ਜ਼ਿਲ੍ਹਾ ਭਾਸ਼ਾ ਦਫਤਰ ਵਲੋਂ 16 ਏਕੜ ਚ ਆਈਲੈਟਸ ਸੈਂਟਰਾਂ ਸਾਹਮਣੇ ਪੰਜਾਬੀ ਕਿਤਾਬਾਂ ਦੀ ਲਾਈ ਪ੍ਰਦਰਸ਼ਨੀ

 ਪੁਸਤਕਾਂ ਪਾਠਕਾਂ ਲਈ ਬਣ ਰਹੀਆਂ ਨੇ ਖਿੱਚ ਦਾ ਕੇਂਦਰ


ਬਰਨਾਲਾ,8,ਜੁਲਾਈ /ਕਰਨਪ੍ਰੀਤ ਧੰਦਰਾਲ/
-ਪੰਜਾਬ ਦੇ ਜਿਲਾ ਭਾਸ਼ਾ ਵਿਭਾਗ ਵੱਲੋਂ ਨੌਜਵਾਨ ਪਾਠਕਾਂ ਨੂੰ ਪੰਜਾਬੀ ਮਾਂ ਬੋਲੀ ਦੇ ਅਮੀਰ ਵਿਰਸੇ ਨਾਲ ਜੋੜਨ ਲਈ 16 ,ਏਕੜ ਆਈਲੈਟਸ ਸੈਂਟਰਾਂ ਕੋਲ ਮਿਆਰੀ ਪੁਸਤਕਾਂ ਦੀ ਪ੍ਰਦਰਸ਼ਨੀ ਲਾਈ ਗਈ ਅਤੇ ਮਿਆਰੀ ਰੇਟਾਂ ਤੇ ਪੁਸਤਕਾਂ ਮੁਹੱਈਆ ਕਰਵਾਉਣ ਦੇ ਉਪਰਾਲਿਆਂ ਸਦਕਾ ਭਾਸ਼ਾ ਵਿਭਾਗ ਦੀਆਂ ਪੁਸਤਕਾਂ ਪਾਠਕਾਂ ਲਈ ਖਿੱਚ ਦਾ ਕੇਂਦਰ ਬਣ ਰਹੀਆਂ ਹਨ।

           ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਖਵਿੰਦਰ ਸਿੰਘ ਗੁਰਮ ਜ਼ਿਲ੍ਹਾ ਭਾਸ਼ਾ ਅਫਸਰ ਅਤੇ ਬਿੰਦਰ ਸਿੰਘ ਖੁੱਡੀ ਕਲਾਂ ਖੋਜ ਅਫਸਰ ,ਜਗਦੇਵ ਸਿੰਘ ਜੂਨੀਅਰ ਸਹਾਇਕ ਨੇ ਦੱਸਿਆ ਕਿ ਜ਼ਿਲ੍ਹਾ ਭਾਸ਼ਾ ਦਫਤਰ ਬਰਨਾਲਾ ਵੱਲੋਂ ਭਾਸ਼ਾ ਸੰਬੰਧੀ ਕਾਰਜਾਂ ਦੇ ਨਾਲ ਨਾਲ ਸਾਹਿਤ ਅਤੇ ਪੁਸਤਕ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਵੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕਿਤਾਬਾਂ ਨਾਲ ਜੋੜਨ ਦੀ ਮੁਹਿੰਮ ਤਹਿਤ ਦਫਤਰ ਦੇ ਵਿੱਕਰੀ ਕੇਂਦਰ ਵਿਖੇ ਭਾਸ਼ਾ ਵਿਭਾਗ ਦੀਆਂ ਮਿਆਰੀ ਪੁਸਤਕਾਂ ਬਹੁਤ ਹੀ ਨਾਮਾਤਰ ਕੀਮਤ 'ਤੇ ਉਪਲਬਧ ਹਨ। ਮਹਾਨ ਸ਼ਬਦ ਕੋਸ਼ ,ਸਮੇਤ ਹੋਰ ਅਨੇਕਾਂ ਪੁਸਤਕਾਂ ਬਹੁਤ ਘੱਟ ਰੇਟਾਂ ਤੇ ਉਪਲਬਧ ਕਾਰਵਾਈਆਂ ਜਾ ਰਹੀਆਂ ਹਨ ! ਭਾਸ਼ਾ ਵਿਭਾਗ ਦੀਆਂ ਪੁਸਤਕਾਂ ਪ੍ਰਾਪਤ ਕਰਨ ਲਈ ਪਾਠਕ ਰੋਜ਼ਾਨਾ ਜ਼ਿਲ੍ਹਾ ਭਾਸ਼ਾ ਦਫਤਰ ਵਿਖੇ ਪਹੁੰਚ ਰਹੇ ਹਨ।ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਭਾਸ਼ਾ ਵਿਭਾਗ ਦੀਆਂ ਪੁਸਤਕਾਂ ਜਿੱਥੇ ਸਾਹਿਤਕ ਰੁਚੀਆਂ ਵਿਕਸਤ ਕਰਨ ਦਾ ਸਬੱਬ ਬਣਦੀਆਂ ਹਨ ਉੱਥੇ ਹੀ ਬਹੁਤ ਸਾਰੀਆਂ ਪੁਸਤਕਾਂ ਮੁਕਾਬਲਾ ਪ੍ਰੀਖਿਆਵਾਂ ਪਾਸ ਕਰਨ ਲਈ ਵੀ ਉਪਯੋਗੀ ਹਨ। ਭਾਸ਼ਾ ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗੀ ਪੁਸਤਕਾਂ ਦੀ ਕੀਮਤ ਘੱਟ ਹੋਣ ਦੇ ਨਾਲ ਨਾਲ ਛੋਟ ਵੀ ਦਿੱਤੀ ਜਾਂਦੀ ਹੈ।

                   16 ਏਕੜ ਅੱਗੇ ਹੀ ਸਟਾਲ ਲਾਉਣ ਸੰਬੰਧੀ ਉਹਨਾਂ ਕਿਹਾ ਕਿ ਵਿਦੇਸ਼ਾਂ ਚ ਜਾਣ ਦੇ ਇੱਛੁਕ  ਪੰਜਾਬੀ ਮਾਂ ਬੋਲੀ ਚ ਵੀ ਪਰਪੱਕ ਹੋਣ ਜਿਸ ਸਦਕਾ ਨੌਜਵਾਨਾਂ ਵਲੋਂ ਵਿਸ਼ੇਸ਼ ਰੁਚੀ ਦਿਖਾਈ ਗਈ ਵਿੱਕਰੀ ਸਟਾਲ ਵਿਖੇ  ਭਾਸ਼ਾ ਵਿਭਾਗ ਦੀਆਂ ਅਨਮੋਲ ਪੁਸਤਕਾਂ ਮਹਾਨ ਕੋਸ਼,ਪੰਜਾਬ ਅਤੇ ਗੁਲਸਿਤਾਂ ਬੋਸਤਾਂ ਸਮੇਤ ਵੱਡੀ ਗਿਣਤੀ 'ਚ ਬਹੁਤ ਸਾਰੀਆਂ ਹੋਰ ਪੁਸਤਕਾਂ ਦੀ ਖਰੀਦ ਕੀਤੀ ਗਈ। ਇਸ ਮੌਕੇ ਵੱਖ ਵੱਖ ਕਿਤਾਬ  ਪ੍ਰੇਮੀਆਂ ਸਮੇਤ ਭਾਸ਼ਾ ਵਿਭਾਗ ਦੇ ਕਰਮਚਾਰੀ ਗੋਬਿੰਦ ਸਿੰਘ ਵੀ ਹਾਜ਼ਰ ਸਨ।

Post a Comment

0 Comments