ਫਰੀਦਕੋਟ ਜ਼ਿਲ੍ਹੇ ‘ਚ 13 ਅਗਸਤ, 2022 ਨੂੰ ਲੱਗੇਗੀ ਕੌਮੀ ਲੋਕ ਅਦਾਲਤ-ਜ਼ਿਲ੍ਹਾ ਤੇ ਸੈਸ਼ਨ ਜੱਜ

 


ਪੰਜਾਬ ਇੰਡੀਆ ਨਿਊਜ਼ ਬਿਊਰੋ

ਫ਼ਰੀਦਕੋਟ 15 ਜੁਲਾਈ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀਐੱਸ.ਏ.ਐੱਸ. ਨਗਰ (ਮੋਹਾਲੀ) ਦੇ ਕਾਰਜਕਾਰੀ ਚੇਅਰਮੈਨ ਦੀਆਂ ਹਦਾਇਤਾਂ ਅਨੁਸਾਰ ਸ੍ਰੀਮਤੀ ਰਮੇਸ਼ ਕੁਮਾਰੀ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਫਰੀਦਕੋਟਦੀ ਅਗਵਾਈ ਹੇਠ ਮਿਤੀ 13 ਅਗਸਤ2022 ਨੂੰ ਕੌਮੀ ਲੋਕ ਅਦਾਲਤ ਦਾ ਆਯੋਜਨ ਜ਼ਿਲ੍ਹਾ ਕਚਹਿਰੀਆਂ ਫਰੀਦਕੋਟ ਵਿਖੇ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਅਦਾਲਤ ਵਿੱਚ ਬਿਜਲੀ ਦੇ ਬਿੱਲਟੈਲੀਫੋਨ ਦੇ ਬਿੱਲਬੈਂਕਾਂ ਦੇ ਮਸਲੇਚਲਾਨ ਵਗੈਰਾ ਆਦਿ ਦੇ ਨਾਲ-ਨਾਲ ਹੋਰ ਦੀਵਾਨੀ ਦਾਅਵੇ  ਅਤੇ ਕੰਪਾਊਂਡੇਬਲ ਮੁਕੱਦਮੇ ਲਏ ਜਾਂਦੇ ਹਨ ਅਤੇ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਹੀ ਸਮਝੌਤਾ ਕਰਕੇ ਸਮੇਂ ਦੀ ਬੱਚਤ ਦੇ ਨਾਲ ਨਾਲ ਪੈਸੇ ਦੀ ਬੱਚਤ ਹੁੰਦੀ ਹੈ ਅਤੇ ਫੀਸ ਵੀ ਵਾਪਸ ਹੁੰਦੀ ਹੈ।ਲੋਕ ਅਦਾਲਤ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਅਦਾਲਤ ਰਾਹੀਂ ਕੀਤਾ ਗਿਆ ਫੈਸਲੇ ਦੀ ਕੋਈ ਅਪੀਲ ਦਲੀਲ ਨਹੀਂ ਹੁੰਦੀ ਅਤੇ ਉਸਦੀ ਫੈਂਸਲੇ ਦੀ ਵੁੱਕਤ ਅਦਾਲਤ ਦੇ ਡਿਗਰੀ ਕੀਤੇ ਫੈਸਲੇ ਦੇ ਬਰਾਬਰ ਹੁੰਦੀ ਹੈ।

 ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਸ ਅਦਾਲਤ ਵਿਚ ਆਪਣੇ ਝਗੜੇ ਲਿਆਉਣ ਅਤੇ ਇਸ ਦਾ ਫਾਇਦਾ ਉਠਾਉਣ ਉਨ੍ਹਾਂ ਕਿਹਾ ਕਿ ਪ੍ਰੀ ਲਿਟੀਗੇਟਿਵ ਮੁਕੱਦਮੇ ਵੀ ਇਸ ਅਦਾਲਤ ਵਿੱਚ ਲਿਆਂਦੇ ਜਾ ਸਕਦੇ ਹਨ।   ਕਿਸੇ ਵੀ ਧਿਰ ਨੂੰ ਜੇਕਰ ਇਸ ਅਦਾਲਤ ਵਿਚ ਮੁਕੱਦਮਾ ਲਿਆਉਣ ਵਿੱਚ ਕੋਈ ਦਿੱਕਤ ਆ ਰਹੀ ਹੋਵੇ ਤਾਂ ਉਹ ਸਾਨੂੰ ਅਪਰੋਚ ਕਰ ਸਕਦੇ ਹਨ।

ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮਿਤੀ 13.08.2022 ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਦਾ ਵੱਧ ਤੋਂ ਵੱਧ ਫਾਇਦਾ ਲੈਣ।  

Post a Comment

0 Comments