ਐਸ.ਐਮ.ਓ ਡਾ. ਵੈਦ ਪ੍ਰਕਾਸ਼ ਨੂੰ ਸਦਮਾ, ਪਿਤਾ ਦਾ ਦੇਹਾਂਤ, ਭੋਗ 27 ਨੂੰ


ਸਰਦੂਲਗੜ੍ਹ, 18 ਜੁਲਾਈ (ਗੁੁੁਰਜੀਤ ਸ਼ੀਂਹ)
ਪ੍ਰਬੰਧਕੀ ਸੀਨੀਅਰ ਮੈਡੀਕਲ ਅਫਸਰ ਸਰਦੂਲਗੜ੍ਹ ਡਾ. ਵੇਦ ਪ੍ਰਕਾਸ਼ ਸੰਧੂ ਨੂੰ ਉਸ ਵਕਤ ਗਹਿਰ ਝਟਕਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਸੋਹਨ ਲਾਲ ਸੰਧੂ (69) ਅੰਸ਼ਿਕ ਬੀਮਾਰੀ ਤੋਂ ਬਾਅਦ ਸਦਾ ਲਈ ਵਿਛੋੜਾ ਦੇ ਗਏ। ਸੋਹਨ ਲਾਲ ਸੰਧੂ, ਸਾਬਕਾ ਸਰਪੰਚ ਕਾਹਨੇਵਾਲਾ ਦੀ ਮੌਤ ਤੇ ਅਗਰਵਾਲ ਸਭਾ, ਵਪਾਰ ਮੰਡਲ, ਰਾਜਨੀਤਿਕ, ਗੈਰ-ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਸੰਧੂ ਪਰਿਵਾਰ ਨਾਲ ਡੁੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਮ੍ਰਿਤਕ ਦੇ ਪੁੱਤਰ ਰਾਮਦਾਸ ਸੰਧੂ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਨਮਿਤ ਅੰਤਿਮ ਅਰਦਾਸ ਅਤੇ ਸ੍ਰੀ ਗਰੁੜ ਪੁਰਾਣ ਪਾਠ ਦਾ ਭੋਗ 27 ਜੁਲਾਈ ਦਿਨ ਬੁੱਧਵਾਰ ਨੂੰ ਬਾਅਦ ਦੁਪਹਿਰ ਗ੍ਰਹਿ ਸਥਾਨ ਪਿੰਡ ਕਾਹਨੇਵਾਲਾ ਵਿਖੇ ਪਵੇਗਾ।

Post a Comment

0 Comments