^ ਮਾਨਸਾ ਪੁਲਿਸ ਨੇ ਖੋਹ ਦੇ ਅਨਟਰੇਸ ਮੁਕੱਦਮੇ ਨੂੰ 3 ਘੰਟਿਆਂ ਅੰਦਰ ਕੀਤਾ ਟਰੇਸ ^

 ^ ਮਾਨਸਾ ਪੁਲਿਸ ਨੇ ਖੋਹ ਦੇ ਅਨਟਰੇਸ ਮੁਕੱਦਮੇ ਨੂੰ 3 ਘੰਟਿਆਂ ਅੰਦਰ ਕੀਤਾ ਟਰੇਸ

^ ਖੋਹ ਕਰਕੇ ਭੱਜੇ ਤਿੰਨੇ ਮੁਲਜਿਮਾਂ ਨੂੰ ਵਾਰਦਾਤ ਵਿੱਚ ਵਰਤੇ ਮੋਟਰਸਾਈਕਲ ਅਤੇ ਮਾਰੂ ਹਥਿਆਰ ਸਮੇਤ ਕਾਬੂ ਕਰਕੇ ਖੋਹ ਕੀਤੀ ਨਗਦੀ ਕਰਵਾਈ ਬਰਾਮਦ


ਮਾਨਸਾ, 23 ਜੁਲਾਈ ਗੁਰਜੰਟ ਸਿੰਘ ਬਾਜੇਵਾਲੀਆ

ਸ੍ਰੀ ਗੌਰਵ ਤੂੂਰਾ, ਆਈHਪੀHਐਸH ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਿਤੀ 22^07^2022 ਨੂੰ ਥਾਣਾ ਜੌੜਕੀਆਂ ਵਿਖੇ ਖੋਹ ਦੇ ਦਰਜ਼ ਹੋੋਏ ਅਨਟਰੇਸ ਮੁਕੱਦਮੇ ਨੂੰ 3 ਘੰਟਿਆਂ ਅੰਦਰ ਟਰੇਸ ਕਰਕੇ ਵਾਰਦਾਤ ਕਰਨ ਵਾਲੇ ਤਿੰਨੇ ਮੁਲਜਿਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ। ਜਿਹਨਾਂ ਪਾਸੋਂ ਖੋੋਹ ਕੀਤੀ ਨਗਦੀ ਅਤੇ ਮਾਰੂ ਹਥਿਆਰ ਨਲਕੇ ਦੀ ਹੱਥੀ ਸਮੇਤ ਵਾਰਦਾਤ ਵਿੱਚ ਵਰਤੇ ਮੋਟਰਸਾਈਕਲ ਨੂੰ ਵੀ ਬਰਾਮਦ ਕਰਵਾ ਕੇ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। 

ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਥਾਣਾ ਜੌੜਕੀਆਂ ਦੀ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਇਲਾਕਾ ਥਾਣਾ ਮੌਜੂਦ ਸੀ ਤਾਂ ਕਾਲਾ ਸਿੰਘ ਪੁੱਤਰ ਹਰਮੰਦਰ ਸਿੰਘ ਵਾਸੀ ਰਾਏਪੁਰ ਨੇ ਪੁਲਿਸ ਪਾਰਟੀ ਪਾਸ ਇਤਲਾਹ ਦਿੱਤੀ ਕਿ ਮਿਤੀ 22^07^2022 ਦੀ ਸ਼ਾਮ ਨੂੰ ਉਹ ਆਪਣੇ ਮੋਟਰਸਾਈਕਲ ਪਰ ਪਿੰਡ ਪੇਰੋ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਮੋਟਰਸਾਈਕਲ ਸਵਾਰ 3 ਨਾਮਲੂਮ ਵਿਆਕਤੀ ਜਿਹਨਾਂ ਪਾਸ ਨਲਕੇ ਦੀ ਹੱਥੀ ਸੀ, ਨੇ ਉਸਦਾ ਮੋੋਟਰਸਾਈਕਲ ਰੋਕ ਲਿਆ ਅਤੇ ਝਪਟ ਮਾਰ ਕੇ ਉਸਦਾ ਪਰਸ ਕੱਢ ਲਿਆ। ਜਿਸ ਵਿੱਚ ਉਸਦੇ 4 ਹਜ਼ਾਰ ਰੁਪਏ ਨਗਦੀ ਅਤੇ ਆਧਾਰ ਕਾਰਡ ਸੀ, ਨੂੰ ਖੋਹ ਕੇ ਮੌਕਾ ਤੋੋਂ ਮੋਟਰਸਾਈਕਲ ਭਜਾ ਕੇ ਲੈ ਗਏ। ਮਦੱਈ ਦੇ ਬਿਆਨ ਪਰ ਨਾਮਲੂਮ ਮੁਲਜਿਮਾਂ ਵਿਰੁੱਧ ਮੁਕੱਦਮਾ ਨµਬਰ 42 ਮਿਤੀ 22^07^2022 ਅ$ਧ 379^ਬੀ, ਹਿੰ:ਦੰ: ਥਾਣਾ ਜੌੜਕੀਆਂ ਦਰਜ ਰਜਿਸਟਰ ਕੀਤਾ ਗਿਆ।

