ਸੀਪੀਆਈ ਐਮ ਦੀ ਜਿਲ੍ਹਾ ਇਕਾਈ ਦੀ ਇੱਕ ਅਹਿਮ ਮੀਟਿੰਗ 22 ਜੁਲਾਈ ਨੂੰ - ਕਾਮਰੇਡ ਬਾਜੇਵਾਲਾ

 ਸੀਪੀਆਈ ਐਮ ਦੀ ਜਿਲ੍ਹਾ ਇਕਾਈ ਦੀ ਇੱਕ ਅਹਿਮ ਮੀਟਿੰਗ 22 ਜੁਲਾਈ ਨੂੰ - ਕਾਮਰੇਡ ਬਾਜੇਵਾਲਾ 

ਮੀਟਿੰਗ ਨੂੰ ਸੰਬੋਧਨ ਕਰਨ ਲਈ  ਸੂਬਾ ਸਕੱਤਰ ਸੁਖਵਿੰਦਰ ਸੇਖੋ ਵਿਸੇਸ ਤੌਰ ਤੇ ਕਰਨਗੇ ਸਿਰਕਤ

ਮੀਟਿੰਗ ਵਿੱਚ ਕਈ ਮੁੱਦਿਆਂ ਤੇ ਕੀਤੀ ਜਾਵੇਗੀ ਵਿਚਾਰ ਚਰਚਾ 

ਗੁਰਜੰਟ ਸਿੰਘ ਬਾਜੇਵਾਲੀਆ 

ਮਾਨਸਾ 20 ਜੁਲਈ ਸੀ,ਪੀ, ਆਈ  (ਐਮ) ਜਿਲ੍ਹਾ ਕਮੇਟੀ ਦੀ ਇੱਕ ਅਹਿਮ  22 ਜੁਲਾਈ ਦਿਨ ਸੁਕਰਵਾਰ  ਨੂੰ ਸਵੇਰੇ 11 ਵਜੇ ਸਥਾਨਿਕ ਪਾਰਟੀ ਦਫਤਰ ਬਾਬਾ ਗੱਜਣ ਸਿੰਘ ਟਾਡੀਆ ਭਵਨ ਵਿੱਖੇ ਹੋਵੇਗੀ , ਇਸ ਮੀਟਿੰਗ ਵਿੱਚ ਪਾਰਟੀ ਨੂੰ ਮਜਬੂਤ ਕਰਨ ਲਈ ਕਈ ਅਹਿਮ ਮੁੱਦਿਆ ਤੇ ਵਿਚਾਰ ਚਰਚਾ ਕੀਤੀ ਜਾਵੇਗੀ ,ਇਹ ਜਾਣਕਾਰੀ ਪ੍ਰੈਸ ਬਿਆਨ ਰਾਹੀ  ਦਿੰਦਿਆਂ ਸੀਪੀਆਈ (ਐਮ) ਦੇ ਜਿਲ੍ਹਾ ਸਕੱਤਰ ਕਾਮਰੇਡ ਬਲਦੇਵ ਸਿੰਘ ਬਾਜੇਵਾਲਾ ਨੇ ਕਿਹਾ ਕਿ ਇਸ ਮੀਟਿੰਗ ਨੂੰ ਸੰਬੋਧਨ ਕਰਨ ਲਈ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋ ਵਿਸੇਸ ਤੌਰ ਤੇ ਮਾਨਸਾ ਪਹੁੰਚਣਗੇ  । ਉਨ੍ਹਾਂ ਕਿਹਾ ਕਿ ਇਸ ਮੀਟਿੰਗ ਨੂੰ ਪਾਰਟੀ ਦੇ ਸੂਬਾ ਸਕੱਤਰੇਤ ਮੈਬਰ ਤੇ ਮਾਨਸਾ ਦੇ ਇੰਚਾਰਜ ਕਾਮਰੇਡ ਭੂਪ ਚੰਦ ਚੰਨੋ ਤੇ ਪਾਰਟੀ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਵੀ ਸੰਬੋਧਨ ਕਰਨਗੇ ।

  ਕਾਮਰੇਡ ਬਾਜੇਵਾਲਾ ਨੇ ਸਾਰੇ ਪਾਰਟੀ ਆਗੂਆਂ ਨੂੰ ਸਮੇ ਸਿਰ ਮੀਟਿੰਗ ਪਹੁੰਚਣ ਦੀ ਅਪੀਲ ਕੀਤੀ ਤਾਂ ਕਿ ਸਮੇ ਸਿਰ ਮੀਟਿੰਗ ਸੁਰੂ ਕੀਤੀ ਜਾ ਸਕੇ । 

                     

Post a Comment

0 Comments