ਰਜਿਸਟਰੀਆਂ ਚ ਅਸਟਾਮ ਫੀਸ ਦੇ ਵਾਧੇ ਤੇ ਬੰਦ ਕੀਤੀਆਂ ਐੱਨ ਓ ਸੀ ਖਿਲਾਫ਼ ਜਿਲ੍ਹਾ ਪ੍ਰਰਾਪਰਟੀ ਡੀਲਰ ਐਸੋਸੀਏਸ਼ਨ ਵਲੋਂ 19 ਜੁਲਾਈ ਨੂੰ ਧਰਨੇ ਦਾ ਐਲਾਨ

 


ਬਰਨਾਲਾ,15  ਜੁਲਾਈ /ਕਰਨਪ੍ਰੀਤ ਧੰਦਰਾਲ/-ਪੰਜਾਬ ਸਰਕਾਰ ਵਲੋਂ ਰਜਿਸਟਰੀਆਂ ਚ ਅਸਟਾਮ ਫੀਸ ਦੇ ਵਾਧੇ  ਤੇ ਬੰਦ ਕੀਤੀਆਂ ਐੱਨ ਓ ਸੀ ਖਿਲਾਫ਼ ਜਿਲ੍ਹਾ ਪ੍ਰਰਾਪਰਟੀ ਡੀਲਰ ਐਸੋਸੀਏਸ਼ਨ ਵਲੋਂ 19 ਜੁਲਾਈ  ਨੂੰ ਧਰਨੇ ਦਾ ਐਲਾਨ ਕੀਤਾ। ਜਿਲ੍ਹਾ ਪ੍ਰਰਾਪਰਟੀ ਡੀਲਰ ਐਸੋਸੀਏਸ਼ਨ ਦੇ ਆਗੂ ਨਰਿੰਦਰ ਸ਼ਰਮਾ,ਜਸਮੇਲ ਡੈਰੀ ਵਾਲਾ ਨੇ ਦੱਸਿਆ ਕਿ  ਪੰਜਾਬ ਸਰਕਾਰ ਵਲੋਂ ਬੰਦ ਕੀਤੀਆਂ ਐਨ.ਓ.ਸੀਆਂ ਕਰਕੇ ਰਜਿਸਟਰੀਆਂ ਨਹੀਂ ਹੋ ਰਹੀਆਂ ਹਨ। ਜਿਸ ਕਰਕੇ ਸੈਂਕੜੇ ਲੋਕਾਂ ਦਾ ਕਾਰੋਬਾਰ ਪ੍ਰਭਾਵਿਤ ਹੋਣ ਦੇ ਨਾਲ ਸਰਕਾਰੀ ਖ਼ਜ਼ਾਨੇ ਦੇ ਰੈਵਨਿਊ ਤੇ ਮਾੜਾ ਅਸਰ ਪੈ ਰਿਹਾ ਹੈ  ਹੈ। ਸੁੱਤੀ ਸਰਕਾਰ ਨੂੰ ਜਗਾਉਣ ਤੇ ਲੋਕ ਹਿੱਤਾਂ ਦੇ ਖਿਲਾਫ਼ ਫੈਸਲਿਆਂ ਨੂੰ ਰੋਕਣ ਲਈ ਬਰਨਾਲਾ ਜਿਲ੍ਹਾ ਦੇ ਸਮੁਚੇ ਕਮਿਸਨ ਏਜੇਂਟ ਪ੍ਰੋਪਰਟੀ ਡੀਲਰ ਪੱਧਰੀ ਧਰਨਾ ਜਿਲ੍ਹੇ ਦੇ ਪ੍ਰਸਾਸ਼ਨਿਕ ਮੁਖੀ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇਣਗੇ। ਇਸ ਮੋਕੇ ਮੀਟਿੰਗ 'ਚ ਜਿਲ੍ਹਾ ਬਰਨਾਲਾ ਦੇ ਵੱਖ ਵੱਖ ਕਸਬਿਆਂ ਤੋਂ ਪ੍ਰਰਾਪਰਟੀ ਡੀਲਰ ਵੀ ਹਾਜ਼ਰ ਹੋਏ।

Post a Comment

0 Comments