ਸੇਖਾ ਰੋਡ ਦੀ 18,19,20 ਨੰਬਰ ਵਾਰਡ ਦੀ ਸਾਂਝੀ ਸੜਕ ਦੀਆਂ ਦੁਕਾਨਾਂ,ਗਲੀਆਂ ਸੀਵਰੇਜ ਦੀ ਗੰਦਗੀ ਦੀ ਲਪੇਟ ਵਿੱਚ

 ਸੇਖਾ ਰੋਡ ਦੀ 18,19,20 ਨੰਬਰ ਵਾਰਡ ਦੀ ਸਾਂਝੀ ਸੜਕ ਦੀਆਂ ਦੁਕਾਨਾਂ,ਗਲੀਆਂ ਸੀਵਰੇਜ ਦੀ ਗੰਦਗੀ ਦੀ ਲਪੇਟ ਵਿੱਚ

ਓਵਰਫਲੋ ਹੋਇਆ ਸੀਵਰੇਜ ਦਾ ਗੰਦਾ ਬੁਦਬੋ ਮਾਰਦਾ ਪਾਣੀ ਮੱਛਰਾਂ ਮੱਖੀਆਂ ਤਹਿਤ ਕਈ ਬਿਮਾਰੀਆਂ ਫੈਲਾ ਰਿਹਾ 

 ਵੋਟਾਂ ਲੈਣ ਉਪਰੰਤ ਜਿੱਤੇ ਐਮ ਸੀ ਮੁੜ ਕੇ ਕਦੇ ਸਾਰ ਨਹੀਂ ਲੈਂਦੇ ਨਾ ਹੀ ਫੋਨ ਲੱਗਦਾ ਹੈ ਨਾ ਕੋਈ ਚੁੱਕਦਾ- 


