ਲਾਲ ਬਹਾਦਰ ਸ਼ਾਸਤਰੀ ਆਰਿਆ ਮਹਿਲਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਦੀ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ

 


ਬਰਨਾਲਾ 2,ਜੁਲਾਈ /ਕਰਨਪ੍ਰੀਤ ਧੰਦਰਾਲ /-   ਪ੍ਰਿੰਸੀਪਲ ਲਾਲ ਬਹਾਦਰ ਸ਼ਾਸਤਰੀ ਆਰਿਆ ਮਹਿਲਾ  ਕਾਲਜ ਡਾ. ਨੀਲਮ ਸ਼ਰਮਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ  ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਦੀ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਜਿਸ 'ਚੋਂ ਆਰਟਸ ਦੀ ਚਰਨਪ੍ਰਰੀਤ ਕੌਰ ਨੇ 94.6 ਫ਼ੀਸਦੀ, ਰਮਨਦੀਪ ਕੌਰ ਨੇ 91 ਫ਼ੀਸਦੀ, ਵੰਸ਼ਿਕਾ ਨੇ 90.4 ਫ਼ੀਸਦੀ ਅੰਕ ਹਾਸਲ ਕੀਤੇ। ਕਾਮਰਸ ਗਰੁੱਪ ਦੀ ਵਿਦਿਆਰਥਣ ਰਵਿੰਦਰ ਕੌਰ ਨੇ 93.8 ਫ਼ੀਸਦੀ, ਜਸਪ੍ਰਰੀਤ ਕੌਰ ਨੇ 92.4 ਫ਼ੀਸਦੀ, ਕੋਮਲਪ੍ਰਰੀਤ ਕੌਰ ਨੇ 89.6 ਫ਼ੀਸਦੀ ਤੇ ਸਾਇੰਸ ਗਰੁੱਪ 'ਚ ਨਿਰਪਜੀਤ ਕੌਰ ਨੇ 86.2 ਫ਼ੀਸਦੀ, ਯਾਦਵਿੰਦਰ ਕੌਰ ਨੇ 85.6 ਫ਼ੀਸਦੀ ਤੇ ਨਵਜੋਤ ਕੌਰ ਨੇ 85.4 ਫ਼ੀਸਦੀ ਅੰਕ ਲੈਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਇਸ ਮੌਕੇ ਐਲ ਬੀ ਐਸ ਦੇ ਪ੍ਰਿੰਸੀਪਲ ਡਾ. ਨੀਲਮ ਸ਼ਰਮਾ ਨੇ ਅਧਿਆਪਕਾ, ਵਿਦਿਆਰਥਣਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।

Post a Comment

0 Comments