ਬਰਨਾਲਾ ਪੁਲਿਸ ਦੇ ਟ੍ਰੈਫ਼ਿਕ ਇੰਚਾਰਜ ਮੁਨੀਸ਼ ਕੁਮਾਰ ਵਲੋਂ ਐੱਸ ਐੱਸ ਜੈਨ ਸਭਾ ਵਿਖੇ ਬੂਟਾ ਲਾਏ ਗਏ

 ਬਰਨਾਲਾ ਪੁਲਿਸ ਦੇ ਟ੍ਰੈਫ਼ਿਕ ਇੰਚਾਰਜ ਮੁਨੀਸ਼ ਕੁਮਾਰ ਵਲੋਂ ਐੱਸ ਐੱਸ ਜੈਨ ਸਭਾ ਵਿਖੇ ਬੂਟਾ ਲਾਏ ਗਏ 


ਬਰਨਾਲਾ,27,ਜੁਲਾਈ /ਕਰਨਪ੍ਰੀਤ ਕਰਨ
/-ਹਰਿਆਵਲ ਧਰਤ ਤੇ ਵਾਤਾਵਰਨ ਦੇ ਸੰਦੇਸ਼ ਨੂੰ ਅਮਲੀ ਜਾਮਾ ਪਹਿਨਾਉਣ  ਲਈ ਬਰਨਾਲਾ ਪੁਲਿਸ ਵੀ ਪੱਬਾਂਭਾਰ ਹੈ ਜਿਸ ਦਾ ਅੰਦਾਜਾ ਸ਼ਹਿਰ ਦੇ ਵੱਖ ਵੱਖ ਥਾਵਾਂ ਤੇ ਟ੍ਰੈਫ਼ਿਕ ਪੁਲਿਸ ਬਰਨਾਲਾ ਦੇ ਸਬ ਇੰਸਪੈਕਟਰ ਮੁਨੀਸ਼ ਕੁਮਾਰ ਵਲੋਂ ਵਲੋਂ ਸਟਾਫ ਦੇ ਸਹਿਯੋਗ  ਸਦਕਾ ਵਣਮਹਾਂਉਤਸਵ ਮਨਾਉਂਦਿਆਂ  ਕੋਰਟ ਚੌਂਕ ,ਸ਼ਹਿਰ ਦੀਆਂ ਅੰਦਰੁਨੀ ਤੇ   ਬਾਹਰੀ ਥਾਵਾਂ ਤੇ  ਵਾਤਾਵਰਨ  ਸੁੱਧਤਾ ਦੇ   ਸੈਂਕੜੇ  ਬੂਟੇ ਲਾਏ ਗਏ 1 ਇਸੇ ਲੜੀ ਤਹਿਤ ਬਰਨਾਲਾ ਦੇ ਸੇਖਾ ਰੋਡ ਤੇ ਸਥਿਤ ਐੱਸ ਐੱਸ ਜੈਨ ਸਭਾ ਚੰਦਨ ਸਮਾਰਕ ਵਿਖੇ ਵੀ ਕਈ ਬੂਟੇ ਲਾਏ ਗਏ ! ਇਸ ਮੌਕੇ ਚ ਮੁਨੀਸ਼ ਕੁਮਾਰ ਨੇ ਕਿਹਾ ਕਿ ਦਰੱਖਤਾਂ ਦੀ ਬਲੀ ਦੇ ਕੇ ਧਰਤੀ ਪੱਧਰ ਕੀਤੀ ਜਾਣੀ ਕਿਸੇ ਵੀ ਪੱਖੋਂ ਵਾਜ਼ਿਬ ਨਹੀਂ । ਦਰੱਖਤਾਂ ਦੀ ਕਟਾਈ  ਆਤਮ ਹੱਤਿਆ ਦੇ ਸਮਾਨ ਹੈ । ਅੱਜ ਹਰੇਕ ਵਿਅਕਤੀ ਦਾ ਮੁਢਲਾ ਫਰਜ਼ ਬਣਦਾ ਹੈ ਕੇ ਪਲੀਤ ਹੋ ਚੁੱਕੇ ਵਾਤਾਵਰਣ ਨੂੰ ਬਚਾਉਣ ਲਈ ਬੂਟੇ ਲਾ ਕੇ ਬਣਦਾ ਯੋਗਦਾਨ ਪਾਵੇ ਕਿਸੇ ਵੀ ਜਗਾ ਧਰਤੀ ਤੇ ਲੱਗੇ ਰੁੱਖਾਂ ਦਾ ਫਾਇਦਾ ਸਾਡੀਆਂ ਆਉਣ ਵਾਲਿਆਂ ਨਸਲਾਂ ਨੂੰ ਹੋਵੇਗਾ ਅੱਜ ਨਿਮ,ਡੇਕ ,ਬਰੋਟਾ,ਜਾਮਨ ਅਮਲਤਾਸ ,ਸੁਹੰਜਨਾ ਸਹਿਤ ਛਾਂਦਾਰ ਪੌਦੇ ਲਗਾਏ ਗਏ

        ਇਸ ਮੌਕੇ ਜੈਨ ਸਭਾ ਦੇ ਪ੍ਰਧਾਨ ਪ੍ਰੇਮ ਕੁਮਾਰ,ਵਿਜੇ  ਕੁਮਾਰ ,ਰਿਸ਼ਵ ਜੈਨ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਇਸ ਸਮੇਂ ਪਾਣੀ ਬਚਾਉਣ ਅਤੇ ਰੁੱਖ ਲਗਾਊਣ ਦੀ ਮੁਹਿਮ ਚਲਾਈ ਜਾ ਰਹੀ ਹੈ ਇਹ ਰੁਕਣੀ ਨਹੀਂ ਚਾਹੀਦੀ ਪੰਜਾਬ ਨੂੰ ਹਰਾ ਭਰਾ ਰਖਣ ਦੇ ਲਈ ਇਹਨਾਂ ਦੀ ਸੰਭਾਲ ਦੀ ਜਿੰਮੇਵਾਰੀ ਜਰੂਰੀ ਹੈ ਅੱਜ ਧਰਤੀ ਨੂੰ ਬੰਜਰ ਹੋਣ ਤੋਂ ਬਚਾਉਣ ਦੇ ਲਈ ਅਤੇ ਸੁੰਦਰ ਬਣਾਉਣ ਲਈ ਪੀਣ ਯੋਗ ਪਾਣੀ ਨੂੰ ਬਚਾਉਣ ਲਈ ਹੁਣ ਤੋ ਹੀ ਤਿਆਰੀ ਕਰਨੀ ਚਾਹੀਦੀ ਹੈ । ਇਸ ਮੌਕੇ ਏ.ਐੱਸ.ਆਈ ਗੁਰਮੇਜ ਸਿੰਘ ,ਦੀਵਾਨ ਸਿੰਘ, ਹੌਲਦਾਰ ਗੁਰਚਰਨ ਸਿੰਘ,ਮਾਲੀ ਵਿਨੇ ਕੁਮਾਰ, ਪੱਤਰਕਾਰ ਨਿਰਮਲ ਸਿੰਘ ਹਾਜਿਰ ਸਨ !

Post a Comment

0 Comments