ਸੈਂਟ ਜੋਸਫ ਸਕੂਲ ਬਰਨਾਲਾ ਦੀ ਵਿਦਿਆਰਥਣ ਜਸਕਰਨਪ੍ਰੀਤ ਕੌਰ ਨੇ 12ਵੀਂ ਕਲਾਸ ਮੈਡੀਕਲ ਸਟਰੀਮ ਚੋਂ ਜ਼ਿਲੇ੍ ’ਚੋਂ ਲਿਆ ਪਹਿਲਾ ਸਥਾਨ

 ਸੈਂਟ ਜੋਸਫ ਸਕੂਲ ਬਰਨਾਲਾ ਦੀ ਵਿਦਿਆਰਥਣ ਜਸਕਰਨਪ੍ਰੀਤ ਕੌਰ ਨੇ 12ਵੀਂ ਕਲਾਸ ਮੈਡੀਕਲ ਸਟਰੀਮ ਚੋਂ ਜ਼ਿਲੇ੍ ’ਚੋਂ ਲਿਆ ਪਹਿਲਾ ਸਥਾਨ


ਬਰਨਾਲਾ,25 ,ਜੁਲਾਈ /ਕਰਨਪ੍ਰੀਤ ਕਰਨ
/ਸੈਂਟ ਜੋਸਫ ਸਕੂਲ ਬਰਨਾਲਾ ਦੀ ਹੋਣਹਾਰ ਵਿਦਿਆਰਥਣ ਜਸਕਰਨਪ੍ਰੀਤ ਕੌਰ ਨੇ ਸੀ.ਬੀ.ਐਸ.ਸੀ ਬੋਰਡ ਦੀ ਬਾਰ੍ਹਵੀ ਜਮਾਤ ਦੀ ਪ੍ਰੀਖਿਆ ਵਿੱਚੋਂ ਮੈਡੀਕਲ ਗਰੁੱਪ ਵਿੱਚੋਂ 97.2 ਫੀਸਦੀ ਅੰਕ ਲੈ ਕੇ ਜ਼ਿਲੇ੍ ਬਰਨਾਲਾ ਵਿੱਚੋਂ ਪਹਿਲਾ ਸਥਾਨ ਲੈ ਕੇ ਸਕੂਲ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਫਾਦਰ ਬਿਜੂ ਜੋਸਫ ਨੇ ਜਸਕਰਨਪ੍ਰੀਤ ਕੌਰ ਅਤੇ ਮਾਤਾ ਬਲਵਿੰਦਰ ਕੌਰ, ਪਿਤਾ ਜਸਵੀਰ ਸਿੰਘ ਨੂੰ ਜਸਕਰਨਪ੍ਰੀਤ ਦੇ ਪਹਿਲਾ ਸਥਾਨ ਪ੍ਰਾਪਤ ਕਰਨ ਦੀ ਖੁਸ਼ੀ ਵਿੱਚ ਵਧਾਈ ਦਿੱਤੀ। ਸਕੂਲ ਵਾਈਸ ਪ੍ਰਿੰਸੀਪਲ ਫਾਦਰ ਮਾਰਟਿਨ ਨੇ ਜਸਕਰਨਪ੍ਰੀਤ ਕੌਰ ਅਤੇ ਮਾਤਾ ਪਿਤਾ ਨੂੰ ਸਕੂਲ ਵੱਲੋ ਵਧਾਈ ਪੱਤਰ ਅਤੇ ਤੋਹਫਾ ਦੇ ਕੇ ਸਨਮਾਨਿਤ ਕੀਤਾ।ਇਸ ਮੋਕੇ ਸਕੂਲ਼ ਦੇ ਪ੍ਰਿੰਸੀਪਲ ਬਿਜੂ ਜੋਸਫ,ਨੇ ਕਿਹਾ ਕਿ ਸੈਂਟ ਜੋਸਫ ਸਕੂਲ ਦੀ  ਮਨੇਜਮੈਂਟ ਹਮੇਸ਼ਾਂ ਕੁਆਲਿਟੀ ਏਬਲ ਪੜ੍ਹਾਈ ਤੇ ਵਿਦਿਆਰਥੀਆਂ ਦੇ ਉੱਚੇ ਸੁੱਚੇ ਭਵਿੱਖ ਨੂੰ ਲੈ ਕੇ ਤੱਤਪਰ  ਹੈ ਇਸ ਮੌਕੇ ਫਾਦਰ ਮਾਰਟਿਨ ਅਤੇ ਹੋਰ ਸਮੂਹ ਸਟਾਫ ਮੈਂਬਰ ਹਾਜਰ ਸਨ

Post a Comment

0 Comments