ਚੈੱਕ ਕਰਨ ਤੇ ਹਰਜੀਤ ਸਿੰਘ ਉਰਫ ਸੋਨੂੰ ਪਾਸੋਂ 46 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ


ਹੁਸ਼ਿਆਰਪੁਰ - ਬੁਲ੍ਹੋਵਾਲ - 17 ਜੁਲਾਈ 2022  ( ਹਰਪ੍ਰੀਤ ਬੇਗ਼ਮਪੁਰੀ, ਬਿਕਰਮ ਸਿੰਘ ਢਿੱਲੋਂ)

 ਨਸ਼ੀਲੇ ਪਦਾਰਥ ਸਮੇਤ ਦੋਸ਼ੀ ਕਾਬੂ ਥਾਣਾ ਬੁਲੋਵਾਲ ਦੇ ਐੱਸ ਐੱਚ ਓ ਸਰਦਾਰ ਜਸਵੀਰ ਸਿੰਘ ਬਰਾੜ ਨੇ ਮੀਡੀਆ ਨੂੰ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ  ਮਾਨਯੋਗ ਸ਼੍ਰੀ ਸਰਤਾਜ ਸਿੰਘ ਚਾਹਲ IPS ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਅਤੇ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ SP ਤਫਤੀਸ਼ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਸੁਰਿੰਦਰਪਾਲ ਸਿੰਘ DSP(R) ਸਾਹਿਬ ਦੀ ਨਿਗਰਾਨੀ ਹੇਠ ਐਸ ਆਈ ਜਸਵੀਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਬੁਲੋਵਾਲ ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਭਾਰੀ ਸਫਲਤਾ ਪ੍ਰਾਪਤ ਹੋਈ ਜਦੋਂ ਮਿਤੀ 16-07-2022 ਨੂੰ  ਐੱਸ ਆਈ ਗੁਰਨਾਮ ਸਿੰਘ ਥਾਣਾ ਬੁਲ੍ਹੋਵਾਲ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ  ਅੱਡਾ ਦੋਸੜਕਾ ਪਾਸ ਪੁੱਜੇ ਤਾਂ ਸ਼ੱਕ ਦੀ ਬਿਨਾਹ ਤੇ ਚੈੱਕ ਕਰਨ ਤੇ ਹਰਜੀਤ ਸਿੰਘ ਉਰਫ ਸੋਨੂੰ ਪੁੱਤਰ ਇਕਬਾਲ ਸਿੰਘ ਵਾਸੀ ਢੱਡੇ ਫ਼ਤਿਹ ਸਿੰਘ ਥਾਣਾ ਬੁਲ੍ਹੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਪਾਸੋਂ 46 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਜਿਸ ਤੇ ਮੁਕੱਦਮਾ ਨੰਬਰ 111 ਮਿਤੀ 16-07-2022 U/S 22/61/85 NDPS ACT ਤਹਿਤ ਥਾਣਾ ਬੁਲ੍ਹੋਵਾਲ ਵਿਖੇ ਮੁਕੱਦਮਾ ਦਰਜ਼ ਰਜਿਸਟਰ ਕੀਤਾ ਗਿਆ ਅਤੇ ਦੋਸ਼ੀ ਹਰਜੀਤ ਸਿੰਘ ਉਰਫ ਸੋਨੂੰ ਪੁੱਤਰ ਇਕਬਾਲ ਸਿੰਘ ਵਾਸੀ ਢੱਡੇ ਫ਼ਤਿਹ ਸਿੰਘ ਥਾਣਾ ਬੁਲ੍ਹੋਵਾਲ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਤੇ ਪਹਿਲਾਂ ਵੀ NDPS ACT ਤਹਿਤ ਕਈ ਮੁਕੱਦਮੇ ਦਰਜ ਹਨ।

Post a Comment

0 Comments