ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੰਤਰੀ ਦੇ ਹਲਕੇ ਹੁਸਿਆਰਪੁਰ 'ਚ ਰੋਸ਼ ਮਾਰਚ 16 ਨੂੰ -------

 


ਸ਼ਾਹਕੋਟ 14 ਜੁਲਾਈ (ਲਖਵੀਰ ਵਾਲੀਆ) :- ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜ:ਨੰ.26) ਦੇ ਸੂਬਾ ਪ੍ਰੈੱਸ ਸਕੱਤਰ ਜਸਵੀਰ ਸਿੰਘ ਸ਼ੀਰਾ, ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਲੰਧਰ ਸ਼ਿੰਦਰਪਾਲ ਸੰਧੂ  ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਾਮਿਆਂ ਦੀਆਂ ਮੰਗਾਂ ਨੂੰ ਲੈਕੇ ਕੀਤੀ ਗਈ ਵਿਚਾਰ ਚਰਚਾ ਉਪਰੰਤ ਜਥੇਬੰਦੀ ਵੱਲੋਂ ਇਹ ਮਹਿਸੂਸ ਕੀਤਾ ਗਿਆ ਹੈ ਕਿ ਸਰਕਾਰ ਵੱਲੋਂ ਫੀਲਡ ਤੇ ਦਫਤਰਾਂ ਵਿੱਚ ਕੰਮ ਕਰ ਰਹੇ ਇਨਲਿਸਟਮੈਂਟ ਕਾਮਿਆਂ ਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ,ਕਿਉਂਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁੱਖ ਦਫਤਰ ਪਟਿਆਲਾ ਵਿਖੇ ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਅਤੇ ਐਚ.ਓ.ਡੀ.ਵਿਭਾਗੀ ਮੁੱਖੀ ਮੋਹਾਲੀ ਛੁੱਟੀ ਤੇ ਚੱਲ ਰਹੇ ਹਨ, ਸੁਪਰਡੈਂਟ ਤੇ ਐਫ.ਏ.ਡੀ.ਦੀ ਬਦਲੀ ਹੋ ਗਈ ਹੈ,ਰਜਿਸਟਰਾਰ ਵੀ ਦਫਤਰ 'ਚ ਨਹੀਂ ਹਨ ।ਆਗੂਆਂ ਨੇ ਦੋਸ਼ ਲਾਇਆ ਕਿ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਕੇ ਮਜੂਦਾ ਅਧਿਕਾਰੀਆਂ ਵੱਲੋਂ ਪੱਲਾ ਝਾੜ ਦਿੱਤਾ ਜਾਦਾ ਹੈ।ਉਨ੍ਹਾਂ ਕਿਹਾ ਕਿ ਇਸ ਮਹੀਨੇ  ਕਾਮਿਆਂ ਦੇ ਨਾ ਪੂਰੇ ਫੰਡ ਜਾਰੀ ਕੀਤੇ ਹਨ ਤੇ ਨਾ ਹੀ ਪੁਰੀਆ ਤਨਖਾਹਾਂ ਮਿਲਿਆ ਹਨ।ਜਿਸ ਕਰਕੇ ਕਾਮੇਂ ਭਾਰੀ ਸਮਸਿਆਵਾਂ ਦਾ ਸਾਮਣਾ ਕਰਨ ਲਈ ਮਜਬੂਰ ਹਨ।ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਵਿਭਾਗ ਤੇ ਪੰਜਾਬ ਸਰਕਾਰ ਕੋਲ ਅਨੇਕਾਂ ਮੰਗ ਪੱਤਰ ਭੇਜਕੇ ਮੰਗ ਕੀਤੀ ਗਈ ਹੈ ਕਿ ਸੈਲਫ ਇੰਪਲਾਈਜ਼/ਇਨਲਿਸਟਮੈਂਟ ਕਾਮਿਆਂ ਨੂੰ ਵਿਭਾਗ ਵਿੱਚ ਸਾਮਲ ਕੀਤਾ ਜਾਵੇ,ਜਿਨ੍ਹਾਂ ਕਾਮਿਆਂ ਦੀ ਮੌਤ ਹੋ ਚੁੱਕੀ ਹੈ ਉਨ੍ਹਾਂ ਦੇ ਪਰਿਵਾਰਕ ਮੈਬਰਾਂ ਨੂੰ ਬਿਨਾਂ ਸ਼ਰਤ ਨੋਕਰੀ ਦਿੱਤੀ ਜਾਵੇ,ਛਾਂਟੀ ਕੀਤੇ ਕਾਮੇਂ ਬਹਾਲ ਕੀਤੇ ਜਾਣ।ਪਰ ਸਰਕਾਰ ਤੇ ਵਿਭਾਗ ਵੱਲੋਂ ਜਥੇਬੰਦੀ ਦੀਆਂ ਮੰਗਾਂ ਨੂੰ ਅਣਗੋਲਿਆਂ ਕੀਤਾ ਜਾ ਰਿਹਾ ਹੈ ਜਿਸ ਦੇ ਵਿਰੋਧ ਵਿੱਚ ਵਰਕਰਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਮਿਤੀ 16/07/2022 ਨੂੰ ਜਲ ਸਪਲਾਈ ਮੰਤਰੀ ਬ੍ਰਹਮ ਸੰਕਰ ਜਿੰਪਾ ਦੇ ਹਲਕੇ ਹੁਸਿਆਰਪੁਰ ਵਿਖੇ ਪੰਜਾਬ ਦੇ ਸਮੂਹ ਇਨਲਿਸਟਮੈਂਟ ਕਾਮਿਆਂ ਵੱਲੋਂ ਝੰਡਾ ਮਾਰਚ ਕਰਨ ਉਪਰੰਤ ਰੋਸ਼ ਮਾਰਚ ਕੀਤਾ ਜਾਵੇ।ਲੋੜ ਪੈਣ ਤੇ ਸੰਘਰਸ਼ ਨੂੰ ਤਿੱਖਾ ਰੂਪ ਵੀ ਦਿੱਤਾ ਜਾ ਸਕਦਾ ਹੈ ਜਿਸ ਉਪਰੰਤ ਨਿਕਲਣ ਵਾਲੇ ਛਿਟੀਆਂ ਦੀ ਪੂਰੀ ਜੁਮੇਵਾਰੀ ਪੰਜਾਬ ਸਰਕਾਰ ਤੇ ਜਲ ਸਪਲਾਈ ਮੈਨਜਮੈਂਟ ਦੀ ਹੋਵੇਗੀ।

Post a Comment

0 Comments