ਥਾਣਾ ਸਿਟੀ-2 ਬਰਨਾਲਾ ਮੁਖੀ ਜਗਦੇਵ ਸਿੰਘ ਵਲੋਂ 248 ਨਸੀਲੇ ਕੈਪਸੂਲ ਖੁੱਲੇ 70,000 ਰੂਪੈ ਬਰਾਮਦ ਕਰਵਾਏ।

 


ਬਰਨਾਲਾ,10,ਜੁਲਾਈ /ਕਰਨਪ੍ਰੀਤ ਧੰਦਰਾਲ/ਥਾਣਾ ਸਿਟੀ-2 ਬਰਨਾਲਾ ਦੇ ਥਾਣਾ ਮੁਖੀ ਜਗਦੇਵ ਸਿੰਘ ਨੇ ਦੱਸਿਆ ਕਿ ਮੁਖਬਰ ਨੇ ਇਤਲਾਹ ਦਿੱਤੀ  ਮਨਜੀਤ ਕੌਰ ਪਤਨੀ ਵਿੱਕੀ ਸਿੰਘ ਵਾਸੀ ਬੈਕ ਸਾਇਡ ਰਾਮਬਾਗ ਸੈਸੀ ਬਸਤੀ ਬਰਨਾਲਾ ਬਾਹਰੋਂ ਨਸ਼ੀਲੀਆਂ ਗੋਲੀਆਂ ਅਤੇ ਨਸੀਲੇ ਕੈਪਸੂਲ ਲਿਆਕੇ ਸਹਿਰ ਬਰਨਾਲਾ ਅਤੇ ਆਸ ਪਾਸ ਦੇ  ਇਲਾਕੇ ਵਿੱਚ ਤੁਰ ਫਿਰ ਕੇ ਵੇਚਣ ਦੀ ਆਦੀ ਹੈ। ਜਿਸਤੇ ਥਾਣਾ ਸਿਟੀ-2 ਬਰਨਾਲਾ ਵਿਖੇ ਮੁਕੱਦਮਾ ਦਰਜ ਰਜਿਸਟਰ ਕਰਕੇ ਦੋਸਣ ਮਨਜੀਤ ਕੌਰ ਪਾਸੋ 248 ਨਸੀਲੇ ਕੈਪਸੂਲ ਖੁੱਲੇ 70,000 ਰੂਪੈ ਬਰਾਮਦ ਕਰਵਾਏ। ਉਹਨਾਂ ਕਿਹਾ ਕਿ ਨਸ਼ੇ ਵੇਚਣ ਵਾਲੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ !

Post a Comment

0 Comments