ਪੰਜਾਬ ਸਰਕਾਰ ਵਲੋਂ ਮਿਲਣ ਵਾਲੀ ਕਣਕ ਪ੍ਰਤੀ ਵਿਅਕਤੀ 10 ਕਿਲੋ ਮਿਲੇ:ਮਾਖਾ

 ਪੰਜਾਬ ਸਰਕਾਰ ਵਲੋਂ ਮਿਲਣ ਵਾਲੀ ਕਣਕ ਪ੍ਰਤੀ ਵਿਅਕਤੀ 10 ਕਿਲੋ ਮਿਲੇ:ਮਾਖਾ


ਮਾਨਸਾ 26 ਜੁਲਾਈ (ਗੁਰਜੀਤ ਸ਼ੀਹ 

ਪੰਜਾਬ ਸਰਕਾਰ ਵਲੋਂ ਮਿਲਣ ਵਾਲੀ ਕਣਕ ਪ੍ਰਤੀ ਵਿਅਕਤੀ 10 ਕਿਲੋ ਹੋਣੀ ਚਾਹੀਦੀ ਹੈ, ਪ੍ਰਤੀ ਵਿਅਕਤੀ ਨੂੰ ਆਟਾ ਨਹੀਂ ਕਣਕ ਹੀ ਦਿੱਤੀ ਜਾਣੀ ਚਾਹੀਦੀ ਹੈ, ਲੋੜਵੰਦਾ ਨੂੰ ਹੀ ਇਹ ਸਕੀਮ ਮਿਲਣੀ ਚਾਹੀਦੀ ਹੈ ਨਜਾਇਜ ਸਕੀਮ ਲੈਣ ਵਾਲਿਆ ਤੇ ਕਾਰਵਾਈ ਹੋਣੀ ਚਾਹੀਦੀ ਹੈ, ਲਾਭਪਾਤਰੀਆਂ ਦਾ ਕਣਕ ਦਾ ਜੋ ਕੋਟਾ ਕਟਿਆ ਗਿਆ ਹੈ ਉਹ ਪੂਰਾ ਕੀਤਾ ਜਾਵੇ, ਪੂਰੀ ਸਕੀਮ ਦਾ ਲਾਭ ਮਿਲਣਾ ਯਕੀਨੀ ਬਣਾਇਆ ਜਾਵੇ, ਖੇਤ ਮਜਦੂਰ ਔਰਤਾਂ ਦੀ ਦਿਹਾੜੀ 400 ਰੁਪਏ ਪ੍ਰਤੀ ਕੁਇੰਟਲ ਕੀਤੀ ਜਾਵੇ, ਝੋਨਾ ਲਵਾਈ 6000 ਰੁਪਏ ਪ੍ਰਤੀ ਕੁਇੰਟਲ ਕੀਤੀ ਜਾਵੇ, ਨਰਮਾ ਚੁਗਾਈ 1500ਰੁਪਏ ਪ੍ਰਤੀ ਕੁਇੰਟਲ ਕੀਤੀ ਜਾਵੇ, ਮਜਦੂਰ ਆਦਮੀ ਦੀ ਦਿਹਾੜੀ 700ਰੁਪਏ ਪ੍ਰਤੀ ਕੀਤੀ ਜਾਵੇ, ਰਾਜ ਮਿਸਤਰੀ ਦੀ ਦਿਹਾੜੀ 1000 ਰੁਪਏ ਕੀਤੀ ਜਾਵੇ, ਵਖ ਵਖ ਖੇਤਰਾਂ  ਵਿਚ  ਕੰਮ ਕਰਦੇ ਮਜਦੂਰਾਂ  ਦੀ ਦਿਹਾੜੀ ਵਿਚ ਵਾਧਾ ਕੀਤਾ ਜਾਵੇ, ਦਿਨੋ ਦਿਨ ਵਧ ਰਹੀ ਮਹਿੰਗਾਈ ਉਪਰ ਕਾਬੂ ਪਾਇਆ ਜਾਵੇ, ਜੇਕਰ ਕਿਸੇ ਮਜਦੂਰ ਨਾਲ ਕੰਮ ਕਰਦੇ ਸਮੇਂ ਕੋਈ ਹਾਦਸਾ ਹੋ ਜਾਂਦਾ ਹੈ ਉਸਦਾ ਇਲਾਜ ਮੁਫਤ ਕੀਤਾ ਜਾਵੇ ਅਤੇ ਉਸਨੂੰ ਬਣਦਾ ਯੋਗ ਮੁਆਵਜਾ ਦਿਤਾ ਜਾਵੇ, ਪਿੰਡਾਂ  ਵਿਚ ਮਨਰੇਗਾ ਸਕੀਮ ਅਧੀਨ ਹੋਏ ਘੋਟਾਲੇ ਦੀ ਜਾਂਚ ਕਰਵਾਈ ਜਾਵੇ, ਫੈਕਟਰੀਆਂ ਤੇ ਦਕਾਨਾ ਵਿਚ ਕੰਮ ਕਰ ਰਹੇ ਵਰਕਰਾਂ  ਦੀ ਤਨਖਾਹ ਘਟੋ ਘਟ 15000 ਰੁਪਏ ਮਹੀਨਾ ਅਤੇ ਡਿਊਟੀ 8 ਘੰਟੇ ਕੀਤੀ ਜਾਵੇ। ਇਸ ਸਮੇਂ ਪੰਜਾਬ ਦੇ ਇੰਚਾਰਜ ਸਰਦਾਰ ਕੁਲਦੀਪ ਸਿੰਘ ਸਰਦੂਲਗੜ੍ਹ, ਸੂਬਾ ਸਕਤਰ ਸ੍ਰੀ ਮੰਗਤ ਰਾਏ ਭੀਖੀ, ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਮਾਖਾ, ਸਰਵਰ ਕਰੈਸੀ ਜਸਵੀਰ ਜਸੀ, ਸੀਰਾ ਨੰਗਲ ਕਲਾਂ , ਲਖਾ ਸਿੰਘ, ਕੌਰ ਫੌਜੀ, ਜਗਮੇਲ ਸਿੰਘ, ਅਮਰ ਸਿੰਘ, ਨਾਜਰ ਸਿੰਘ ਆਦਿ ਹਾਜਰ ਸਨ।

Post a Comment

0 Comments