ਬਰਨਾਲਾ ਦੇ ਵਾਰਡ ਨੰਬਰ 3 ਦੇ ਗਾਂਧੀ ਬਸਤੀ ਗੰਦਗੀ ਦੇ ਲੋਕਾਂ ਨੇ,ਪੰਜਾਬ ਸਰਕਾਰ ਤੇ ਨਗਰਕੋਂਸਲ,ਐਮ ਸੀ ਵਿਰੁੱਧ ਕੀਤੀ ਨਾਹਰੇਬਾਜ਼ੀ

    


ਬਰਨਾਲਾ,10,ਜੁਲਾਈ /ਕਰਨਪ੍ਰੀਤ ਧੰਦਰਾਲ/-ਬਰਨਾਲਾ ਦੇ ਵਾਰਡ ਨੰਬਰ 3 ਦੀ ਗਾਂਧੀ ਬਸਤੀ ਵਿੱਚ ਜਦੋਂ ਮੀਡਿਆ ਟੀਮ ਵਲੋਂ  ਲੋਕਾਂ ਦੀਆਂ ਸਮੱਸਿਆਵਾਂ ਮੁਹਿੰਮ ਤਹਿਤ ਜਦੋਂ ਪਹੁੰਚ ਕੀਤੀ ਤਾਂ ਜੋ ਮੰਜਰ ਦੇਖਿਆ ਤਾਂ ਬੜਾ ਹੀ ਗੰਦਗੀ ਭਰਿਆ ਸੀ ਗੰਦਗੀ ਨਾਲ ਭਰੀਆਂ ਗਲੀਆਂ ਤੇ ਗੰਦੇ ਚਿੱਕੜ ਦੀ ਗੰਦਗੀ ਤੋਂ ਨਿਜਾਤ ਨਾ ਮਿਲਣ ਕਾਰਨ ਮੁਹੱਲਾ ਨਿਵਾਸੀਆਂ ਵਿੱਚ ਭਾਰੀ ਰੋਹ ਪਾਇਆ  ਗਿਆ ! ਮੁਹੱਲਾ ਨਿਵਾਸੀਆਂ ਰਾਮ ਕੈਲਾਸ਼ ਕੁਮਾਰ,ਅਬਦੁਲ ਰਸ਼ੀਦ,ਕਾਲਾ ਸਿੰਘ,ਸ਼ਿੰਦੀ,ਮਾਇਆ ਦੇਵੀ,ਬੋਬੀ ਤਬੁੱਸਮ,ਨਾਜ ਪ੍ਰਵੀਨ,ਵਿਸ਼ਲੇਸ਼ ਲੀਲਾਵਤੀ,ਸ਼ਾਂਤੀ ਦੇਵੀ ਆਦਿ ਨੇ ਇਸ ਮਾੜੀ ਹਾਲਤ ਸੰਬੰਧੀ ਰੋ ਰੋ ਕੇ ਬਿਆਨ ਕਰਦਿਆਂ ਕਿਹਾ ਕਿ ਕਈ ਮਹੀਨੇ ਪਹਿਲਾਂ ਲੱਗੀਆਂ ਇੰਟਰਲਾਕ ਟਾਈਲਾਂ ਪੁੱਟ ਕੇ ਮੁਹੱਲਾ ਨਿਵਾਸੀਆਂ ਦੀ ਜਿੰਦਗੀ ਬਦ ਤੋਂ ਬਦਤਰ ਬਣਾ ਕੇ ਰੱਖ ਦਿੱਤੀ ਮੀਡਿਆ ਸ੍ਹਾਮਣੇ ਮੁਹੱਲਾ ਨਿਵਾਸੀਆਂ ਵਲੋਂ ਪੰਜਾਬ ਸਰਕਾਰ ਤੇ ਨਗਰ ਕੌਂਸਲ ਐਮ ਸੀ ਵਿਰੁੱਧ ਜਬਰਦਸਤ ਨਾਹਰੇਬਾਜ਼ੀ ਕੀਤੀ ਗਈ ! 

