*ਪੇਂਡੂ ਖੇਤਰ ਦੇ ਸਰਕਾਰੀ ਹਾਈ ਸਮਾਰਟ ਸਕੂਲ ਮੰਢਾਲੀ ਸਕੂਲ ਨੇ ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲੇ ਲਈ 15 ਵਿਦਿਆਰਥੀਆਂ ਨੇ ਬਾਜ਼ੀ ਮਾਰੀ*

ਬੁਢਲਾਡਾ 8 ਜੁਲਾਈ (ਦਵਿੰਦਰ ਸਿੰਘ ਕੋਹਲੀ)ਸਰਕਾਰੀ ਹਾਈ ਸਕੂਲ ਮੰਢਾਲੀ (ਮਾਨਸਾ) ਲਈ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਇਸ ਸਕੂਲ ਦੇ 15 ਵਿਦਿਆਰਥੀਆਂ ਨੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮੈਰੀਟੋਰੀਅਸ ਸਕੂਲਾਂ ਦੇ ਦਾਖ਼ਲੇ ਦੀ ਪ੍ਰੀਖਿਆ ਪਾਸ ਕੀਤੀ ਹੈ। ਮੈਰੀਟੋਰੀਅਸ ਦੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਵਿਚ ਹੁਸਨਪ੍ਰੀਤ ਕੌਰ ਪੁੱਤਰੀ ਬੂਟਾ ਸਿੰਘ ,ਖੁਸ਼ਪ੍ਰੀਤ ਕੌਰ ਪੁੱਤਰੀ ਰਾਮਪਾਲ ਸਿੰਘ  ,ਗਗਨਦੀਪ ਕੌਰ ਪੁੱਤਰੀ ਸੁਖਦੇਵ ਸਿੰਘ,ਖੁਸ਼ਦੀਪ ਸਿੰਘ ਪੁੱਤਰ ਬੂਟਾ ਸਿੰਘ , ਜਸ਼ਨਦੀਪ ਕੌਰ  ਪੁੱਤਰੀ  ਜਗਸੀਰ ਸਿੰਘ,ਜਸ਼ਨਦੀਪ ਕੌਰ ਪੁੱਤਰੀ ਚੰਨਾ ਸਿੰਘ ,ਨਵਜੋਤ ਸਿੰਘ  ਪੁੱਤਰ ਭੁੁਪਿੰਦਰ ਸਿੰਘ ,ਰਮਨਦੀਪ ਕੌਰ  ਪੁੱਤਰੀ ਜਗਤਾਰ ਸਿੰਘ,ਗੁਰਪ੍ਰੀਤ ਕੌਰ  ਪੁੱਤਰੀ ਚਮਕੌਰ ਸਿੰਘ,ਪ੍ਰਭਜੋਤ ਕੌਰ   ਪੁੱਤਰੀ ਮਲਕੀਤ ਸਿੰਘ,ਸੁਮਨਪ੍ਰੀਤ ਕੌਰ ਪੁੱਤਰੀ ਬੂਟਾ ਸਿੰਘ,ਸੁਮਨਪ੍ਰੀਤ ਕੌਰ  ਪੁੱਤਰੀ ਗੁਰਤੇਜ ਸਿੰਘ  ,ਨਵਜੋਤ ਕੌਰ ਪੁੱਤਰੀ  ਗੁਰਪ੍ਰੀਤ ਸਿੰਘ,ਗੁਰਵਿੰਦਰ ਕੌਰ  ਪੁੱਤਰੀ ਜਗਸੀਰ ਸਿੰਘ,ਜਸਪ੍ਰੀਤ ਕੌਰ ਪੁੱਤਰੀ ਕੁਲਵਿੰਦਰ ਸਿੰਘ ਸ਼ਾਮਲ ਹਨ। ਹੁਣ ਇਹ ਵਿਦਿਆਰਥੀ ਮੈਰੀਟੋਰੀਅਸ ਸਕੂਲਾਂ ਵਿੱਚ ਮੈਡੀਕਲ, ਨਾਨ ਮੈਡੀਕਲ,ਆਰਟਸ ਅਤੇ ਕਾਮਰਸ ਦੀ ਪੜ੍ਹਾਈ ਮੁਫ਼ਤ ਪ੍ਰਾਪਤ ਕਰਨਗੇ। ਇਨ੍ਹਾਂ  ਵਿਦਿਆਰਥੀਆਂ ਵਿੱਚ ਸ਼ਾਮਿਲ  7 ਵਿਦਿਆਰਥੀਆਂ ਨੇ ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚੋਂ ਵੀ 90 ਪ੍ਰਤੀਸ਼ਤ ਤੋਂ ਜ਼ਿਆਦਾ ਅੰਕ ਪ੍ਰਾਪਤ ਕੀਤੇ ਹਨ।ਐੱਸ.ਐੱਮ.ਸੀ. ਚੇਅਰਮੈਨ ਤਰਸੇਮ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ  ਹੈੱਡਮਾਸਟਰ ਹਰਪ੍ਰੀਤ ਸਿੰਘ ਜੱਸਲ ਆਉਣ ਨਾਲ ਸਕੂਲ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ, ਵਿੱਦਿਅਕ ਅਤੇ ਹੋਰ ਖੇਤਰਾਂ ਵਿੱਚ  ਮੱਲਾਂ ਮਾਰੀਆਂ ਹਨ।ਮੈਰੀਟੋਰੀਅਸ ਸਕੂਲ ਵਿੱਚ 15 ਵਿਦਿਆਰਥੀਆਂ ਦੀ ਚੋਣ ਉਨ੍ਹਾਂ ਦੀ ਮਿਹਨਤ ਨੂੰ ਤਸਦੀਕ ਕਰਦੀ ਹੈ,ਭਵਿੱਖ ਵਿੱਚ ਵੀ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਿਆਂ।ਸਮੂਹ ਸਟਾਫ਼ ਅਤੇ ਵਿਦਿਆਰਥੀ ਨੂੰ  ਇਸ ਕਾਮਯਾਬੀ ਲਈ  ਵਧਾਈ ਦਿੰਦਾ ਹਾਂ।ਸਕੂਲ ਮੁਖੀ ਨੇ ਵੀ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਵਧਾਈਆਂ ਦਿੱਤੀਆਂ।

Post a Comment

0 Comments