ਮੈਡੀਕਲ ਪ੍ਰਕਟੀਸਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਵੱਲੋਂ ਜਥੇਬੰਦਕ ਢਾਂਚੇ ਦੀ ਮਜ਼ਬੂਤੀ ਲਈ ਵਿਚਾਰ ਵਟਾਂਦਰਾ


ਬੁਢਲਾਡਾ (ਦਵਿੰਦਰ ਸਿੰਘ ਕੋਹਲੀ) 
ਮੈਡੀਕਲ ਪ੍ਰੈਕਟੀਸਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਜਿਲਾ ਮਾਨਸਾ ਦੇ ਬਲਾਕ ਬਢਲਾਡਾ ਦੀ ਮੀਟਿੰਗ ਬਲਾਕ  ਪ੍ਰਧਾਨ ਗੁਰਜੀਤ ਸਿੰਘ ਬਰੇ ਦੀ ਪ੍ਹਧਾਨਗੀ ਹੇਠ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ,ਜ਼ਿਲ੍ਹਾ ਪ੍ਰਧਾਨ ਰਘਵੀਰ ਚੰਦ ਸ਼ਰਮਾ, ਜ਼ਿਲਾ ਚੇਅਰਮੈਨ ਤਾਰਾ ਚੰਦ ਭਾਵਾ, ਸੀਨੀਅਰ ਵਾਇਸ ਪ੍ਰਧਾਨ ਜਗਤਾਰ ਸਿੰਘ , ਕੈਸ਼ੀਅਰ ਗਮਦੂਰ ਸਿੰਘ ਰੱਲੀ ਅਤੇ ਅਸ਼ੋਕ ਕੁਮਾਰ ਗਾਮੀਵਾਲਾ ਅਤੇ ਸਮੂਹ ‌ਬਲਾਕਾਂ ਦੇ ਆਗੂਆਂ ਨੇ ਮੀਟਿੰਗ ਵਿੱਚ ਕੀਤੀ ਸ਼ਿਰਕਤ । ਭਰਵੀਂ ਮੀਟਿੰਗ ਦੌਰਾਨ ਪਹੁੰਚੇ  ਆਗੂਆਂ ਨੇ ਜਥੇਬੰਦੀ ਦੀ ਬਿਹਤਰੀ ਲਈ ਜਥੇਬੰਦਕ ਸਿਖਿਆ ਦਿੰਦਿਆਂ ਤਨਦੇਹੀ ਨਾਲ ਨਿੱਜਤਾ ਤੋਂ ਉਪਰ ਉਠ ਕੇ ਸਮਰਪਿਤ ਭਾਵਨਾ ਨਾਲ ਕੰਮ ਕਰਨ ਤੇ ਜ਼ੋਰ ਦਿੱਤਾ। ਬਲਾਕ ਵਿੱਚ ਆਈ ਸਮੱਸਿਆ ਸਬੰਧੀ ਬੋਲਦਿਆਂ ਆਗੂਆਂ ਨੇ ਜਥੇਬੰਦੀ ਸਬੰਧੀ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਗੁਮਰਾਹਕੁਨ ਪ੍ਰਚਾਰ ਸਬੰਧੀ ਸੁਚੇਤ ਰਹਿਣ , ਸਹਿਨਸ਼ੀਲਤਾ ਅਤੇ ਇੱਕਜੁਟਤਾ ਬਨਾਈ ਰੱਖਣ ਦੀ ਕੀਤੀ ਅਪੀਲ। ਕਿੱਤੇ ਦੀ ਰਾਖੀ ਲਈ ਜਥੇਬੰਦੀ ਨੂੰ ਅਜੋਕੇ ਸਮੇਂ ਵਿੱਚ ਹੋਰ ਮਜ਼ਬੂਤ ਕਰਨ ਦੀ ਲੋੜ ਤੇ ਦਿੱਤਾ ਜੋਰ । ਇਸ ਸਮੇਂ ਪੰਜਾਬ ਵਿੱਚ ਭਖ ਰਹੇ ਮੁਦਿਆਂ ਧਰਤੀ ਹੇਠਲੇ ਪਾਣੀ ਦੀ ਸਮੱਸਿਆਂ , ਵਾਤਾਵਰਣ,  ਪ੍ਰਦੂਸ਼ਣ  