ਦੋ ਸਕੇ ਭਰਾ ਥਾਣਾ ਬੁਲੋਵਾਲ ਦੀ ਪੁਲਿਸ ਨੇ ਨਸ਼ੀਲੇ ਪਦਾਰਥ ਸਮੇਤ ਕੀਤੇ ਕਾਬੂ

ਦੋ ਸਕੇ ਭਰਾ ਥਾਣਾ ਬੁਲੋਵਾਲ ਦੀ ਪੁਲਿਸ ਨੇ ਨਸ਼ੀਲੇ ਪਦਾਰਥ ਸਮੇਤ ਕੀਤੇ ਕਾਬੂ

 


ਹੁਸ਼ਿਆਰਪੁਰ - 24 ਜੁਲਾਈ  2022 (ਹਰਪ੍ਰੀਤ ਬੇਗ਼ਮਪੁਰੀ, ਬਿਕਰਮ ਸਿੰਘ ਢਿੱਲੋ)  ਥਾਣਾ ਬੁਲੋਵਾਲ ਦੇ ਮੁੱਖੀ ਐੱਸ ਆਈ ਸ੍ਰ. ਜਸਵੀਰ ਸਿੰਘ ਬਰਾੜ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਮਾਨਯੋਗ ਸ਼੍ਰੀ ਸਰਤਾਜ ਸਿੰਘ ਚਾਹਲ IPS ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਅਤੇ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ SP ਤਫਤੀਸ਼ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਸੁਰਿੰਦਰਪਾਲ ਸਿੰਘ DSP (R) ਸਾਹਿਬ ਦੀ ਨਿਗਰਾਨੀ ਹੇਠ ਐੱਸ ਆਈ ਜਸਵੀਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਬੁਲ੍ਹੋਵਾਲ ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਭਾਰੀ ਸਫਲਤਾ ਪ੍ਰਾਪਤ ਹੋਈ ਜਦੋਂ ਮਿਤੀ 23-07-2022 ਨੂੰ A S i ਦਵਿੰਦਰ ਸਿੰਘ ਥਾਣਾ ਬੁਲ੍ਹੋਵਾਲ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਅੱਡਾ ਨੰਦਾਚੌਰ ਪਾਸ ਪੁੱਜੇ ਤਾਂ ਮੁੱਖਬਰ ਖ਼ਾਸ ਦੀ ਇਤਲਾਹ ਤੇ ਅਜਮੇਰ ਸਿੰਘ ਉਰਫ ਲੱਕੀ ਪੁੱਤਰ ਗੁਰਮੇਜ ਸਿੰਘ ਵਾਸੀ ਕੱਤੋਵਾਲ ਥਾਣਾ ਬੁਲ੍ਹੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਪਾਸੋਂ 30 ਗ੍ਰਾਮ ਨਸ਼ੀਲਾ ਪਦਾਰਥ ਅਤੇ ਜ਼ੋਰਾਵਰ ਸਿੰਘ ਉਰਫ ਜ਼ੋਰਾ ਪੁੱਤਰ ਗੁਰਮੇਜ ਸਿੰਘ ਵਾਸੀ ਕੱਤੋਵਾਲ ਥਾਣਾ ਬੁਲ੍ਹੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਪਾਸੋਂ 35 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਜਿਸ ਤੇ ਮੁਕੱਦਮਾ ਨੰਬਰ 113 ਮਿਤੀ 23-07-2022 U/S  22/ 61/85  NDPS ACT ਤਹਿਤ ਥਾਣਾ ਬੁਲ੍ਹੋਵਾਲ ਵਿਖੇ ਮੁਕੱਦਮਾ ਦਰਜ਼ ਰਜਿਸਟਰ ਕੀਤਾ ਗਿਆ ਅਤੇ ਅਜਮੇਰ ਸਿੰਘ ਉਰਫ ਲੱਕੀ ਅਤੇ ਜ਼ੋਰਾਵਰ ਸਿੰਘ ਉਰਫ ਜ਼ੋਰਾ ਪੁੱਤਰਾਨ ਗੁਰਮੇਜ ਸਿੰਘ ਵਾਸੀ ਕੱਤੋਵਾਲ ਥਾਣਾ ਬੁਲ੍ਹੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾ ਗਿਆ।

Post a Comment

0 Comments