ਨਸ਼ੇ ਦੀ ਸਮੱਗਰੀ ਸਮੇਤ 2 ਦੋਸ਼ੀ ਗ੍ਰਿਫਤਾਰ


ਜਲੰਧਰ ( ਮਨਜਿੰਦਰ ਭੋਗਪੁਰ)
ਪੁਲਿਸ ਕਮਿਸ਼ਨਰ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ੇ ਦੇ ਖਿਲਾਫ਼ ਚੱਲ ਰਹੀ ਮੁਹਿੰਮ ਦੇ ਤਹਿਤ ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਰਾਮਾਮੰਡੀ ਮੁੱਖ ਅਫਸਰ ਨਵਦੀਪ ਸਿੰਘ ਦੀ ਅਗਵਾਈ ਹੇਠ ਐਸ. ਆਈ ਅਜਮੇਰ ਲਾਲ ਆਪਣੀ ਪੁਲਿਸ ਪਾਰਟੀ ਸਮੇਤ ਗਸ਼ਤ ਵਾ ਚੈਕਿੰਗ ਦੇ ਸਬੰਧ ਵਿੱਚ ਸੂਰਿਆ ਇਨਕਲੇਵ ਪੁੱਲ ਦੇ ਹੇਠ ਮੌਜੂਦ ਸੀ ਤਾਂ ਕਰੋਲਬਾਗ ਵਾਲੀ ਸਾਈਡ ਤੋਂ ਇੱਕ ਮੋਨਾ  ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਸਾਹਮਣੇ ਪੁਲਿਸ ਖੜੀ ਨੂੰ ਦੇਖ ਕੇ ਘਬਰਾ ਗਿਆ ਅਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਜਿਸ ਕੋਲ ਪੁਲਿਸ ਨੂੰ ਕੋਈ ਨਸ਼ੀਲੀ ਵਸਤੂ ਹੋਣ ਦਾ ਸ਼ੱਕ ਹੋਇਆ ਅਤੇ ਪੁਲਿਸ ਵੱਲੋਂ ਉਸ ਵਿਅਕਤੀ ਨੂੰ ਕਾਬੂ ਕਰਕੇ ਤਲਾਸ਼ੀ ਲਈ ਗਈ ਤਾਂ ਤਲਾਸ਼ੀ ਲੈਣ 'ਤੇ ਪੁਲਿਸ ਨੂੰ ਉਸ ਪਾਸੋ 48 ਨਸ਼ੀਲੀਆਂ ਗੋਲੀਆਂ ਖੁੱਲ੍ਹੀਆਂ ਹੋਈਆਂ ਬਰਾਮਦ ਹੋਈਆਂ। ਵਿਅਕਤੀ ਦੀ ਪਹਿਚਾਣ ਵਰੁਣ ਸਹਿਗਲ ਉਰਫ (ਸੋਨੂੰ) ਪੁੱਤਰ ਲੇਟ ਚਾਂਦ ਸਹਿਗਲ ਵਾਸੀ ਮਕਾਨ ਨੰਬਰ 345 ਨੇੜੇ ਰਮਨ ਸ਼ਿਵ ਮੰਦਰ ਨੂੰ ਬਲਦੇਵ ਨਗਰ ਕਿਸ਼ਨਪੁਰਾ ਜਲੰਧਰ ਵਜੋਂ ਹੋਈ ਹੈ। ਜਿਸ ਉਤੇ ਪਹਿਲਾਂ ਵੀ ਇਕ 20 ਗ੍ਰਾਮ ਹੈਰੋਇਨ ਬ੍ਰਾਮਦਗੀ ਦਾ ਮੁਕਦਮਾਂ ਦਰਜ ਹੈ। ਜਿਸ ਨੂੰ ਪੁਲਿਸ ਵਲੋਂ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।

ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਮਿਤੀ 03/07/2022 ਨੂੰ ਇੰਸਪੈਕਟਰ ਨਵਦੀਪ ਸਿੰਘ ਮੁੱਖ ਅਫਸਰ ਥਾਣਾ ਰਾਮਾ ਮੰਡੀ ਵਿੱਚ ਦਰਜ ਕੀਤਾ ਗਿਆ ਹੈ। ਜਿਸ ਵਿਚ (ਏਐਸਆਈ) ਜਸਵੀਰ ਸਿੰਘ (ਏਐਸਆਈ) ਗੋਰੀ ਸ਼ੰਕਰ ਆਪਣੀ ਪੁਲਿਸ ਪਾਰਟੀ ਸਮੇਤ ਟੀ-ਪੁਆਇੰਟ ਗਾਂਧੀ ਨਗਰ ਜਲੰਧਰ ਮੌਜੂਦ ਸੀ ਤਾਂ ਕਾਜ਼ੀ ਮੰਡੀ ਵਾਲੀ ਸਾਈਡ ਤੋਂ ਇੱਕ ਸਰਦਾਰ ਵਿਅਕਤੀ ਪੈਦਲ ਆ ਰਿਹਾ ਸੀ। ਜਿਸਨੇ ਆਪਣੇ ਹੱਥ ਵਿੱਚ ਇੱਕ ਮੋਮੀ ਲਿਫਾਫਾ ਫੜਿਆ ਹੋਇਆ ਸੀ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਉਸ ਨੇ ਆਪਣੇ ਹੱਥ ਵਿੱਚ ਫੜਿਆ ਮੋਮੀ ਲਿਫਾਫਾ ਸੜਕ ਦੇ ਕਿਨਾਰੇ ਸੁੱਟ ਦਿੱਤਾ। ਸ਼ੱਕ ਪੈਣ ਤੇ ਪੁਲਿਸ ਵੱਲੋਂ ਉਸ ਵਿਅਕਤੀ ਨੂੰ ਕਾਬੂ ਕੀਤਾ ਗਿਆ ਅਤੇ ਸੁੱਟੇ ਹੋਏ ਲਿਫਾਫੇ ਵਿਚੋਂ ਜਦੋਂ ਪੁਲਿਸ ਵੱਲੋਂ ਤਲਾਸ਼ੀ ਲਈ ਗਈ ਤਾਂ ਉਸ ਵਿੱਚ ਇੱਕ ਕਿੱਲੋ 500 ਗ੍ਰਾਮ ਚੂਰਾਪੋਸਤ ਬਰਾਮਦ ਕੀਤੀ ਗਈ। ਦੋਸ਼ੀ ਦੀ ਪਹਿਚਾਨ ਬਲਜੀਤ ਸਿੰਘ ਪੁੱਤਰ ਕਰਮ ਚੰਦ ਵਾਸੀ VPO ਮਾਣਕਰਾਏ ਥਾਣਾ ਭੋਗਪੁਰ ਜਲੰਧਰ ਵਜੋਂ ਹੋਈ ਹੈ। ਜਿਸ ਦੇ ਖਿਲਾਫ ਪਹਿਲਾਂ ਵੀ ਇਕ ਮੁਕੱਦਮਾ ਥਾਣਾ ਕਰਤਾਰਪੁਰ ਵਿੱਚ ਰਜਿਸਟਰਡ ਹੈ। ਪੁਲਿਸ ਨੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਣਦੀ ਕਾਰਵਾਈ ਕਰ ਰਹੀ ਹੈ।

Post a Comment

0 Comments