                  ਉਹਨਾਂ ਦੱਸਿਆ ਕਿ ਗੰਦੇ ਪਾਣੀ ਤੇ ਘਰਾਂ ਦੇ ਪਾਣੀ ਦੀ ਕੋਈ ਨਿਕਾਸੀ ਨਾ ਹੋਣ ਕਾਰਣ ਤੇ ਬਰਸਾਤ ਦੇ ਪਾਣੀ ਨਾਲ ਗਲੀਆਂ ਨੇ ਛੱਪੜਾਂ ਦਾ ਰੂਪ ਲੈ ਲਿਆ ਰੋਜਾਨਾ ਬੱਚੇ ਬਜ਼ੁਰਗ ਤਿਲਕ ਤਿਲਕ ਕੇ ਡਿੱਗ ਰਹੇ ਹਨ ਕਿਸੇ ਦੀ ਬਾਹਨ ਟੁੱਟ ਗਈ ਕਿਸੇ ਦੇ ਮੋਚ ਆ ਗਈ ਬੜਾ ਮਾੜਾ ਹਾਲ ਹੈ  ਘਰਾਂ ਅੰਦਰ ਪਾਣੀ ਭਰਨ ਕਾਰਨ ਲੋਕਾਂ ਨੂੰ ਮੁਸ਼ੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸੰਬੰਧੀ ਐਮ ਸੀ,ਨਗਰ ਕੌਂਸਲ ਨੂੰ ਕਾਫੀ ਵਾਰ ਜਾਣੂ ਕਰਵਾਇਆ ਜਾ ਚੁੱਕਾ ਹੈ ਪ੍ਰੰਤੂ ਪ੍ਰਸ਼ਾਸ਼ਨ ਕੁੰਭਕਰਨ ਦੀ ਨੀਂਦ ਸੋ ਰਿਹਾ ਹੈ। ਵੋਟਾਂ ਸਮੇ ਵਿਕਣ ਦੀਆਂ ਗੱਲਾਂ ਨੂੰ ਦਰਕਿਨਾਰ ਕਰਦਿਆਂ ਕਿਹਾ ਕਿ ਵੋਟਾਂ ਚ ਸਾਨੂ ਵੇਚ ਦਿੰਦੇ ਹਨ ਤੇ ਸਾਨੂ ਪਤਾ ਵੀ ਨਹੀਂ ਹੁੰਦਾ ਜਦੋਂ ਕਿ ਅਸੀਂ ਕਦੇ ਕਿਸੇ ਤੋਂ ਧੇਲਾ ਵੀ ਨਹੀਂ ਲਿਆ ਸਾਨੂ ਜਾਣ ਬੁਝ ਕੇ ਬਦਨਾਮ ਕੀਤਾ ਜਾ ਰਿਹਾ ! 

                        ਇਸ ਸੰਬੰਧੀ ਐਮ ਸੀ ਗਿਆਨ ਕੌਰ ਨੇ ਕਿਹਾ ਕਿ ਮੈਂ ਸਦਾ ਵਾਰਡ ਨਿਵਾਸੀਆਂ ਦੇ ਨਾਲ ਖੜੀ ਹਾਂ ਟੈਂਡਰ ਤਹਿਤ ਪਹਿਲਾਂ ਸੀਵਰੇਜ ਪੁਆਇਆ ਗਿਆ ਤੇ ਪਾਣੀ ਦੀ ਨਿਕਾਸੀ ਚ ਕਿਸੇ ਪਲਾਟ ਨੂੰ ਲੈ ਕੇ ਸੀਵਰੇਜ ਨਹੀਂ ਜੋੜਿਆ ਰਿਹਾ ਜਲਦ ਇਸਦਾ ਹੱਲ ਕੱਢਿਆ ਜਾਵੇਗਾ ਤੇ ਜਲਦ ਇੰਟਰਲੋਕ ਟਾਈਲਾਂ ਲਵਾ ਦਿੱਤੀਆਂ ਜਾਣਗੀਆਂ

Post a Comment

0 Comments