ਆਰਮੀ ਅਗਨੀਵੀਰ ਦੀਆਂ ਅਸਾਮੀਆਂ ਲਈ 3 ਅਗਸਤ ਤੱਕ ਕੀਤੀ ਜਾ ਸਕਦੀ ਹੈਂ ਆਨਲਾਈਲ ਰਜਿਸਟਰੇਸ਼ਨ: ਜ਼ਿਲ੍ਹਾ ਰੋਜ਼ਗਾਰ ਅਫ਼ਸਰ

 ਮਾਨਸਾ, 6 ਜੁਲਾਈ: ਗੁਰਜੰਟ ਸਿੰਘ ਬਾਜੇਵਾਲੀਆ 

ਆਰਮੀ ਅਗਨੀਵੀਰ ਦੀਆਂ ਅਸਾਮੀਆਂ ਲਈ 3 ਅਗਸਤ ਤੱਕ ਆਨਲਾਈਨ ਰਜਿਸਟਰੇਸ਼ਨ ਕੀਤੀ ਜਾ ਸਕਦੀ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਆਰਮੀ ਅਗਨੀਵੀਰ ਭਰਤੀ ਰੈਲੀ ਮਾਨਸਾ, ਬਰਨਾਲਾ, ਫਤਹਿਗੜ੍ਹ ਸਾਹਿਬ, ਸਗਰੂਰ, ਮਲੇਰਕੋਟਲਾ ਅਤੇ ਪਟਿਆਲਾ (ਪੰਜਾਬ) ਜ਼ਿਲਿ੍ਹਆਂ ਦੇ ਯੋਗ ਉਮੀਦਵਾਰਾਂ ਲਈ 17 ਸਤੰਬਰ 2022 ਤੋਂ 30 ਸਤੰਬਰ 2022 ਤੱਕ 1 ਆਰਮਡ ਡਵੀਜ਼ਨ ਸਿਗਨਲ ਰੈਜੀਮੈਂਟ ਗਰਊਂਡ, ਸਾਹਮਣੇ ਫਲਾਈ ਕਲੱਬ, ਪਟਿਆਲਾ ਸੰਗਰੂਰ ਰੋਡ, ਪਟਿਆਲਾ ਵਿਖੇ ਆਯੋਜਿਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਆਰਮੀ ਅਗਨੀਵੀਰ ਸਕੀਮ ਤਹਿਤ ਅਗਨੀਵੀਰ ਦੀਆਂ ਅਸਾਮੀਆਂ (ਕੇਵਲ ਪੁਰਸ਼ਾਂ) ਦੀ ਭਰਤੀ ਲਈ ਆਨਲਾਈਨ ਫਾਰਮਾਂ ਦੀ ਰਜਿਸਟਰੇਸ਼ਨ 5 ਜੁਲਾਈ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਆਨਲਾਈਨ ਰਜਿਸਟਰੇਸ਼ਨ ਕਰਨ ਦੀ ਆਖ਼ਰੀ ਮਿਤੀ 3 ਅਗਸਤ, 2022 ਤੱਕ ਹੈ।
ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਉਮੀਦਵਾਰਾਂ ਦੀ ਉਮਰ 1 ਅਕਤੂਬਰ 1999 ਤੋਂ 01 ਅਪ੍ਰੈਲ 2005 (ਦੋਨੋਂ ਦਿਨ ਸ਼ਾਮਲ) ਦੌਰਾਨ  ਦੀ ਹੈ, ਉਹ ਇਸ ਅਸਾਮੀ ਲਈ ਅਪਲਾਈ ਕਰ ਸਕਦੇ ਹਨ। ਅਸਾਮੀਆਂ ਵਿਚ ਅਗਨੀਵੀਰ (ਜਨਰਲ ਡਿਊਟੀ)  (All Arms), ਅਗਨੀਵੀਰ (ਤਕਨੀਕੀ)  (All Arms), ਅਗਨੀਵੀਰ (ਕਲਰਕ ਸਟੋਰ ਕੀਪਰ ਤਕਨੀਕੀ)  (All Arms),ਅਗਨੀਵੀਰ ਟਰੇਡਸਮੈਨ 10ਵੀਂ ਪਾਸ  (All Arms) ਅਤੇ ਅਗਨਵੀਰ ਟਰੇਡਸਮੈਨ 8ਵੀਂ ਪਾਸ (All Arms)  ਅਤੇ ਇਨ੍ਹਾਂ ਵੱਖ ਵੱਖ ਅਸਾਮੀਆਂ ਲਈ ਯੋਗਤਾ ਅੱਠਵੀਂ, ਦਸਵੀਂ, ਬਾਰ੍ਹਵੀਂ ਜਮਾਤ ਦੇ ਨਾਲ ਯੋਗਤਾਵਾਂ ਵਿਚ ਬਿਨੈਕਾਰ ਦੀ ਪ੍ਰੀਖਿਆ ਵਿਚੋਂ ਵੱਖ ਵੱਖ ਵਿਸ਼ਿਆਂ ਵਿਚ ਵੱਖ ਵੱਖ ਪ੍ਰਤੀਸ਼ਤ ਨੰਬਰ ਹਾਸਲ ਕਰਨਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਬਿਨੈਕਾਰ ਦਾ ਕੱਦ 170 ਸੈਂਟੀਮੀਟਰ ਅਤੇ ਛਾਤੀ 77 ਸੈਂਟੀਮੀਟਰ (ਫੁਲਾਅ ਕੇ 5 ਸੈਂਟੀਮੀਟਰ ਹੋਰ ਹੋ ਸਕਦੀ ਹੈ)। ਇਨ੍ਹਾਂ ਅਸਾਮੀਆਂ ਲਈ ਪ੍ਰਾਰਕੀ ਦੀ ਉਮਰ ਸਾਢੇ 17 ਸਾਲ ਤੋਂ 23 ਸਾਲ ਤੱਕ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਬਿਨੈਕਾਰ ਵੈਬਸਾਈਟ joinindianarmy.nic.in  ’ਤੇ ਜਾ ਕੇ ਇਸ ਅਸਾਮੀ ਸਬੰਧੀ ਆਨਲਾਈਨ ਫਾਰਮ ਭਰ ਸਕਦੇ ਹਨ ਅਤੇ ਵਧੇਰੇ ਜਾਣਕਾਰੀ ਇਸ ਵੈਬਸਾਈਟ ਤੋਂ ਲੈ ਸਕਦੇ ਹਨ।

Post a Comment

0 Comments