ਮਾਂ ਚਿੰਤਪੁਰਨੀ ਲਈ 35ਵਾਂ ਵਿਸ਼ਾਲ ਭੰਡਾਰੇ ਲਈ ਜੱਥਾ ਰਵਾਨਾ।

 ਮਾਂ ਚਿੰਤਪੁਰਨੀ ਲਈ 35ਵਾਂ ਵਿਸ਼ਾਲ ਭੰਡਾਰੇ ਲਈ ਜੱਥਾ ਰਵਾਨਾ।


ਬੁਢਲਾਡਾ 29 ਜੁਲਾਈ (ਦਵਿੰਦਰ ਸਿੰਘ)
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੈ ਮਾਂ ਚਿੰਤਪੁਰਨੀ ਸੇਵਾ ਮੰਡਲ ਵੱਲੋਂ ਮਾਤਾ ਚਿੰਤਪੁਰਨੀ ਦੇਵੀ ਵਿਖੇ 35ਵਾਂ ਵਿਸ਼ਾਲ ਭੰਡਾਰਾ ਲਈ ਜੱਥਾ ਰਵਾਨਾ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਲੱਕੀ ਗਰਗ ਨੇ ਦੱਸਿਆ ਕਿ ਇਹ ਭੰਡਾਰਾ 29 ਜੁਲਾਈ ਤੋਂ 6 ਅਗਸਤ ਤੱਕ ਮਾਤਾ ਚਿੰਤਪੁਰਨੀ ਵਿਖੇ ਸ਼ਰਧਾ ਨਾਲ ਲਗਾਇਆ ਜਾਵੇਗਾ। ਜਿੱਥੇ ਸੈਂਕੜੇ ਦੀ ਗਿਣਤੀ ਵਿੱਚ ਸ਼ਰਧਾਲੂ ਮਾਤਾ ਜੀ ਦੇ ਦਰਸ਼ਨ ਲਈ ਲੰਗਰ ਵਿਚੋਂ ਹੋ ਕੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਭੰਡਾਰਾ ਸ਼ਰਧਾਲੂਆਂ ਦੇ ਸਹਿਯੋਗ ਸਦਕਾ ਹੀ ਲਗਾਇਆ ਜਾਂਦਾ ਹੈ। ਇਸ ਮੌਕੇ ਸੰਸਥਾਂ ਦੇ ਜਿਪੀ, ਕਾਲਾ ਕਾਮਰੇਡ, ਹੈਪੀ ਦੇਵਕਾ, ਸੁਨੀਲ ਹੋਜਰੀ, ਅਸ਼ਵਨੀ ਕੁਮਾਰ ਕਾਲਾ ਦੇ ਨਾਲ ਸੇਵਾਦਾਰਾਂ ਦਾ ਜੱਥਾ ਰਵਾਨਾ ਹੋਇਆ। 


Post a Comment

0 Comments