*ਮਾਨਸਾ ਪੁਲਿਸ ਨੇ ਚੋਰੀ ਦੇ 2 ਮੁਕੱਦਮਿਆਂ ਵਿੱਚ 2 ਮੁਲਜਿਮਾਂ ਨੂੰ ਕੀਤਾ ਕਾਬੂ*

ਚੋਰੀਮਾਲ ਜੇਵਰਾਤ ਸੋਨਾ/ਚਾਂਦੀ, 2 ਮੋਟਰਸਾਈਕਲ, 3 ਮੋਬਾਇਲ ਫੋਨ, ਨਗਦੀ ਅਤੇ ਮਾਰੂ ਹਥਿਆਰ ਕਿਰਪਾਨ ਕੀਤੀ ਬਰਾਮਦ*


ਗੁਰਜੰਟ ਸਿੰਘ ਬਾਜੇਵਾਲੀਆ

ਮਾਨਸਾ 03 ਜੁਲਾਈ ਸ੍ਰੀ ਗੌਰਵ ਤੂਰਾ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਚੋੋਰੀ ਦੇ 2 ਮੁਕੱਦਮਿਆਂ ਵਿੱਚ ਮੁਲਜਿਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ, ਜਿਹਨਾਂ ਪਾਸੋਂ ਚੋਰੀਮਾਲ ਨੂੰ ਬਰਾਮਦ ਕਰਵਾਇਆ ਗਿਆ ਹੈ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਮੁਕੱਦਮਾ ਨੰਬਰ 46 ਮਿਤੀ 02^07^2022 ਅ/ਧ 379,411 ਹਿੰ:ਦੰ: ਥਾਣਾ ਸਦਰ ਬੁਢਲਾਡਾ ਦਰਜ਼ ਰਜਿਸਟਰ ਹੋਇਆ ਹੈ। ਐਸ,ਆਈ, ਬੂਟਾ ਸਿੰਘ ਮੁੱਖ ਅਫਸਰ ਥਾਣਾ ਸਦਰ ਬੁਢਲਾਡਾ ਦੀ ਨਿਗਰਾਨੀ ਹੇਠ ਸ:ਥ: ਪਵਿੱਤਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਮੁਕੱਦਮਾ ਦੀ ਡੂੰਘਾਈ ਨਾਲ ਤਫਤੀਸ ਅਮਲ ਵਿੱਚ ਲਿਆ ਕੇ ਮੁਲਜਿਮ ਜਸਵੰਤ ਸਿੰਘ ਪੁੱਤਰ ਜੀਵਾ ਸਿੰਘ ਵਾਸੀ ਬੁਢਲਾਡਾ ਨੂੰ ਕਾਬੂ ਕੀਤਾ ਗਿਆ ਹੈ। ਜਿਸ ਪਾਸੋਂ ਚੋਰੀਮਾਲ 2 ਸੋਨੇ ਦੇ ਰਿੰਗ, 1 ਜੋੜਾ ਝਾਂਜਰਾ ਚਾਂਦੀ, 3 ਸਕਰੀਨ ਟੱਚ ਮੋਬਾਇਲ ਫੋਨ, ਨਗਦੀ 2800/^ਰੁਪਏ ਅਤੇ ਇੱਕ ਪਲਟੀਨਾ ਮੋਟਰਸਾਈਕਲ ਬਿਨਾ ਨੰਬਰੀ ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਏ ਗਏ ਹਨ। ਬਰਾਮਦ ਮਾਲ ਦੀ ਕੁੱਲ ਮਾਲੀਤੀ ਕਰੀਬ 1 ਲੱਖ 5 ਹਜ਼ਾਰ ਰੁਪਏ ਬਣਦੀ ਹੈ। ਇਹ ਮੁਲਜਿਮ ਚੋਰੀਆਂ ਕਰਨ ਦਾ ਆਦੀ ਹੈ, ਜਿਸਦਾ ਰਿਕਾਰਡ ਵਾਚਣ ਤੇ ਇਸਦੇ ਵਿਰੁੱਧ ਪਹਿਲਾਂ ਵੀ ਹਰਿਆਣਾ ਪ੍ਰਾਂਤ ਦੇ ਥਾਣਾ ਰਤੀਆ ਅਤੇ ਜਿਲਾ ਮਾਨਸਾ ਦੇ ਥਾਣਾ ਭੀਖੀ, ਬੋਹਾ ਅਤੇ ਸਿਟੀ ਬੁਢਲਾਡਾ ਵਿਖੇ 7 ਮੁਕੱਦਮੇ ਦਰਜ਼ ਰਜਿਸਟਰ ਹਨ, ਜਿਹਨਾਂ ਵਿੱਚੋ 6 ਮੁਕੱਦਮੇ ਚੋਰੀਆਂ ਦੇ ਅਤੇ 1 ਮੁਕੱਦਮਾ ਸ਼ਰਾਬ ਦਾ ਦਰਜ਼ ਹੋਇਆ ਹੈ। ਇਸ ਮੁਲਜਿਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਚੋਰੀਮਾਲ ਕਿੱਥੋ ਕਿੱਥੋ ਚੋਰੀ ਕੀਤਾ ਹੈ, ਜਿਸ ਪਾਸੋਂ ਅਨਟਰੇਸ ਕੇਸਾ ਸਬੰਧੀ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ।

ਇਸੇ ਤਰਾ ਚੋਰੀ ਦੇ ਮੁਕੱਦਮਾ ਨੰਬਰ 159 ਮਿਤੀ 01^07^2022 ਅ$ਧ 379,411 ਹਿੰ:ਦੰ: ਥਾਣਾ ਸਦਰ ਮਾਨਸਾ ਵਿੱਚ ਮੁਲਜਿਮ ਅਮਨ ਸਿੰਘ ਪੁੱਤਰ ਬੀਰਾ ਸਿੰਘ ਵਾਸੀ ਕੋਟਦੁੱਨਾ ਥਾਣਾ ਧਨੌਲਾ (ਬਰਨਾਲਾ) ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਪਾਸੋਂ ਚੋਰੀ ਦਾ ਇੱਕ ਮੋਟਰਸਾਈਕਲ ਸਪਲੈਂਡਰ ਬਿਨਾ ਨੰਬਰੀ ਅਤੇ ਇੱਕ ਕਿਰਪਾਨ ਬਰਾਮਦ ਕੀਤੀ ਗਈ ਹੈ। ਮੁਕੱਦਮਾ ਵਿੱਚ ਇੱਕ ਮੁਲਜਿਮ ਪਾਲ ਸਿੰਘ ਦੀ ਗ੍ਰਿਫਤਾਰੀ ਬਾਕੀ ਹੈ, ਜਿਸਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਗ੍ਰਿਫਤਾਰ ਮੁਲਜਿਮ ਅਮਨ ਸਿੰਘ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਹਨਾਂ ਵੱਲੋਂ ਪਹਿਲਾਂ ਕੀਤੀਆ ਅਜਿਹੀਆ ਹੋਰ ਵਾਰਦਾਤਾਂ ਆਦਿ ਦਾ ਪਤਾ ਲਗਾਇਆ ਜਾਵੇਗਾ, ਜਿਸ ਪਾਸੋਂ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।

Post a Comment

0 Comments