ਐਸ. ਡੀ. ਕਾਲਜ ਫ਼ਰੀ ਪੁਲਿਸ ਸਿਖਲਾਈ ਕੈਂਪ ਦੇ 22 ਨੌਜਵਾਨਾਂ ਦੀ ਪੁਲਿਸ ਵਿਭਾਗ ’ਚ ਨਿਯੁਕਤੀ

 ਐਸ. ਡੀ. ਕਾਲਜ ਫ਼ਰੀ ਪੁਲਿਸ ਸਿਖਲਾਈ ਕੈਂਪ ਦੇ 22 ਨੌਜਵਾਨਾਂ ਦੀ ਪੁਲਿਸ ਵਿਭਾਗ ’ਚ ਨਿਯੁਕਤੀ


ਬਰਨਾਲਾ,20,ਜੁਲਾਈ /ਕਰਨਪ੍ਰੀਤ ਕਰਨ/
  ਐਸ. ਡੀ. ਕਾਲਜ ਫ਼ਰੀ ਪੁਲਿਸ ਸਿਖਲਾਈ ਕੈਂਪ ਦੇ 22 ਸਿੱਖਿਆਰਥੀਆਂ ਦੀ ਪੁਲਿਸ ਵਿਭਾਗ ’ਚ ਨਿਯੁਕਤੀ ਹੋਈ ਹੈ। ਸੰਸਥਾ ਦੇ ਪੀਆਰਓ ਪ੍ਰੋ. ਸ਼ੋਇਬ ਜ਼ਫ਼ਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੈਂਪ ਇੰਚਾਰਜ ਪ੍ਰੋ. ਬਲਵਿੰਦਰ ਕੁਮਾਰ ‘ਬਿੱਟੂ’ ਦੀ ਦੇਖਰੇਖ ਵਿਚ ਲਗਭਗ ਇਕ ਦਹਾਕੇ ਤੋਂ ਬਹੁਤ ਸਫ਼ਲਤਾ ਨਾਲ ਚੱਲ ਰਹੇ ਇਸ ਸਿਖਲਾਈ ਕੈਂਪ ਦੇ ਸਿੱਖਿਆਰਥੀਆਂ ਨੇ ਇਕ ਵਾਰ ਫ਼ਿਰ ਸਫ਼ਲਤਾ ਦੇ ਝੰਡੇ ਗੱਡ ਕੇ ਸਮੁੱਚੇ ਇਲਾਕੇ ਦਾ ਮਾਣ ਵਧਾਉਂਦਿਆਂ ਇਹ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ ਹੈ। ਸਾਰੇ ਨਿਯੁਕਤ ਸਿੱਖਿਆਰਥੀਆਂ ਨੇ ਲਿਖਤੀ ਟੈਸਟ ਬਹੁਤ ਵਧੀਆ ਅੰਕਾਂ ਨਾਲ ਪਾਸ ਕਰਨ ਉਪਰੰਤ ਫਿਜ਼ੀਕਲ ਟੈਸਟ ਪਾਸ ਕੀਤਾ। ਸੈਂਟਰ ਵਿਚ ਸਿੱਖਿਆਰਥੀਆਂ ਨੂੰ ਫਿਜ਼ੀਕਲ ਟੈਸਟ ਦੀ ਟ੍ਰੇਨਿੰਗ ਦੇ ਨਾਲ ਨਾਲ ਲਿਖਤੀ ਟੈਸਟ ਦੀ ਵੀ ਤਿਆਰੀ ਕਰਵਾਈ ਜਾਂਦੀ ਹੈ। ਸਮੁੱਚੀ ਤਿਆਰੀ ਬਿਲਕੁਲ ਫ਼ਰੀ ਕਰਵਾਈ ਜਾਂਦੀ ਹੈ। ਸਫ਼ਲ ਹੋਣ ਵਾਲੇ ਸਿੱਖਿਆਰਥੀ ਅਤਿੰਦਰ ਸਿੰਘ, ਬਲਜਿੰਦਰ ਸਿੰਘ, ਅਮਨਦੀਪ ਸਿੰਘ, ਅਮਨਦੀਪ ਸਿੰਘ, ਸਨਮ ਪੰਧੇਰ, ਕੰਵਰਪਾਲ ਸਿੰਘ, ਕਮਲ ਚੀਮਾ, ਜਗਦੀਪ ਸਿੰਘ, ਬਿਨੂੰ ਤਾਹੀਮ, ਵੀਰਪਾਲ ਕੌਰ, ਜਸਪ੍ਰੀਤ ਕੌਰ, ਸਰੋਜ ਰਾਣੀ, ਰਮਨ ਕੌਰ, ਕਮਲ ਕੌਰ, ਬੇਅੰਤ ਕੌਰ, ਜਸ਼ਨਪ੍ਰੀਤ ਕੌਰ, ਜਸਲੀਨ ਕੌਰ, ਜਸਪ੍ਰੀਤ ਕੌਰ, ਸਪਨਾ, ਰਾਜਵੀਰ, ਸੁਮਨ ਕੌਰ ਅਤੇ ਸੋਨੀ ਹਨ। ਜ਼ਿਕਰਯੋਗ ਹੈ ਕਿ ਪਿਛਲੀ ਵਾਰ ਪੁਲਿਸ ਭਰਤੀ ਦੌਰਾਨ ਵੀ ਪ੍ਰੋ. ਬਿੱਟੂ ਨੇ ਇਸੇ ਤਰਾਂ ਦਾ ਬੇਹੱਦ ਸਫ਼ਲ ਫ਼ਰੀ ਕੈਂਪ ਲਾਇਆ ਸੀ ਅਤੇ ਕੈਂਪ ਦੇ ਵੱਡੀ ਗਿਣਤੀ ਵਿਚ ਨੌਜਵਾਨ ਇਸ ਸਮੇਂ ਪੁਲਿਸ ਵਿਭਾਗ ਵਿਚ ਨਿਯੁਕਤ ਹੋ ਕੇ ਸੇਵਾ ਨਿਭਾ ਰਹੇ ਹਨ। ਇਸ ਤੋਂ ਇਲਾਵਾ ਵੱਖ-ਵੱਖ ਸਰਕਾਰੀ ਵਿਭਾਗਾਂ ’ਚ ਇਸ ਟ੍ਰੇਨਿੰਗ ਸੈਂਟਰ ਤੋਂ ਤਿਆਰੀ ਕਰਕੇ ਸੈਂਕੜੇ ਨੌਜਵਾਨ ਆਪਣੀਆਂ ਸੇਵਾਵਾਂ ਦੇ ਰਹੇ ਹਨ।  

