ਥਾਣਾ ਸਿਟੀ 2 ਦੇ ਮੁਖੀ ਜਗਦੇਵ ਸਿੰਘ ਦੀ ਪੁਲਿਸ ਫੋਰਸ ਟੀਮ ਵਲੋਂ ਕੋਰਟ ਕੰਪਲੈਕਸ ਵਿਚ ਵੱਡੇ ਪੱਧਰ 'ਤੇ ਜਾਂਚ ਕੀਤੀ

 ਥਾਣਾ ਸਿਟੀ 2 ਦੇ ਮੁਖੀ ਜਗਦੇਵ ਸਿੰਘ ਦੀ ਪੁਲਿਸ ਫੋਰਸ ਟੀਮ ਵਲੋਂ ਕੋਰਟ ਕੰਪਲੈਕਸ ਵਿਚ ਵੱਡੇ ਪੱਧਰ 'ਤੇ ਜਾਂਚ ਕੀਤੀ 


ਬਰਨਾਲਾ,21  ,ਜੁਲਾਈ /ਕਰਨਪ੍ਰੀਤ ਕਰਨ/
ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ ਆਈਪੀਐਸ ਦੇ ਦਿਸ਼ਾ ਨਿਰਦੇਸ਼ ਹੇਠ ਤੇ ਉਪ ਕਪਤਾਨ ਪੁਲਿਸ ਦੀ ਅਗਵਾਈ 'ਚ ਮਾੜੇ ਅਨਸਰਾਂ ,ਨਸ਼ਾ ਤਸਕਰਾਂ ਤੇ ਗੁੰਡਾਗਰਦੀ ਕਰਨ ਵਾਲੇ ਅਨਸਰਾਂ ਖਿਲਾਫ ਕੋਈ ਢਿੱਲ ਨਹੀਂ ਵਰਤੀ ਜਾਵੇਗੀ੧ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ  ਥਾਣਾ ਸਿਟੀ 2 ਦੇ ਮੁਖੀ ਜਗਦੇਵ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਕਈ ਜਨਤਕ ਥਾਂਵਾਂ ਸਣੇ ਮੈਰਿਜ ਪੈਲਿਸ, ਸ਼ਾਪਿੰਗ ਮੌਲ, ਬੈਂਕਾਂ, ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਆਦਿ ਸਣੇ ਸੈਂਸੀ ਬਸਤੀ ਦੀ ਵੀ ਵੱਡੇ ਪੱਧਰ 'ਤੇ ਚੈਕਿੰਗ ਕੀਤੀ ਗਈ ਹੈ। ਇਸੇ ਕੜੀ ਤਹਿਤ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕੋਰਟ ਕੰਪਲੈਕਸ ਦੀ ਚੈਕਿੰਗ ਕਰਦਿਆਂ ਆਉਣ ਜਾਣ ਵਾਲੇ ਹਰ ਵਿਅਕਤੀ 'ਤੇ ਬਾਜ਼ ਅੱਖ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਜਾਂਚ ਤੇ ਤਲਾਸ਼ੀ ਮੁਹਿੰਮ 'ਚ ਸਪੈਸ਼ਲ ਪੁਲਿਸ ਅਧਿਕਾਰੀਆਂ ਤੇ ਕਾਮਿਆਂ ਦੀ ਹਰ ਇੱਕ ਚੀਜ਼ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Post a Comment

0 Comments