ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿ 295 ਜ਼ਿਲ੍ਹਾ ਮਾਨਸਾ ਦੀ ਹੋਈ ਚੋਣ।

 


ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿ 295 ਜ਼ਿਲ੍ਹਾ ਮਾਨਸਾ ਦੇ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਇੱਕ ਭਰਵੀਂ ਮੀਟਿੰਗ ਵਿੱਚ ਸੂਬਾ ਪ੍ਰਧਾਨ ਡਾਕਟਰ ਰਮੇਸ਼ ਬਾਲੀ ਅਤੇ ਸੂਬਾ ਆਰਗੇਨਾਈਜ਼ਰ ਸੈਕਟਰੀ ਪੰਜਾਬ ਡਾਕਟਰ ਮਿੱਠੂ ਮੁਹੰਮਦ ਸੀਨੀਅਰ ਮੀਤ ਪ੍ਰਧਾਨ ਪੰਜਾਬ ਡਾਕਟਰ ਜਗਦੇਵ ਚਹਿਲ ਮੈਂਬਰ ਤਾਲਮੇਲ ਕਮੇਟੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।

ਮੀਟਿੰਗ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨੂੰ ਮਜਬੂਤ ਕਰਨ ਸਬੰਧੀ ਵਿਚਾਰਾਂ ਹੋਈਆਂ ਮੀਟਿੰਗ ਵਿਚ ਸਰਬਸੰਮਤੀ ਨਾਲ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ।ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਡਾਕਟਰ ਗੁਰਲਾਲ ਸਿੰਘ,  ਜ਼ਿਲ੍ਹਾ ਸਕੱਤਰ ਤਾਰਾ ਸਿੰਘ,ਜ਼ਿਲ੍ਹਾ ਕੈਸ਼ੀਅਰ ਰਿੰਕੂ ਸਿੰਘ,ਪ੍ਰੈੱਸ ਸਕੱਤਰ ਜਗਸੀਰ ਸਿੰਘ ਗੁਰਨੇ, ਸਲਾਹਕਾਰ ਗੁਰਦਿਆਲ ਸਿੰਘ ਜ਼ਿਲ੍ਹਾ ਕਮੇਟੀ ਨੇ ਫੈਸਲਾ ਲਿਆ ਕਿ ਬਾਕੀ ਬਲਾਕਾਂ ਦੀ ਚੋਣ ਤੋਂ ਬਾਅਦ ਜ਼ਿਲ੍ਹਾ ਕਮੇਟੀ ਦਾ ਵਿਸਥਾਰ ਕੀਤਾ ਜਾਵੇਗਾ।ਸਰਬ ਸੰਮਤੀ ਨਾਲ ਡਾ.ਜਸਵੀਰ ਸਿੰਘ ਗੜੱਦੀ ਨੂੰ ਸਟੇਟ ਕਮੇਟੀ ਮੈਂਬਰ ਬਣਾਇਆ ਗਿਆ।ਇਸ ਸਮੇਂ ਬਲਾਕ ਪ੍ਰਧਾਨ ਅੰਮਿ੍ਤਪਾਲ ਅੰਬੀ, ਬਲਜੀਤ ਸਿੰਘ ਪਰੋਚਾ,ਕੈਸ਼ੀਅਰ ਬਲਾਕ ਹਰਦੀਪ ਸਿੰਘ ਬਰੇ,ਬਲਾਕ ਸਕੱਤਰ ਪ੍ਰਗਟ ਸਿੰਘ ਕਣਕਵਾਲ,ਗੁਰਦਿਆਲ ਸਿੰਘ,ਤੇਜਾ ਸਿੰਘ,ਡਾ.ਹਰਜਿੰਦਰ ਸਿੰਘ,ਡਾ.ਗਗਨਦੀਪ ਸਿੰਘ,ਡਾ.ਕਰਮਜੀਤ ਸਿੰਘ ਰੰਗੜਿਆਲ,ਡਾ.ਪਰਦੀਪ ਸਿੰਘ ਬਰ੍ਹੇ,ਅਮਨਦੀਪ ਸ਼ਰਮਾ,ਡਾ.ਪਾਲਦਾਸ ਸਲਾਹਕਾਰ ਡਾ.ਹਨੀ, ਡਾ.ਗੁਰਪ੍ਰੀਤ ਸਿੰਘ ਆਦਿ ਭਾਰੀ ਗਿਣਤੀ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਹਾਜਰ ਸਨ।

Post a Comment

0 Comments