*ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਮੋਗਾ ਜ਼ਿਲ੍ਹਾ ਪ੍ਰਧਾਨ ਦੀ ਚੋਣ 25 ਨੂੰ*

 *ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਮੋਗਾ ਜ਼ਿਲ੍ਹਾ ਪ੍ਰਧਾਨ ਦੀ ਚੋਣ 25 ਨੂੰ*

*ਪੰਜਾਬ ਸਰਕਾਰ ਵਧ ਰਹੀ ਮਹਿੰਗਾਈ ਉੱਤੇ ਤੁਰੰਤ ਕਾਬੂ ਪਾਵੇ:-ਭਗਤ ਸਿੰਘ ਲੰਗੇਆਣਾ*ਮੋਗਾ/ਬਾਘਾਪੁਰਾਣਾ : 20 ਜੁਲਾਈ [ਸਾਧੂ ਰਾਮ ਲੰਗੇਆਣਾ]
:=ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਭਗਤ ਸਿੰਘ ਲੰਗੇਆਣਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਹਿੰਗਾਈ ਦਾ ਪ੍ਰਕੋਪ ਦਿਨੋਂ ਦਿਨ ਐਨਾ ਵਧਦਾ ਜਾ ਰਿਹਾ ਹੈ ਕਿ ਇੱਕ ਨਾਂ ਇੱਕ ਦਿਨ ਸਾਡੇ ਦੇਸ਼ ਵਾਸੀਆਂ ਨੂੰ ਆਪਣਾ ਸਿਰ ਚੁੱਕਣਾਂ ਬਿਲਕੁਲ ਹੀ ਮੁਸ਼ਕਲ ਹੋ ਜਾਵੇਗਾ ਕਿਉਂਕਿ ਆਏ ਦਿਨ ਰਸੋਈ ਗੈਸ, ਡੀਜ਼ਲ, ਪੈਟਰੋਲ ਅਤੇ ਹੋਰ ਨਿੱਤ ਦੀ ਵਰਤੋਂ ਵਾਲੀਆਂ ਚੀਜ਼ਾਂ ਦੇ ਰੇਟ ਵੱਧਦੇ ਹੋਏ ਅਸਮਾਨ ਨੂੰ ਛੂਹ ਰਹੇ ਹਨ ਅਤੇ ਨਿੱਤ ਨਵੇਂ ਤੋਂ ਨਵੇਂ ਟੈਕਸ ਲਗਾ ਕੇ ਪਬਲਿਕ ਦੀ ਨੀਂਦ ਹਰਾਮ ਕੀਤੀ ਜਾ ਰਹੀ ਹੈ ਜਿਸ ਨਾਲ ਲੋਕਾਂ ਦਾ ਕਚੂੰਬਰ ਨਿਕਲਦਾ ਜਾ ਰਿਹਾ ਹੈ ਪ੍ਰੰਤੂ ਸਾਡੇ ਦੇਸ਼ ਦੇ ਰਖਵਾਲਿਆਂ ਨੇ ਸਭ ਕੁਝ ਅੱਖੀਂ ਦੇਖਦੇ ਹੋਏ ਵੀ ਮੋਨ ਧਾਰਨ ਕੀਤਾ ਹੋਇਆ ਹੈ ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਵਧ ਰਹੀ ਮਹਿੰਗਾਈ ਉੱਤੇ ਤੁਰੰਤ ਕਾਬੂ ਪਾਵੇ। ਇਸ ਮੌਕੇ ਉਨ੍ਹਾਂ ਅੱਗੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਮੋਗਾ ਦੀ ਚੋਣ 25 ਜੁਲਾਈ ਨੂੰ ਮੋਗਾ ਵਿਖੇ ਕੀਤੀ ਜਾ ਰਹੀ ਹੈ ਇਸ ਮੌਕੇ ਪੰਜਾਬ ਪ੍ਰਧਾਨ ਲੱਖੋਵਾਲ ਦਾ ਬੇਟਾ ਹਰਿੰਦਰ ਸਿੰਘ ਲੱਖੋਵਾਲ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ।ਫੋਟੋ ਕੈਪਸਨ ::::::ਪ੍ਰਧਾਨ ਭਗਤ ਸਿੰਘ ਲੰਗੇਆਣਾ

Post a Comment

0 Comments