ਡਾ ਓਬਰਾਏ ਵਲੋਂ ਫਰੀਦਕੋਟ ਦੇ ਸਿਵਲ ਹਸਪਤਾਲ ਨੂੰ 15 ਲੱਖ ਰੁਪਏ ਦੀ ਕੀਮਤ ਦੀ ਐਨੇਸਥੀਸੀਆ ਵਰਕ ਸਟੇਸ਼ਨ ਮਸ਼ੀਨ ਕੀਤੀ ਦਾਨ, ਵੀ ਸੀ ਡਾ ਰਾਜ ਬਹਾਦਰ ਅਤੇ ਡਾ ਓਬਰਾਏ ਨੇ ਸਾਂਝੇ ਤੌਰ ਤੇ ਕੀਤਾ ਉਦਘਾਟਨ। ਸੈਂਟਰਲ ਜੇਲ੍ਹ ਮੁਕਤਸਰ ਸਾਹਿਬ ਨੂੰ ਵੀ ਦਿੱਤਾ ਕਮਰਸ਼ੀਅਲ ਆਰ ਓ ।

 


ਫਰੀਦਕੋਟ,ਮੁਕਤਸਰ ਸਾਹਿਬ,8 ਜੁਲਾਈ(ਹਰਜਿੰਦਰ ਸਿੰਘ ਕਤਨਾ)- ਵਿਸ਼ਵ ਪ੍ਰਸਿੱਧ ਸਮਾਜ ਸੇਵੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ ਐਸ ਪੀ ਸਿੰਘ ਓਬਰਾਏ ਵਲੋਂ ਅੱਜ ਫਰੀਦਕੋਟ ਅਤੇ ਮੁਕਤਸਰ ਸਾਹਿਬ ਦੇ ਕੀਤੇ  ਦੌਰਿਆਂ ਫਰੀਦਕੋਟ ਦੇ ਸਰਕਾਰੀ ਸਿਵਲ ਹਸਪਤਾਲ ਨੂੰ 15 ਲੱਖ ਰੁਪਏ ਕੀਮਤ ਦੀ ਇੱਕ ਐਨਸਥੀਸੀਆ ਵਰਕ ਸਟੇਸ਼ਨ ਮਸ਼ੀਨ ਦਿੱਤੀ ਗਈ ਅਤੇ ਮੁਕਤਸਰ ਸਾਹਿਬ  ਸੈਂਟਰਲ ਜੇਲ੍ਹ ਨੂੰ ਕਮਰਸ਼ੀਅਲ ਆਰ ਓਂ ਵੀ ਦਿੱਤਾ।

ਇਸ ਮਸ਼ੀਨ ਦਾ ਉਦਘਾਟਨ ਅੱਜ ਡਾ ਐਸ ਪੀ ਸਿੰਘ ਓਬਰਾਏ ਅਤੇ ਬਾਬਾ ਫਰੀਦ ਮੈਡੀਕਲ  ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਰਾਜ ਬਹਾਦਰ ਨੇ ਰੀਬਨ ਕੱਟ ਕੇ ਸਾਂਝੇ ਤੌਰ ਤੇ ਕੀਤਾ।ਇਸ ਮੌਕੇ ਡਾ ਓਬਰਾਏ ਨੇ ਬੋਲਦਿਆਂ ਕਿਹਾ ਕਿ ਇਸ ਮਸ਼ੀਨ ਨਾਲ ਫਰੀਦਕੋਟ ਤੋਂ ਇਲਾਵਾ ਪੂਰੇ ਮਾਲਵਾ ਖਿੱਤੇ ਦੇ ਲੋਕਾਂ ਨੂੰ ਬਹੁਤ ਵੱਡਾ ਲਾਭ ਹੋਵੇਗਾ।ਓਹਨਾ ਕਿਹਾ ਕਿ ਸਰਬੱਤ ਦਾ ਭਲਾ ਟਰੱਸਟ ਨੇ  ਹਮੇਸ਼ਾ ਅੱਗੇ ਹੋ ਕੇ ਲੋੜਵੰਦਾਂ ਦੀ ਸੇਵਾ ਕੀਤੀ ਹੈ।ਇਸ ਮੌਕੇ ਡਾ ਰਾਜ ਬਹਾਦਰ ਅਤੇ ਸਿਵਲ ਸਰਜਨ ਫਰੀਦਕੋਟ ਸੰਜੇ ਕਪੂਰ ਨੇ ਇਸ ਨੇਕ ਕਾਰਜ ਲਈ ਡਾ ਓਬਰਾਏ ਦਾ ਧੰਨਵਾਦ ਕੀਤਾ। ਉਹਨਾਂ ਇਸ ਮਸ਼ੀਨ ਦੇ ਵਰਕ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਤਰਾਂ ਦੀਆਂ ਮਸ਼ੀਨਾਂ ਪੰਜਾਬ ਵਿੱਚ ਬਹੁਤ ਘੱਟ ਹਨ ਤੇ ਇਹ ਮਸ਼ੀਨ ਮਾਲਵਾ ਖੇਤਰ ਦੇ ਲੋਕਾਂ ਲਈ ਵਰਦਾਨ ਹੋਵੇਗੀ।ਇਸ ਮੌਕੇ ਤੇ ਸਰਬੱਤ ਦਾ ਭਲਾ ਟਰੱਸਟ ਦੇ ਮੈਡੀਕਲ ਸੇਵਾਵਾਂ ਦੇ ਡਾਇਰੈਕਟਰ ਡਾ ਦਲਜੀਤ ਸਿੰਘ ਗਿੱਲ,ਐਸ ਐਮ ਓ ਸ੍ਰੀ ਚੰਦਰ ਸ਼ੇਖਰ,ਜਿਲ੍ਹਾ ਵਿਕਾਸ ਬੋਰਡ ਗੁਰਦਾਸ ਪੁਰ ਦੇ ਚੇਅਰਮੈਨ ਸਤਨਾਮ ਸਿੰਘ ਨਿੱਜਰ, ਜਿਲ੍ਹਾ ਪ੍ਰਧਾਨ ਫਰੀਦਕੋਟ ਕਰਮਜੀਤ ਸਿੰਘ, ਜਿਲ੍ਹਾ ਪ੍ਰਧਾਨ ਫਿਰੋਜ਼ਪੁਰ ਹਰਜਿੰਦਰ ਸਿੰਘ ਕਤਨਾ,ਜਿਲ੍ਹਾ ਪ੍ਰਧਾਨ ਫਰੀਦਕੋਟ ਸ ਅਰਵਿੰਦਰ ਪਾਲ ਸਿੰਘ, ਜਿਲ੍ਹਾ ਪ੍ਰਧਾਨ ਇਸਤਰੀ ਵਿੰਗ ਫਿਰੋਜ਼ਪੁਰ ਮੈਡਮ ਅਮਰਜੀਤ ਸਿੰਘ ਛਾਬੜਾ, ਬਹਾਦਰ ਸਿੰਘ ਭੁੱਲਰ, ਦਵਿੰਦਰ ਸਿੰਘ ਛਾਬੜਾ, ਸ਼ਰਨਜੀਤ ਸਿੰਘ ਬੈਂਸ ,ਰਵੀ ਸ਼ਰਮਾ ਪਟਿਆਲਾ ਸਮੇਤ ਕਈ ਹੋਰ ਸੰਸਥਾ ਆਗੂ ਤੇ ਮੈਂਬਰ ਵੀ ਮੌਜੂਦ ਸਨ।

Post a Comment

0 Comments