ਜਲ ਸਪਲਾਈ ਮੰਤਰੀ ਦੀ ਰਿਹਾਇਸ਼ ਸਾਮਣੇ ਧਰਨਾ 28 ਨੂੰ -- ਹਰਜਿੰਦਰ ਮਾਨ

 ਜਲ ਸਪਲਾਈ ਮੰਤਰੀ ਦੀ ਰਿਹਾਇਸ਼ ਸਾਮਣੇ ਧਰਨਾ 28 ਨੂੰ  --  ਹਰਜਿੰਦਰ ਮਾਨ


ਸ਼ਾਹਕੋਟ 25 ਜੁਲਾਈ (ਲਖਵੀਰ ਵਾਲੀਆ)
:- ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26) ਦੇ ਸੂਬਾ ਚੇਅਰਮੈਨ ਸੰਦੀਪ ਕੁਮਾਰ ਸ਼ਰਮਾ, ਸੂਬਾ ਪ੍ਰਧਾਨ ਹਰਜਿੰਦਰ ਸਿੰਘ ਮਾਨ,ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਪ੍ਰੈੱਸ ਬਿਆਨ ਜਾਰੀ ਕਰਦਿਆਂ ਸੂਬਾ ਪ੍ਰੈੱਸ ਸਕੱਤਰ ਜਸਵੀਰ ਸਿੰਘ ਸ਼ੀਰਾ ਨੇ ਦੱਸਿਆ ਕਿ ਜਲ ਸਪਲਾਈ ਵਿਭਾਗ ਵਿੱਚ ਇਨਲਿਸਟਮੈਂਟ ਵਰਕਰਾਂ ਦੀਆ ਜਾਇਜ਼ ਮੰਗਾਂ ਨੂੰ ਲੈਕੇ ਜਥੇਬੰਦੀ ਨੇ 16 ਜੁਲਾਈ 2022 ਨੂੰ ਜਲ ਸਪਲਾਈ ਮੰਤਰੀ ਦੇ ਹਲਕੇ ਹੁਸਿਆਰਪੁਰ ਵਿਖੇ ਝੰਡਾ ਮਾਰਚ ਕਰਨ ਦਾ ਐਲਾਨ ਕੀਤਾ ਸੀ।ਪਰ ਪ੍ਰੋਗਰਾਮ ਤੋਂ ਇੱਕ ਦਿਨ ਪਹਿਲਾਂ ਹੀ ਜਿਲ੍ਹਾ ਪ੍ਰਸ਼ਾਸਨ ਹੁਸਿਆਰਪੁਰ ਨੇ ਜਥੇਬੰਦੀ ਦੇ ਆਗੂਆਂ ਨਾਲ ਤਾਲਮੇਲ ਕਰਕੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਹੈੱਡ ਆਫਿਸ ਪਟਿਆਲਾ ਵਿਖੇ ਚੀਫ਼ ਇੰਜੀਨੀਅਰ ਉੱਤਰ ਦੀ ਪ੍ਰਧਾਨਗੀ ਹੇਠ ਜੋ ਕਮੇਟੀ  ਠੇਕਾ ਮੁਲਜਮਾਂ ਪ੍ਰਤੀ ਬਣਾਈ ਗਈ ਹੈ ਉਸ ਨਾਲ 15 ਜੁਲਾਈ ਨੂੰ ਮੀਟਿੰਗ ਤੈਅ ਕਰਵਾਈ ਸੀ,ਜਿਸ ਵਿੱਚ ਵਰਕਰਾਂ ਦੀਆਂ ਸਾਰੀਆਂ ਮੰਗਾਂ ਨੂੰ ਵਿਚਾਰਿਆਂ ਗਿਆ ਪਰੰਤੂ ਵਰਕਰਾਂ ਦੀ ਇੱਕੋ ਇੱਕ ਮੰਗ ਵਿਭਾਗ ਵਿਚ ਸ਼ਾਮਲ ਕਰਕੇ ਰੈਗੂਲਰ ਕਰਨ ਦੀ ਹੈ।ਇਸ ਸਬੰਧੀ ਇਹ ਮੰਗ ਅਧਿਕਾਰੀਆਂ ਨੇ ਸਰਕਾਰ ਲੈਵਲ ਦੀ ਦੱਸ ਕੇ ਹੱਥ ਖੜੇ ਕਰ ਦਿੱਤੇ ਹਨ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜੋ ਸਰਕਾਰ ਨੇ ਕੱਚੇ ਮੁਲਜ਼ਮ ਪੱਕੇ ਕਰਨ ਲਈ ਤਿੰਨ ਮੈਬਰੀ ਕਮੇਟੀ ਬਣਾਈ ਹੈ ਉਸ ਵੱਲੋਂ ਇਨਲਿਸਟਮੈਂਟ ਕਾਮਿਆਂ ਦਾ ਸਾਡੇ ਵਿਭਾਗ ਤੋਂ ਕੋਈ ਰਿਕਾਰਡ ਤੱਕ ਨਹੀਂ ਮੰਗਿਆ।