                  ਸੈਂਟਰ ਦੇ ਸਿੱਖਿਆਰਥੀਆਂ ਦੀ ਸਫ਼ਲਤਾ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਐਸ ਡੀ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਉਪ ਪ੍ਰਧਾਨ ਸ੍ਰੀ ਨਰੇਸ਼ ਸਿੰਗਲਾ, ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ, ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ, ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ ਨੇ ਚੁਣੇ ਗਏ ਸਿੱਖਿਅਰਥੀਆਂ ਦੇ ਨਾਲ ਨਾਲ ਕੈਂਪ ਇਚਾਰਜ ਪ੍ਰੋ. ਬਲਵਿੰਦਰ ਕੁਮਾਰ ‘ਬਿੱਟੂ’ ਨੂੰ ਮੁਬਾਰਕਬਾਦ ਦਿੰਦਆਂ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਹਨਾਂ ਉਮੀਦ ਪ੍ਰਗਟਾਈ ਕਿ ਚੁਣੇ ਗਏ ਨੌਜਵਾਨ ਪੂਰਪ ਤਨਦੇਹੀ ਅਤੇ ਇਮਾਨਦਾਰੀ ਨਾਲ ਸਮਾਜ ਦੀ ਸੇਵਾ ਕਰਨਗੇ। ਕੈਬਨਿਟ ਮੰਤਰੀ ਗੁਰਮੀਤ ਸਿੰਘ ਸਿੰਘ ‘ਮੀਤ ਹੇਅਰ’ ਨੇ ਵੀ ਇਸ ਸੈਂਟਰ ਵਿੱਚੋਂ ਵੱਡੀ ਗਿਣਤੀ ਵਿਚ ਹੋਈ ਪੁਲਿਸ ਭਰਤੀ ’ਤੇ ਖ਼ੁਸ਼ੀ ਪ੍ਰਗਟ ਕੀਤੀ ਹੈ

Post a Comment

0 Comments