ਗੁਰਦੁਆਰਾ ਸੰਤਸਰ ਪਾਤਸ਼ਾਹੀ ਪੰਜਵੀਂ ਵਿਖ਼ੇ 30 ਵਾਂ ਸਲਾਨਾ ਜੋੜ ਮੇਲਾ ਬਹੁਤ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ

 ਗੁਰਦੁਆਰਾ ਸੰਤਸਰ ਪਾਤਸ਼ਾਹੀ  ਪੰਜਵੀਂ ਵਿਖ਼ੇ 30 ਵਾਂ ਸਲਾਨਾ ਜੋੜ ਮੇਲਾ ਬਹੁਤ  ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ 


ਜਲੰਧਰ  - 19 ਜੁਲਾਈ 2022 (ਹਰਪ੍ਰੀਤ ਬੇਗ਼ਮਪੁਰੀ )
ਗੁਰਦੁਆਰਾ ਸੰਤਸਰ ਪਾਤਸ਼ਾਹੀ  ਪੰਜਵੀਂ ਵਿਖ਼ੇ 30 ਵਾਂ ਸਲਾਨਾ ਜੋੜ ਮੇਲਾ ਪਿੰਡ ਸੁਦਾਣਾ ਨੇੜੇ ਪਿੰਡ ਬੂਲੇ ਵਿਖ਼ੇ ਬਹੁਤ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਬਾਬਾ ਗੁਰਭੇਜ ਸਿੰਘ  ਜੀ ਨੇ ਦੱਸਿਆ ਇਹ 30 ਵਾਂ ਸਲਾਨਾ ਜੋੜ ਮੇਲਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਉਨ੍ਹਾਂ ਦੱਸਿਆ  ਇਸ ਮੌਕੇ ਨਿਸ਼ਾਨ ਸਾਹਿਬ ਜੀ ਚੜਾਏ ਗਏ 4 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਸੰਗਤਾਂ ਦੇ ਭਲੇ ਲਈ ਅਰਦਾਸ ਕੀਤੀ ਗਈ ਉਪਰੰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਖੁੱਲੇ ਪੰਡਾਲ ਵਿੱਚ ਸਜਾਏ ਗਏ, ਨਿਰੋਲ ਗੁਰਬਾਣੀ ਦੇ ਕੀਰਤਨ ਹੋਏ ਜਿਨ੍ਹਾਂ ਵਿੱਚ ਭਾਈ ਗੁਰਭੇਜ ਸਿੰਘ ਜੀ ਕੀਰਤਨੀ ਜਥਾ,  ਭਾਈ ਸਰਬਜੀਤ ਸਿੰਘ ਜੀ ਕੀਰਤਨੀ ਜਥਾ, ਭਾਈ ਕੁਲਵੰਤ ਸਿੰਘ ਜੀ ਕੀਰਤਨੀ ਜਥਾ ਭਾਈ ਸੁਰਜੀਤ ਸਿੰਘ ਜੀ ਕੀਰਤਨੀ ਜਥਾ, ਭਾਈ ਸੰਦੀਪ ਸਿੰਘ ਜੀ ਕਵੀਸ਼ਰੀ ਜਥਾ, ਭਾਈ ਸੁੱਖਾ ਸਿੰਘ ਜੀ ਮਹਿਤਾਬ ਸਿੰਘ ਜੀ ਕਵੀਸ਼ਰੀ ਜਥਾ ਅਤੇ ਹੋਰ ਜੱਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ, ਗੁਰੂ ਕੇ ਅਤੁਟ ਲੰਗਰ ਲਗਾਏ ਗਏ, ਉਨ੍ਹਾਂ ਦੱਸਿਆ ਇਸ ਮੌਕੇ ਆਈਸ ਕਰੀਮ, ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਦੇ ਲੰਗਰ ਵੀ ਲਗਾਏ ਗਏ ਇਸ ਮੌਕੇ ਸੇਵਾਦਾਰ ਭਾਈ ਗੁਰਮੇਲ ਸਿੰਘ, ਜਸਵੰਤ ਸਿੰਘ, ਸੁਰਿੰਦਰ ਕੁਮਾਰ, ਗੁਰਬਚਨ ਸਿੰਘ, ਸੁਖਦੇਵ ਦਿਲਰਾਜ, ਲਵਪ੍ਰੀਤ ਸਿੰਘ ਕੈਨੇਡਾ, ਭਿੰਦਰ ਸਿੰਘ ਸਪੇਨ, ਹਰਦੇਵ ਸਿੰਘ ਕੈਨੇਡਾ, ਸਰਪੰਚ ਦਿਲਬਾਗ ਸਿੰਘ, ਹਰਦੀਪ ਸਿੰਘ ਇਟਲੀ ਮਨਦੀਪ ਸਿੰਘ ਇਟਲੀ, ਭਾਈ ਸਤਿੰਦਰ ਸਿੰਘ ਬਾਜਪੁਰ ਉਤਰਾਖੰਡ, ਜਸਤਿੰਦਰ ਸਿੰਘ ਆਦਿ ਤੇ ਹੋਰ ਬਹੁਤ ਸੰਗਤਾਂ ਹਾਜਰ ਸਨ ਸੇਵਾਦਾਰਾਂ ਵਲੋਂ ਤਨ ਮਨ ਧੰਨ ਨਾਲ ਸੇਵਾ ਕੀਤੀ ਗਈ ਗੁਰਦੁਆਰਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਬਾਬਾ ਗੁਰਭੇਜ ਸਿੰਘ ਜੀ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ

Post a Comment

0 Comments