*ਰੋਟਰੀ ਕੱਲਬ ਵੱਲੋਂ ਕੌਮੀ ਡਾਕਟਰ ਦਿਵਸ ਮੌਕੇ ਸ਼ਾਨਦਾਰ ਸੇਵਾਵਾਂ ਦੇ ਰਹੇ 21 ਡਾਕਟਰ ਸਨਮਾਨਿਤ*


ਫਿਰੋਜ਼ਪੁਰ 02 ਜੁਲਾਈ [ਕੈਲਾਸ਼ ਸ਼ਰਮਾ }:=
ਅੱਜ ਕੌਮੀ ਡਾਕਟਰ ਦਿਵਸ ਮੌਕੇ ਰੋਟਰੀ ਕੱਲਬ ਫਿਰੋਜਪੁਰ ਕੈਂਟ, ਰੋਟਰੀ ਕੱਲਬ ਫਿਰੋਜਪੁਰ ਡਾਇੰਮਡ ਅਤੇ ਰੋਟਰੀ ਕੱਲਬ ਫਿਰੋਜਪੁਰ ਗੋਲ਼ਡ ਨੇ ਪ੍ਰਧਾਨ ਬੂਟਾ ਸਿੰਘ ਅਤੇ ਪ੍ਰਧਾਨ ਸੁਖਦੇਵ ਸ਼ਰਮਾ ਦੀ ਪ੍ਰਧਾਨਗੀ ਹੇਠ ਇੱਕ ਸਾਦੇ ਪ੍ਰਤੂੰ ਪੱਭਾਵਸ਼ਾਲੀ ਪ੍ਰੋਗਰਾਮ ਕਰਵਾ ਕੇ ਸ਼ਾਨਦਾਰ ਸੇਵਾਵਾ ਨਿਭਾਂ ਰਹੇ ਫਿਰੋਜਪੁਰ ਦੇ 21 ਡਾਕਟਰਾਂ ਨੂੰ ਸਨਮਾਨਿਤ ਕੀਤਾ । ਇਹ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸੁਖਦੇਵ ਸ਼ਰਮਾ ਨੇ ਦੱਸਿਆ ਕਿ ਡਾਕਟਰ ਭਗਵਾਨ ਦੇ ਰੂਪ ਸਮਾਨ ਹਨ, ਜੋ ਸਿਰਫ ਇੱਕ ਕਿੱਤਾ ਨਹੀਂ ਸਗੋਂ ਸੇਵਾ ਦਾ ਰੂਪ ਹੈ . ਸਮੇਂ -ਸਮੇਂ ਤੇ ਸਮਾਜ ਵੱਲੋਂ ਇਹਨਾਂ ਦਾ ਉਚੇਚਾ ਸਤਿਕਾਰ ਜ਼ਰੂਰੀ ਹੈ। ਇਸ ਮੰਤਵ ਲਈ ਅੱਜ ਫਿਰੋਜਪੁਰ ਦੇ ਵੱਖ ਵੱਖ ਹਸਪਤਾਲਾਂ ਦੇ 21 ਡਾਕਟਰਾਂ ਨੂੰ ਰੋਟਰੀ ਕੱਲਬ ਵੱਲੋਂ ਸਨਮਾਨਿਤ ਗਿਆ ।  ਸਨਮਾਨ ਪ੍ਰਾਪਤ ਕਰਣ ਵਾਲੇ ਡਾਕਟਰਾਂ ਵਿੱਚ ਡਾ.ਅਨਿਲ ਚੋਪੜਾ, ਡਾ. ਲਲਿਤ ਕੋਹਲੀ, ਡਾ.ਅਸੀਜਾ, ਡਾ.ਸ਼ਿੱਖਾ ਅਸੀਜਾ, ਡਾ. ਨਿੱਖਿਲ, ਡਾ.ਭਵਨਦੀਪ, ਡਾ.  ਮੁਨੀਸ਼ ਚੋਪੜਾ , ਡਾ.ਰਿੱਚਾ ਅਰੋੜਾ, ਡਾ. ਰਮਨਦੀਪ ਸਿੰਘ, ਡਾ.ਡੇਵਿਡ ਅੱਗਸਟਨ, ਡਾ. ਮੀਨਾਕਸ਼ੀ ਖੁੱਲਰ, ਡਾ.ਤਨਵੀਰ, ਡਾ. ਹਰਿੰਦਰ ਕੌਰ, ਡਾ.ਆਰਜੂ ਅਰੋੜਾ, ਡਾ. ਮਨਪ੍ਰੀਤ ਸਿੰਘ, ਡਾ. ਸ਼ਿਵਮ ਸਿੰਗਲਾ , ਡਾ.ਅੱਗਿਯਾਪਾਲ, ਡਾ.ਅਨੂੰ ਹਾਂਡਾ , ਡਾ. ਅਭਿਜੀਤ, ਡਾ. ਅਸ਼ੀਆਨਾ ਗੁਪਤਾ ਆਦਿ ਸ਼ਾਮਿਲ ਸਨ । 