ਬਰਨਾਲਾ,29, ਜੁਲਾਈ /ਕਰਨਪ੍ਰੀਤ ਕਰਨ
/-:ਬਰਨਾਲਾ ਸ਼ਹਿਰ ਦੀ ਸੀਵਰੇਜ ਸਮੱਸਿਆ ਨੇ ਜਿੱਥੇ ਸਾਰੇ ਹੀ ਵਾਰਡਾਂ ਦੇ ਵਸਨੀਕਾਂ ਦਾ ਜਿਓਣਾ ਦੁੱਭਰ ਕਰ ਰਖਿਆ ਹੈ ਉੱਥੇ ਸੜਕਾਂ ਗਲੀਆਂ ਚ ਓਵਰਫਲੋ ਹੋਇਆ ਸੀਵਰੇਜ ਦਾ ਗੰਦਾ ਬੁਦਬੋ ਮਾਰਦਾ ਪਾਣੀ ਮੱਛਰਾਂ ਮੱਖੀਆਂ ਤਹਿਤ ਕਈ ਬਿਮਾਰੀਆਂ ਫੈਲਾ ਰਿਹਾ ਹੈ 1 ਸੇਖਾ ਰੋਡ ਦੀ 18,19,20 ਨੰਬਰ ਵਾਰਡ ਦੀ ਸਾਂਝੀ ਸੜਕ ਦੀਆਂ ਦੁਕਾਨਾਂ,ਗਲੀਆਂ ਗੰਦਗੀ ਦੀ ਲਪੇਟ ਵਿਚ ਹਨ 1ਇਸ ਸੰਬੰਧੀ ਮੀਡਿਆ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂ ਪਰਮਜੀਤ ਚੋਹਾਨ,ਚਮਕੌਰ ਸਿੰਘ ਚਾਂਦੀ,ਨਰਿੰਦਰ ਕੁਮਾਰ,ਮਿਸਤਰੀ ਸੋਮਾ ਅਮਿਤ ਕੁਮਾਰ ,ਆਦਿ ਨੇ ਕਿਹਾ ਕਿ  ਇਸ ਸੜਕ ਨਾਲ ਸੰਬੰਧਿਤ ਐਮ ਸੀਆਂ ਦੀ ਮੇਹਰਵਾਨੀ ਸਦਕਾ ਵਸਿੰਦੇ ਦੁਕਾਨਦਾਰ ਨਰਕ ਭਰੀ ਜਿੰਦਗੀ ਜਿਓਂ ਰਹੇ ਹਨ ਜਿਹੜੇ ਵੋਟਾਂ ਲੈਣ ਉਪਰੰਤ ਮੁੜ ਕੇ ਕਦੇ ਸਾਰ ਨਹੀਂ ਲੈਂਦੇ ਨਾ ਹੀ ਫੋਨ ਲੱਗਦਾ ਹੈ ਨਾ ਕੋਈ ਚੁੱਕਦਾ ਹੈ ! ਥੋੜ੍ਹੇ ਜਿਹੇ ਮੀਂਹ ਕਾਰਨ ਹੀ ਸ਼ਹਿਰ ਦੀਆਂ ਸੜਕਾਂ ਤੇ ਗਲੀਆਂ 'ਚ ਪਾਣੀ ਖੜ੍ਹਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਰਕੀਟ 'ਚ ਓਵਰਫਲੋ ਸੀਵਰੇਜ ਦੇ ਗੰਦੇ ਪਾਣੀ ਦੇ ਖੜ੍ਹਣ ਕਾਰਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਇਸ ਤੋਂ ਇਲਾਵਾ ਜਿਆਦਾ ਦਿਨ ਪਾਣੀ ਖੜ੍ਹਾ ਰਹਿਣ ਕਾਰਨ ਭਿਆਨਕ ਬੀਮਾਰੀਆਂ ਫ਼ੈਲਣ ਦਾ ਖ਼ਦਸ਼ਾ ਵੀ ਬਣਿਆ ਹੋਇਆ ਹੈ ! ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇੰਨਾਂ ਗਲੀਆਂ ਸੜਕਾਂ ਦੀ ਗੰਦਗੀ ਨੂੰ ਦਰੁਸਤ ਕੀਤਾ ਜਾਵੇ੧ ਇਸ ਸੰਬੰਧੀ ਵਾਰਡ ਨੰਬਰ 19 ਦੇ ਐਮ ਸੀ ਦੇ ਪਤੀ ਕੁਲਦੀਪ ਧਰਮਾਂ ਨਾਲ ਗੱਲ ਕਰਨੀ ਚਾਹੀ ਵਾਰ ਵਾਰ ਸਵਿੱਚ ਆਫ਼ ਹੀ ਆਇਆ ! ਵਾਰਡ ਨੰਬਰ 20  ਦੇ ਐਮ ਸੀ  ਜਗਰਾਜ ਪੰਡੋਰੀ ਨੇ ਕਿਹਾ ਕਿ ਵਾਰਡ ਨੰਬਰ 20 ਦੀਆਂ ਸੀਵਰੇਜ ਪਾਣੀ ਮਿਕ੍ਸ ਹੋਣ ਤੇ ਨਗਰ ਕੌਂਸਲ ਪ੍ਰਸ਼ਾਸ਼ਨ ਖਿਲਾਫ ਵਾਰਡ ਨਿਵਾਸੀਆਂ ਨਾਲ ਮਿਲਕੇ ਤੁਰੰਤ ਇਸ ਸਮੱਸਿਆ ਦਾ ਹੱਲ ਕੀਤਾ ਤੇ ਵਾਰਡ ਦੇ ਸੀਵਰੇਜ ਦੀ  ਸੁਪਰ ਸੈਕਸ਼ਨ ਮਸ਼ੀਨ ਨਾਲ ਸਫਾਈ ਕਰਵਾ ਕੇ ਵਾਰਡ ਨਿਵਾਸਾਂ ਦੀ ਸਮੱਸਿਆ ਦੂਰ ਕੀਤੀ ਬਾਕੀ ਮੇਰਾ ਮੋਬਾਈਲ 24 ਘੰਟੇ ਖੁੱਲ੍ਹਾ ਰਹਿੰਦਾ ਹੈ !ਇਸ ਮਾਮਲੇ ਸਬੰਧੀ ਕਾਰਜ਼ ਸਾਧਕ ਅਫ਼ਸਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਮੌਕੇ 'ਤੇ ਟੀਮ ਭੇਜਕੇ ਜਾਇਜ਼ਾ ਕਰਵਾਕੇ ਸਮੱਸਿਆ ਦਾ ਤੁਰੰਤ ਹੱਲ ਕਰਵਾਉਂਦੇ ਹਾਂ।

Post a Comment

0 Comments