ਸ਼ਾਹਕੋਟ ਵਿਖੇ ਸੀਐਚਸੀ ‘ਚ 30 ਦਿਵਿਆਂਗਾਂ ਨੇ ਲਿਆ ਸੇਵਾਵਾਂ ਦਾ ਲਾਭ

 


ਸ਼ਾਹਕੋਟ 07 ਜੁਲਾਈ (ਲਖਵੀਰ ਵਾਲੀਆ) :- ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸੀ.ਐਚ.ਸੀ ਸ਼ਾਹਕੋਟ ਵਿਖੇ ਦਿਵਿਆਂਗ ਵਿਅਕਤੀਆਂ ਲਈ ਇੱਕ ਵਿਸ਼ੇਸ਼ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਸੈਸ਼ਨ ਵਿੱਚ ਦਿਵਿਆਂਗ ਵਿਅਕਤੀਆਂ ਦੇ ਸਰਟੀਫਿਕੇਟ ਬਣਾਏ ਗਏ। ਸੈਸ਼ਨ ਦਾ ਉਦਘਾਟਨ ਸੀਨੀਅਰ ਮੈਡੀਕਲ ਅਫਸਰ ਡਾ. ਵਿਜੇ ਕੁਮਾਰ ਨੇ ਕੀਤਾ। ਵਿਸ਼ੇਸ਼ ਸੈਸ਼ਨ ਦੌਰਾਨ 45 ਦਿਵਿਆਂਗਾਂ ਨੂੰ ਸਹੂਲਤਾਂ ਦਿੱਤੀਆਂ ਗਈਆਂ। ਡਾ: ਵਿਜੇ ਕੁਮਾਰ ਨੇ ਇਸ ਮੌਕੇ ਦੱਸਿਆ ਕਿ ਹਰੇਕ ਅੰਗਹੀਣ ਵਿਅਕਤੀ ਨੂੰ ਸਰਕਾਰ ਵੱਲੋਂ ਪੈਨਸ਼ਨ ਜਾਂ ਹੋਰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਪਰ ਇਸਦੇ ਲਈ ਉਹਨਾਂ ਕੋਲ ਸਰੀਰ ਦੇ ਅੰਗ ਵਿੱਚ ਤਕਲੀਫ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ। ਇਸਦੇ ਲਈ ਸਿਹਤ ਵਿਭਾਗ ਵੱਲੋਂ ਅਜਿਹੇ ਸੈਸ਼ਨ ਹਰ ਬਲਾਕ ਵਿੱਚ ਕਰਵਾਏ ਜਾ ਰਹੇ ਹਨ, ਤਾਂ ਜੋ ਅਪੰਗ ਵਿਅਕਤੀਆਂ ਨੂੰ ਸਰਟੀਫਿਕੇਟ ਬਣਵਾਉਣ ਲਈ ਘਰੋਂ ਦੂਰ ਨਾ ਜਾਣਾ ਪਵੇ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਸੀਐਚਸੀ ਸ਼ਾਹਕੋਟ ਵਿੱਚ ਲਗਾਏ ਗਏ ਸੈਸ਼ਨ 'ਚ 30 ਵਿਅਕਤੀਆਂ ਨੇ ਰਜਿਸਟਰੇਸ਼ਨ ਕਰਵਾਈ।                 ਇਹਨਾਂ ਵਿੱਚੋਂ 17 ਵਿਅਕਤੀਆਂ ਦੇ ਸਰਟੀਫਿਕੇਟ ਬਣਾਏ ਗਏ। ਉਨ੍ਹਾਂ ਦੇ ਸਰਟੀਫਿਕੇਟ ਵੀ ਆਨਲਾਈਨ ਕੀਤੇ ਜਾਣਗੇ। ਉੱਚ ਜਾਂਚ ਦੀ ਲੋੜ ਵਾਲੇ ਵਿਅਕਤੀਆਂ ਨੂੰ ਜਲੰਧਰ ਦੇ ਸਿਵਲ ਹਸਪਤਾਲ ਅਤੇ ਮੈਡੀਕਲ ਕਾਲਜ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੈਂਪ ਵਿੱਚ 15 ਅਜੀਹੇ ਵਿਅਕਤੀ ਪੁੱਜੇ ਸਨ, ਜਿਨ੍ਹਾਂ ਦੇ ਸਰਟੀਫਿਕੇਟ ਪਹਿਲਾਂ ਹੀ ਬਣੇ ਹੋਏ ਹਨ। ਬਲਾਕ ਮਾਸ ਮੀਡੀਆ ਅਫ਼ਸਰ ਚੰਦਨ ਮਿਸ਼ਰਾ ਨੇ ਦੱਸਿਆ ਕਿ ਕੈਂਪ ਵਿੱਚ ਡਾ. ਰਜਨੀਸ਼ ਗੁਪਤਾ, ਡਾ. ਗੁਰਪ੍ਰੀਤ, ਡਾ. ਅਮਨਦੀਪ ਕੌਰ, ਡਾ. ਸੁਰਿੰਦਰ ਕੁਮਾਰ ਅਤੇ ਡਾ. ਅਦਿੱਤਿਆ ਰਾਜ ਨੇ ਸੇਵਾਵਾਂ ਦਿੱਤੀਆਂ। ਕੈਂਪ ਨੂੰ ਸਫਲ ਬਣਾਉਣ ਲਈ ਨਰਸਿੰਗ ਸਿਸਟਰ ਜਸਵਿੰਦਰ ਕੌਰ ਸਚਦੇਵਾ, ਪੰਕਜ ਕੁਮਾਰ, ਨੀਲਮ, ਸੰਦੀਪ, ਸੀਐਚਓ ਰਣਦੀਪ ਕੌਰ, ਗੁਰਪ੍ਰੀਤ ਕੌਰ, ਰਮਨਜੋਤ ਕੌਰ, ਰਤਨਾ, ਕਮਲਜੀਤ ਕੌਰ, ਹਰਮਿੰਦਰ ਕੌਰ, ਕੋਮਲਪ੍ਰੀਤ ਕੌਰ, ਕਿਰਨਜੀਤ ਕੌਰ, ਬੀਐਸਏ ਤਰੁਣ ਬਾਲਾ, ਮਲਟੀਪਰਪਜ਼ ਹੈਲਥ ਵਰਕਰ ਵਰਿੰਦਰ ਕੁਮਾਰ, ਰਵਿੰਦਰਨਾਥ ਗੁਪਤਾ, ਵਿਸ਼ਾਲ ਲਾਲ, ਅੰਮ੍ਰਿਤਪਾਲ, ਅੰਮ੍ਰਿਤਪਾਲ ਸਿੰਘ, ਇਕਬਾਲ ਸਿੰਘ, ਬਲਜਿੰਦਰ ਕੁਮਾਰ, ਭੁਪਿੰਦਰ ਸਿੰਘ, ਸਰਬਜੀਤ ਸਿੰਘ ਨੇ ਜ਼ਿੰਮੇਵਾਰੀ ਨਿਭਾਈ।

Post a Comment

0 Comments