ਲਗਾਤਾਰ ਵਧ ਰਹੀ ਗਰਮੀ , ਵਧ ਰਹੇ ਨਸ਼ੇ ਦੇ ਰੁਝਾਨ ਅਤੇ ਵਧ ਰਹੀ ਮਹਿੰਗਾਈ ਵਰਗੀਆਂ ਸਮੱਸਿਆਵਾਂ ਪ੍ਰਤੀ ਵੀ ਸੁਚੇਤ ਕਰਦਿਆਂ  ਭਰਾਤਰੀ ਜਥੇਬੰਦੀਆਂ ਨਾਲ ਭਾਈਚਾਰਕ ਸਾਂਝ ਨੂੰ ਹੋਰ ਪਕੇਰਾ ਕਰਨ ਤੇ ਦਿੱਤਾ ਜੋਰ । ਸਮੁੱਚੇ ਜ਼ਿਲ੍ਹੇ ਵਿੱਚ ਮੌਜੂਦਾ ਹਾਲਤਾਂ ਅਤੇ ਜਥੇਬੰਦਕ ਚੇਤਨਾ ਸਬੰਧੀ ਬਲਾਕ ਪੱਧਰੀ ਪ੍ਰੋਗਰਾਮ ਕਰਨ ਦਾ ਕੀਤਾ ਫੈਸਲਾ । ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦੇ ਬੱਜਟ ਸੈਸ਼ਨ ਵਿੱਚ ਮੈਡੀਕਲ ਪੈ੍ਕਟੀਸ਼ਨਰਾਂ ਦੀ ਮੰਗ ਨੂੰ ਅਣਗੌਲਿਆਂ ਕਰਨ ਦੀ  ਨਿਖੇਧੀ ਕਰਦਿਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਮੈਡੀਕਲ ਪੈ੍ਕਟੀਸ਼ਨਰਾਂ ਦੇ ਮਸਲੇ ਨੂੰ ਹੱਲ ਕਰਨ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਕੀਤੀ ਪੁਰਜ਼ੋਰ ਮੰਗ । ਇਸ ਸਮੇਂ ਬਲਾਕ ਦੇ ਵੱਡੀ ਗਿਣਤੀ ਵਿੱਚ ਜੋਸ਼ੋਖਰੋਸ਼ ਨਾਲ ਪਹੁੰਚੇ ਮੈਂਬਰ ਸਾਥੀਆਂ ਤੋਂ ਇਲਾਵਾ ਸਾਰੇ ਬਲਾਕਾਂ ਦੇ ਆਗੂ ਹਾਜ਼ਰ ਸਨ । ਬਲਾਕ ਸਕੱਤਰ ਗਮਦੂਰ ਸਿੰਘ , ਕੈਸ਼ੀਅਰ ਸਿਸਨ ਗੋਇਲ, ਵਾਇਸ ਪ੍ਰਧਾਨ ਨਾਇਬ ਸਿੰਘ, ਰਮਜ਼ਾਨ ਖਾਨ, ਮਨਮੰਦਰ ਸਿੰਘ,ਡਾ. ਪ੍ਰੀਤਪਾਲ ਸਿੰਘ ਕੋਹਲੀ, ਬਲਾਕ ਭੀਖੀ ਦੇ ਪ੍ਰਧਾਨ ਸੱਤਪਾਲ ਰਿਸ਼ੀ, ਸਰਦੂਲਗੜ੍ਹ ਦੇ ਰਾਜਵੀਰ ਪਵਾਰ, ਬਰੇਟਾ ਦੇ ਪ੍ਰੇਮ ਸਿੰਘ ਕਿਸ਼ਨਗੜ੍ਹ, ਬੋਹਾ ਦੇ ਸੁਖਪਾਲ ਸਿੰਘ ਹਾਕਮਵਾਲਾ ,ਮਾਨਸਾ ਦੇ ਸਕੱਤਰ ਸਿਮਰ ਗਾਗੋਵਾਲ, ਝੁਨੀਰ ਦੇ ਚੇਅਰਮੈਨ ਜੁਗਰਾਜ ਸਿੰਘ, ਜੋਗਾ ਦੇ ਚੇਅਰਮੈਨ ਸੱਤਪਾਲ ਬੱਗਾ ਆਦਿ ਆਗੂਆਂ ਨੇ ਵੀ ਕੀਤਾ ਸੰਬੋਧ
ਨ ।

Post a Comment

0 Comments