ਸੀਨੀਅਰ ਰੋਟੈਰੀਅਨ ਅਸ਼ੋਕ ਬਹਿਲ, ਸਾਬਕਾ ਪ੍ਰਧਾਨ ਕਮਲ ਸ਼ਰਮਾ , ਗੁਰਿੰਦਰ ਸਿੰਘ , ਮੈਡਮ ਰੰਜੂ ਬਾਲਾ ਨੇ ਆਪਣੇ ਆਪਣੇ ਸੰਬੋਧਨ ਵਿੱਚ ਸਾਡੇ ਜੀਵਨ ਵਿੱਚ ਡਾਕਟਰ ਦੀ ਭੂਮਿਕਾ ਤੇ ਰੋਸ਼ਨੀ ਪਾਈ । ਸਟੇਜ ਸੱਕਤਰ ਦੀ ਭੂਮਿਕਾ ਅਨਿਲ ਆਦਮ ਨੇ ਬਾਖੁਬੀ ਕੀਤੀ।

ਇਸ ਮੌਕੇ ਸਕੱਤਰ ਸਰਬਜੀਤ ਸਿੰਘ ਬਾਠ, ਸਕੱਤਰ ਦੀਪਕ ਨਰੂਲਾ, ਦਸ਼ਮੇਸ਼ ਸੇਠੀ। ਰਣਧੀਰ ਗੁਪਤਾ, ਸਕੱਤਰ ਰੇਣੂ ਘਈ, ਹਰਵਿੰਦਰ ਘਈ, ਗੁਰਪ੍ਰੀਤ ਬਰਾੜ, ਪਰੇਮਜੀਤ ਸਿੰਘ, ਅਮਿੱਤ ਬਾਂਸਲ, ਗੁਰਮੇਜ ਸਿੰਘ, ਹਰਚਰਨ ਸਿੰਘ, ਹਿੰਮਤ ਗੋਇਲ, ਸ਼ੂਸ਼ੀਲ ਨੰਦਾ, ਗੁਰਚਰਨ ਸਿੰਘ , ਗੁਲਸ਼ਨ ਸਚਦੇਵਾ, ਅੰਜੂ ਸਚਦੇਵਾ, ਸੁਬੋਧ ਮੈਣੀ, ਬੋਹੜ ਸਿੰਘ , ਸੰਜੀਵ ਅਰੋੜਾ ਅਮਿਤ ਅਰੋੜਾ , ਰਾਹੁਲ ਕੱਕੜ , ਸੋਮਿਲ ਉੱਪਲ਼ ਅਤੇ ਕੁਮਾਰੀ ਅਕਸ਼ਿਤਾ ਆਦਿ ਹਾਜ਼ਰ ਸਨ।

Post a Comment

0 Comments