108 ਸੰਤ ਬਾਬਾ ਮੁਨਸ਼ੀ ਦਾਸ ਜੀ ਦੀ ਸਲਾਨਾ 30 ਵੀਂ ਬਰਸੀ ਪਿੰਡ ਪੰਡੋਰੀ ਅਰਾਈਆਂ ਵਿਖ਼ੇ ਬਹੁਤ ਸ਼ਰਧਾ ਭਾਵਨਾ ਨਾਲ ਮਨਾਈ ਗਈ


ਪੰਜਾਬ ਇੰਡੀਆ ਨਿਊਜ਼ ਬਿਊਰੋ 

ਦਸੂਹਾ / 10 ਜੁਲਾਈ / 108 ਸੰਤ ਬਾਬਾ ਮੁਨਸ਼ੀ ਦਾਸ ਜੀ ਦੀ ਸਲਾਨਾ 30 ਵੀਂ ਬਰਸੀ  ਜ਼ਿਲਾ ਹੁਸ਼ਿਆਰਪੁਰ ਦਸੂਹਾ ਤੋਂ ਮਿਆਣੀ ਰੋਡ ਪਿੰਡ ਪੰਡੋਰੀ ਅਰਾਈਆਂ ਵਿਖ਼ੇ ਬਹੁਤ ਸ਼ਰਧਾ ਭਾਵਨਾ ਨਾਲ ਮਨਾਈ ਗਈ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦਸਿਆ ਇਸ ਮੌਕੇ ਦਰਬਾਰ ਤੇ ਚਾਦਰ ਦੀ ਰਸਮ ਕੀਤੀ ਗਈ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਅਤੁਟ ਲੰਗਰ ਲਗਾਏ ਗਏ ਇਸ ਮੇਲੇ ਵਿੱਚ ਵੱਖ ਵੱਖ ਕਲਾਕਾਰਾਂ ਨੇ ਹਾਜ਼ਰੀਆਂ ਲਗਾਈਆਂ ਉਨ੍ਹਾਂ ਦਸਿਆ ਇਸ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਧਰਮਪਾਲ ਜੀ ਹਨ ਇਸ ਮੌਕੇ ਮੁੱਖ ਸੇਵਾਦਾਰ ਬਾਬਾ ਧਰਮਪਾਲ ਜੀ,ਅਤੇ ਸੇਵਾਦਾਰ ਚਰਨਜੀਤ ਸਿੰਘ,ਸੁਖਦੇਵ ਸਿੰਘ, ਲਵਲੀ, ਲੱਡੂ,ਮਾੜਾ ਦਾਸ ਮਹਾਂਵੀਰ ਸਿੰਘ,ਰਸ਼ਵਿੰਦਰ ਸਿੰਘ ਅਤੇ ਹੋਰ ਬਹੁਤ ਸੰਗਤਾਂ ਹਾਜਰ ਸਨ ਉਨ੍ਹਾਂ ਦੱਸਿਆ ਇਹ ਬਰਸੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਈ ਗਈ ਪ੍ਰਬੰਧਕਾਂ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ ਅਤੇ ਪੱਤਰਕਾਰ ਹਰਪ੍ਰੀਤ ਬੇਗ਼ਮਪੁਰੀ ਨੂੰ  ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ

Post a Comment

0 Comments