ਇੰਸਪੈਕਟਰ ਗੁਰਦੀਪ ਸਿੰਘ ਮੁੱਖ ਅਫਸਰ ਥਾਣਾ ਜੌੜਕੀਆਂ ਦੀ ਨਿਗਰਾਨੀ ਹੇਠ ਤਫਤੀਸੀ ਅਫਸਰ ਸ:ਥ: ਦਲੇਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਮੁਕੱਦਮੇ ਦੀ ਤਕਨੀਕੀ ਢੰਗ ਨਾਲ ਤੁਰੰਤ ਤਫਤੀਸ ਅਮਲ ਵਿੱਚ ਲਿਆਂਦੀ ਗਈ। ਜਿਹਨਾਂ ਵੱਲੋੋਂ ਮੁਕੱਦਮਾ ਨੂੰ 3 ਘੰਟਿਆਂ ਅੰਦਰ ਟਰੇਸ ਕਰਕੇ ਤਿੰਨੇ ਮੁਲਜਿਮਾਂ ਰਾਜ ਕੁਮਾਰ ਉਰਫ ਗੰਡਾਂਸਾ ਪੁੱਤਰ ਭੋਲਾ ਸਿੰਘ, ਅਮਨਦੀਪ ਸਿੰਘ ਉਰਫ ਪਟਰੋਲ ਪੁੱਤਰ ਬੂਟਾ ਸਿੰਘ ਵਾਸੀਅਨ ਫਤਿਹਪੁਰ ਅਤੇ ਅੰਮ੍ਰਿਤਪਾਲ ਸਿੰਘ ਉਰਫ ਗੱਗੂ ਪੁੱਤਰ ਚਰਨੀ ਸਿੰਘ ਵਾਸੀ ਚੈਨੇਵਾਲਾ ਨੂੰ ਨਾਮਜਦ ਕਰਕੇ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ। ਜਿਹਨਾਂ ਪਾਸੋਂ ਖੋੋਹ ਕੀਤੀ ਨਗਦੀ 4 ਹਜ਼ਾਰ ਰੁਪਏ, ਇੱਕ ਆਧਾਰ ਕਾਰਡ ਸਮੇਤ ਵਾਰਦਾਤ ਵਿੱਚ ਵਰਤੇ ਮੋੋਟਰਸਾਈਕਲ ਮਾਰਕਾ ਹੀਰੋ ਸਪਲੈਂਡਰ ਨੰਬਰੀ ਪੀਬੀH31ਕਿਊ^3727 ਅਤੇ ਮਾਰੂ ਹਥਿਆਰ ਨਲਕੇ ਦੀ ਹੱਥੀ ਲੋੋਹਾ ਨੂੰ ਬਰਾਮਦ ਕਰਵਾ ਕੇ ਕਬਜਾ ਪੁਲਿਸ ਵਿੱਚ ਲਿਆ ਗਿਆ ਅਤੇ ਮੁਕੱਦਮਾ ਵਿੱਚ ਜੁਰਮ ਅ$ਧ 411 ਹਿੰ:ਦੰ ਦਾ ਵਾਧਾ ਕੀਤਾ ਗਿਆ। 

ਗ੍ਰਿਫਤਾਰ ਮੁਲਜਿਮਾਂ ਦਾ ਸਾਬਕਾ ਰਿਕਾਰਡ ਵਾਚਣ ਉਪਰੰਤ ਪਾਇਆ ਗਿਆ ਹੈ ਕਿ ਮੁਲਜਿਮ ਰਾਜ ਕੁਮਾਰ ਉਰਫ ਗੰਡਾਂਸਾ ਵਿਰੁੱਧ ਪਹਿਲਾਂ ਵੀ ਡਕੈਤੀ ਦਾ ਮੁਕੱਦਮਾ ਜਿਲਾ ਫਤਿਹਾਬਾਦ (ਹਰਿਆਣਾ) ਵਿਖੇ ਦਰਜ਼ ਰਜਿਸਟਰ ਹੈ ਅਤੇ ਦੂਸਰੇ ਦੋਨਾਂ ਮੁਲਜਿਮਾਂ ਦੇ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ। ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਪਤਾ ਲਗਾਇਆ ਜਾਵੇਗਾ ਕਿ ਇਹਨਾਂ ਨੇ ਇਹ ਧੰਦਾ ਕਦੋੋ ਤੋਂ ਚਲਾਇਆ ਹੋੋਇਆ ਸੀ ਅਤੇ ਪਹਿਲਾਂ ਹੋੋਰ ਕਿੰਨੀਆਂ ਵਾਰਦਾਤਾਂ ਕੀਤੀਆ ਹਨ। ਜਿਹਨਾਂ ਦੀ ਪੁੱਛਗਿੱਛ ਉਪਰੰਤ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ।

Post a Comment

0 Comments