ਦ੍ਰੋਪਦੀ ਮੁਰਮੂ ਦੇ ਭਾਰਤ ਦੇ15ਵੇਂ ਰਾਸ਼ਟਰਪਤੀ ਬਣਨ ਤੇ ਮਾਸਟਰ ਸ਼ਾਮ ਲਾਲ ਸਿੰਗਲਾ ਪਰਿਵਾਰ ਵਲੋਂ ਇੱਕ ਕੁਇੰਟਲ ਲੱਡੂ ਵੰਡੇ

 ਦ੍ਰੋਪਦੀ ਮੁਰਮੂ ਦੇ ਭਾਰਤ ਦੇ15ਵੇਂ ਰਾਸ਼ਟਰਪਤੀ ਬਣਨ ਤੇ ਮਾਸਟਰ ਸ਼ਾਮ ਲਾਲ ਸਿੰਗਲਾ ਪਰਿਵਾਰ ਵਲੋਂ  ਇੱਕ ਕੁਇੰਟਲ ਲੱਡੂ ਵੰਡੇ  


ਬਰਨਾਲਾ,23,ਜੁਲਾਈ /ਕਰਨਪ੍ਰੀਤ ਕਰਨ/ 
ਦ੍ਰੋਪਦੀ ਮੁਰਮੂ ਦੇ ਭਾਰਤ ਦੇ15ਵੇਂ ਰਾਸ਼ਟਰਪਤੀ ਬਣਨ ਤੇ ਬਰਨਾਲਾ ਦੇ ਇੱਕ ਰਿਟਾਇਰਡ ਮਾਸਟਰ ਸ਼ਾਮ ਲਾਲ ਸਿੰਗਲਾ ਪਰਿਵਾਰ ਵਲੋਂ ਆਪਣੀ ਖੁਸ਼ੀ ਦਾ ਇਜ਼ਹਾਰ ਲੋਕਾਂ ਨੂੰ ਇੱਕ ਕੁਇੰਟਲ ਲੱਡੂ ਵੰਡ ਕੇ ਕੀਤਾ ਇਸ ਮੌਕੇ ਗੱਲਬਾਤ  ਕਰਦਿਆ ਸ਼ਾਮ ਲਾਲ ਸਿੰਗਲਾ ਨੇ ਕਿਹਾ ਕਿ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਸੋਚ ਸਦਕਾ ਇੱਕ ਆਦਿਵਾਸੀ ਭਾਈਚਾਰੇ ਦੀ ਗੁਣੀ ਤੇ ਗਿਆਨਵਾਨ ਦ੍ਰੋਪਦੀ ਮੁਰਮੂ ਨੂੰ ਦੇਸ਼ ਦਾ ਰਾਸ਼ਟਰਪਤੀ ਚੁਣਨਾ ਮਾਣ ਦੀ ਗੱਲ ਹੈ ।   

ਬੀਬਾ ਦ੍ਰੋਪਦੀ ਮੁਰਮੂ ਦੇ ਰਾਸ਼ਟਰਪਤੀ ਚੁਣੇ ਜਾਣ ਦੀ ਖੁਸ਼ੀ ਵਿੱਚ ਆਪਣੇ ਪਾਰਟੀ ਵਰਕਰਾਂ ਨਾਲ ਖੁਸ਼ੀ ਸਾਂਝੀ ਕਰਦਿਆਂ ਲੱਡੂ ਵੰਡੇ ਤੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ। ਉਹਨਾਂ ਭਾਜਪਾ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਜਪਾ ਨੇ ਇਕ ਆਦਿਵਾਸੀ ਔਰਤ ਨੂੰ ਅਹਿਮ ਅਹੁਦੇ 'ਤੇ ਚੁਣ ਕੇ ਸਮੁੱਚੀ ਔਰਤ ਵਰਗ ਦਾ ਮਾਣ ਵਧਾਇਆ ਹੈ, ਅਜਿਹਾ ਸਿਰਫ਼ ਭਾਜਪਾ ਹੀ ਕਰ ਸਕਦੀ ਹੈ। ਜਦਕਿ ਦੂਜੀਆਂ ਪਾਰਟੀਆਂ ਔਰਤਾਂ ਸ਼ਕਤੀ ਦੀ ਗੱਲ ਕਰਦੀਆਂ ਹਨ,ਜੋ ਸਿਰਫ ਕਾਗਜ਼ੀ ਤੇ ਹਵਾਈ ਹੁੰਦੀਆਂ ਹਨ ! ਇਸ ਮੌਕੇ ਸ਼੍ਰੀਮਤੀ ਊਸ਼ਾ ਰਾਣੀ,ਵਰਿੰਦਰ ਸਿੰਗਲਾ,ਸੰਤੋਸ਼ ਰਾਣੀ,ਹਰਸ਼ ,ਰਿਤਿਕ ਸਿੰਗਲਾ ਆਦਿ ਹਾਜ਼ਿਰ ਸਨ !

Post a Comment

0 Comments