ਮਾਨਸਾ ਪੁਲਿਸ ਵੱਲੋੋਂ ਐਨ,ਡੀ,ਪੀ,ਐਸ, ਐਕਟ ਤਹਿਤ ਜਬਤ ਸਰਕਾਰ 24 ਵਹੀਕਲਾਂ ਦਾ ਜਾਬਤੇ ਅਨੁਸਾਰ ਕੀਤਾ ਗਿਆ ਨਿਪਟਾਰਾ


 ^ਫੈਸਲਾਸੁਦਾ ਮੁਕੱਦਮਿਆਂ ਦੇ ਵਹੀਕਲਾਂ ਦਾ ਨਿਪਟਾਰਾ ਕਰਨ ਲਈ ਮੁਹਿੰਮ ਜਾਰੀ ਰਹੇਗੀ :- ਐਸਐਸਪੀ, ਸ੍ਰੀ ਗੌੌਰਵ ਤੂਰਾ

ਗੁਰਜੰਟ ਸਿੰਘ ਬਾਜੇਵਾਲੀਆ

ਮਾਨਸਾ, 05 ਜੁਲਾਈ ਸ੍ਰੀ ਗੌਰਵ ਤੂੂਰਾ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋੋਂ ਪੈਡਿੰਗ ਕੰਮਕਾਜ਼ ਦਾ ਜਾਬਤੇ ਅਨੁਸਾਰ ਨਿਪਟਾਰਾ ਕਰਦਿਆ ਮਹਿਕਮਾ ਦੇ ਕੰਮਕਾਜ ਵਿੱਚ ਪ੍ਰਗਤੀ ਲਿਆਉਣ ਲਈ ਮੁਹਿੰਮ ਵਿੱਢੀ ਗਈ ਹੈ। ਐਨ,ਡੀ,ਪੀ,ਐਸ, ਐਕਟ ਤਹਿਤ ਫੈਸਲਾਸੁਦਾ ਮੁਕੱਦਮਾਤ ਜਿਹਨਾਂ ਵਿੱਚ ਬਰਾਮਦ ਹੋੋਏ ਵਹੀਕਲਾਂ ਨੂੰ ਮਾਨਯੋਗ ਅਦਾਲਤਾਂ ਵੱਲੋੋਂ ਜਬਤ ਸਰਕਾਰ ਦਾ ਹੁਕਮ ਪਾਸ ਕੀਤਾ ਗਿਆ ਹੈ। ਇਸ ਮੁਹਿੰਮ ਤਹਿਤ ਅਜਿਹੇ ਮੁਕੱਦਮਿਆਂ ਦੇ ਜਬਤ ਕੀਤੇ 25 ਵਹੀਕਲਾਂ ਨੂੰ ਖੁੱਲੀ ਬੋਲੀ ਰਾਹੀ ਨਿਲਾਮ ਕਰਨ ਲਈ ਡਿਪਟੀ ਕਮਿਸ਼ਨਰ ਮਾਨਸਾ ਜੀ ਰਾਹੀ ਕਮੇਟੀ ਦਾ ਗਠਿਨ ਕਰਵਾਇਆ ਗਿਆ। ਸ੍ਰੀ ਰਾਕੇਸ਼ ਕੁਮਾਰ ਕਪਤਾਨ ਪੁਲਿਸ (ਸਥਾਨਕ) ਮਾਨਸਾ ਦੀ ਨਿਗਰਾਨੀ ਹੇਠ ਇਸ ਕਮੇਟੀ ਵੱਲੋੋਂ ਮਿਤੀ 04^07^2022 ਨੂੰ ਪੁਲਿਸ ਲਾਈਨ ਮਾਨਸਾ ਵਿਖੇ ਖੁੱਲੀ ਬੋੋਲੀ ਰੱਖੀ ਗਈ ਸੀ। ਇਸ ਬੋੋਲੀ ਵਿੱਚ 18 ਬੋਲੀਕਾਰ ਸ਼ਾਮਲ ਹੋੋਏ ਜਿਹਨਾਂ ਵੱਲੋੋਂ ਇਹਨਾਂ 24 ਵਹੀਕਲਾਂ (15 ਮੋੋਟਰਸਾਈਕਲ, 8 ਕਾਰਾਂ ਅਤੇ 1 ਸਕੂਟਰ) ਨੂੰ 3,09,600/^ਰੁਪਏ ਵਿੱਚ ਖਰੀਦ ਕੀਤਾ ਗਿਆ ਹੈ। ਇਸ ਕਮੇਟੀ ਵੱਲੋੋਂ ਜਾਬਤੇ ਅਨੁਸਾਰ ਇਹ ਰਾਸ਼ੀ ਸਰਕਾਰੀ ਖਜਾਨੇ ਵਿੱਚ ਜਮਾਂ ਕਰਵਾਈ ਜਾਵੇਗੀ

Post a Comment

0 Comments