ਨਸ਼ਿਆਂ ਨੂੰ ਰੋਕਣ ਲਈ ਥਾਣਾ ਬੁਲੋਵਾਲ ਪੁਲਿਸ ਦੀ ਰਫਤਾਰ ਹੋਈ ਤੇਜ

 ਨਸ਼ਿਆਂ ਨੂੰ ਰੋਕਣ ਲਈ ਥਾਣਾ ਬੁਲੋਵਾਲ  ਪੁਲਿਸ ਦੀ ਰਫਤਾਰ  ਹੋਈ ਤੇਜ

175 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਪਿੰਡ ਨੰਦਾਚੌਰ ਤੋਂ ਦੋ ਦੋਸ਼ੀ ਕਾਬੂ


ਹੁਸ਼ਿਆਰਪੁਰ - ਬੁਲੋਵਾਲ - 29 ਜੁਲਾਈ 2022 (ਹਰਪ੍ਰੀਤ ਬੇਗ਼ਮਪੁਰੀ)
175 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਪਿੰਡ ਨੰਦਾਚੌਰ ਤੋਂ ਦੋ ਦੋਸ਼ੀ ਕਾਬੂ ਥਾਣਾ ਬੁਲੋਵਾਲ ਦੇ SHO ਸ੍ਰ. ਜਸਵੀਰ ਸਿੰਘ ਬਰਾੜ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਸ਼੍ਰੀ ਸਰਤਾਜ ਸਿੰਘ ਚਾਹਲ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਜਾਰੀ ਨਿਰਦੇਸ਼ਾਂ ਪਰ ਨਸ਼ੇ ਦੀ ਤਸਕਰੀ ਨੂੰ ਠੱਲ ਪਾਉਣ ਲਈ ਨਸ਼ਾ ਤਸਕਰਾਂ ਖਿਲਾਫ ਵਿੱਡੀ ਮੁਹਿੰਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਅਤੇ ਸ਼੍ਰੀ ਸੁਰਿੰਦਰ ਪਾਲ ਸਿੰਘ ਉਪ ਪੁਲਿਸ ਕਪਤਾਨ ਦਿਹਾਤੀ ਵਲੋਂ ਜਾਰੀ ਨਿਰਦੇਸ਼ਾਂ ਪਰ ਸ੍ਰ. ਜਸਵੀਰ ਸਿੰਘ ਬਰਾੜ ਮੁੱਖ ਅਫ਼ਸਰ ਥਾਣਾ ਬੁਲੋਵਾਲ ਅਤੇ ਐੱਸ ਆਈ ਗੁਰਨਾਮ ਸਿੰਘ 509 ਥਾਣਾ ਬੁਲੋਵਾਲ ਦੁਆਰਾ ਕਾਰਵਾਈ ਕਰਦੇ ਹੋਏ ਮਿਤੀ 28 - 07 - 2022 ਨੂੰ ਦੌਰਾਨੇ ਗਸ਼ਤ ਨਸ਼ੇ ਦੀ ਤਸਕਰੀ ਸਬੰਧੀ ਠੋਸ ਇਤਲਾਹ ਮਿਲਣ ਤੇ ਬਲਵਿੰਦਰ ਸਿੰਘ ਉਰਫ ਬਿੰਦਾ, ਸੰਨੀ ਵਾਸੀਆਨ ਨੰਦਾਚੋਰ ਜੋ ਨਸ਼ੇ ਦੀ ਤਸਕਰੀ ਕਰਦੇ ਸਨ ਜਿਨ੍ਹਾਂ ਨੂੰ ਪਿੰਡ ਨੰਦਾਚੌਰ ਦੀ ਗਰਾਂਊਂਡ ਤੋਂ ਆਰਟਿਕਾ  ਗੱਡੀ ਨੰਬਰੀ PB 01 C 8231 ਵਿੱਚ ਸਵਾਰ ਗ੍ਰਿਫਤਾਰ ਕੀਤਾ  ਬਲਵਿੰਦਰ ਸਿੰਘ ਜੋ ਡਰਾਈਵਰ ਸੀਟ ਪਰ ਬੈਠਾ ਸੀ ਦੀ ਪੈਂਟ ਦੀ ਜੇਬ ਵਿੱਚੋ 80 ਗ੍ਰਾਮ ਨਸ਼ੀਲਾ ਪਦਾਰਥ ਅਤੇ ਸੰਨੀ ਜੋ ਨਾਲ ਦੀ ਸੀਟ ਤੇ ਬੈਠਾ ਦੇ ਪਜਾਮੇ ਵਿੱਚੋ 95 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਬਰਾਮਦਾ ਸ਼ੁਦਾ ਨਸ਼ੀਲੇ ਪਦਾਰਥ ਦਾ ਕੁੱਲ ਵਜਨ 175 ਗ੍ਰਾਮ ਹੋਇਆ ਜਿਸ ਸਬੰਧੀ ਮੁਕੱਦਮਾ ਨੰਬਰ 118 ਮਿਤੀ 28 - 7 - 2022 ਅ:ਧ 22 - 61 -85 N.D.P.S  ACT ਤਹਿਤ ਥਾਣਾ ਬੁਲੋਵਾਲ ਦਰਜ ਰਜਿਸਟਰ ਕੀਤਾ ਗਿਆ, ਇਸ ਤਸਕਰੀ ਦੇ ਨੈਟਵਰਕ ਵਿੱਚ ਸ਼ਾਮਲ ਅਪਰਾਧੀਆਂ ਦਾ ਪਤਾ ਲਗਾਉਣ ਲਈ ਗ੍ਰਿਫਤਾਰ ਦੋਸ਼ੀਆਂ ਪਾਸੋ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜੋ ਮੁੱਖ ਤਸਕਰਾਂ ਦੀ ਗ੍ਰਿਫਤਾਰੀ ਕੀਤੀ ਜਾ ਸਕੇ ਜਿਸ ਨਾਲ ਸਮਾਜ ਵਿੱਚ ਫੈਲੇ ਨਸ਼ੇ ਦੀ ਅਲਾਮਤ ਨੂੰ ਰੋਕਿਆ ਜਾ ਸਕੇ

Post a Comment

0 Comments