ਉਨ੍ਹਾਂ ਦੋਸ਼ ਲਾਇਆ ਕਿ ਜਲ ਸਪਲਾਈ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਜਥੇਬੰਦੀ ਵੱਲੋਂ ਅਨੇਕਾਂ ਮੰਗ ਪੱਤਰ ਭੇਜੇ ਜਾ ਚੁਕੇ ਹਨ, ਪਰ ਇੱਕ ਵਾਰ ਵੀ ਜਥੇਬੰਦੀ ਨਾਲ ਟੇਵਲ ਟਾਕ ਕਰਕੇ ਮੰਗਾਂ ਹੱਲ ਕਰਨ ਲਈ ਮੰਤਰੀ ਸਾਹਿਬ ਕੋਲ ਸਮਾਂ ਨਹੀਂ ਨਿਕਲਿਆ ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਾਂਗ ਵੋਟਾਂ ਤੋਂ ਪਹਿਲਾਂ ਵੱਡੇ-ਵੱਡੇ ਵਾਇਦੇ ਕਰਕੇ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨੁਮਾਇੰਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸਨ ਕਿ ਪੰਜਾਬ ਨੂੰ ਧਰਨਾ ਮੁਕਤ ਕੀਤਾ ਜਾਵੇਗਾ।
ਕੋਈ ਵੀ ਬੇਰੁਜਗਾਰ ਧਰਨੇ ਤੇ ਨਹੀਂ ਬੈਠੇਗਾ, ਨਾ ਕੋਈ ਟੈਂਕੀਆਂ ਤੇ ਚੜੇਗਾ, ਨਾ ਨਹਿਰਾਂ ਵਿੱਚ ਸਾਲਾ ਮਾਰੇਗਾ ਜੇ ਅੱਜ ਮੰਗ ਪੱਤਰ ਭੇਜੋਗੇ ਤਾਂ ਦੂਜੇ ਦਿਨ ਚੰਡੀਗੜ੍ਹ ਬੁਲਾਕੇ ਮੀਟਿੰਗ ਕਰਕੇ ਤੁਰੰਤ ਹੱਲ ਕਰਾਂਗੇ।ਪਰ ਸੱਤਾਂ ਦਾ ਭੂਤ ਸਵਾਰ ਹੁੰਦੀਆਂ ਹੀ ਸਭ ਭੁੱਲ ਜਾਦੇ ਨੇ ਪੰਜਾਬ ਦੇ ਬੇਰੁਜਗਾਰ ਫੇਰ ਸਰਕਾਰਾਂ ਦਾ ਜਬਰ ਸਹਿਣ ਲਈ ਸੜਕਾਂ ਤੇ ਉਤਰਦੇ ਹਨ ।ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਕਾਮਿਆਂ ਨਾਲ ਗੱਲਬਾਤ ਦਾ ਰਾਬਤਾ ਕਾਇਮ ਨਾ ਕੀਤਾ ਤਾਂ 28 ਜੁਲਾਈ 2022 ਨੂੰ ਜਲ ਸਪਲਾਈ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੀ ਰਿਹਾਇਸ਼ ਸਾਮਣੇ ਰੋਸ਼ ਧਰਨਾ ਦਿੱਤਾ ਜਾਵੇਗਾ ਲੋੜ ਪੈਣ ਤੇ ਸੰਘਰਸ਼ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੱਤ ਸਕੱਤਰ ਕੁਲਦੀਪ ਸਿੰਘ ਸੰਗਰੂਰ, ਜੁਆਇੰਟ ਸਕੱਤਰ ਬਲਵੀਰ ਸਿੰਘ ਹਿਰਦਾਪੁਰ, ਸੀਨੀਅਰ ਮੀਤ ਪ੍ਰਧਾਨ ਮਲੂਕ ਸਿੰਘ ਅਮ੍ਰਿਤਸਰ, ਮੀਤ ਪ੍ਰਧਾਨ ਗੁਰਮੀਤ ਸਿੰਘ ਅਮ੍ਰਿਤਸਰ, ਪ੍ਰਚਾਰ ਸਕੱਤਰ ਇੰਦਰਜੀਤ ਸਿੰਘ ਕਪੂਰਥਲਾ, ਪ੍ਰਚਾਰ ਸਕੱਤਰ ਪਵਿੱਤਰ ਸਿੰਘ ਮੋਗਾ, ਮੁੱਖ ਸਲਾਹਕਾਰ ਅਮਨਦੀਪ ਸਿੰਘ ਬਠਿੰਡਾ ਆਦਿ ਹਾਜਰ ਸਨ।

Post a Comment

0 Comments