ਮਾਤਾ ਗੁਰਤੇਜ ਕੌਰ ਖਰੌੜ ਵੈਲਫੇਅਰ ਸੁਸਾਇਟੀ ਵੱਲੋਂ ਲਗਾਏ ਗਏ 500 ਪੌਦੇ

 *ਯੂਥ ਕਲੱਬਾਂ ਅਤੇ ਸੰਸਥਾਵਾਂ ਰਾਹੀਂ 50 ਹਜਾਰ ਪੌਦੇ ਲਗਾਉਣ ਦਾ ਟੀਚਾ - ਰਘਬੀਰ ਮਾਨ


ਮਾਨਸਾ, 13 ਜੁਲਾਈ: ਗੁਰਜੰਟ ਸਿੰਘ ਬਾਜੇਵਾਲੀਆ

ਮਾਤਾ ਗੁਰਤੇਜ ਕੌਰ ਖਰੌੜ ਵੈਲਫੇਅਰ ਸੁਸਾਇਟੀ ਅਕਲੀਆ ਨੇ ਵਾਤਾਵਰਣ ਦੀ ਸੰਭਾਲ ਤਹਿਤ ਯੋਗਦਾਨ ਪਾਉਂਦਿਆਂ ਪਿੰਡ ਅਕਲੀਆ ਦੀਆਂ ਸਾਂਝੀਆਂ ਥਾਵਾਂ ’ਤੇ ਪੌਦੇ ਲਗਾਏ ਗਏ। ਜ਼ਿਲ੍ਹਾ ਪ੍ਰਸ਼ਾਸਨ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਸਹਿਯੋਗ ਨਾਲ ਮਗਨਰੇਗਾ ਸਕੀਮ ਤਹਿਤ ਪੌਦੇ ਲਗਾਉਣ ਦੀ ਸੁਰੂਆਤ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ੍ਰੀ ਰਘਬੀਰ ਸਿੰਘ ਮਾਨ ਨੇ ਦਲਪਤ ਪੱਤੀ ਅਕਲੀਆ ਦੇ ਸ਼ਮਸ਼ਾਨ ਘਾਟ ਵਿੱਚ ਬੂਟਾ ਲਗਾ ਕੇ ਕੀਤੀ।

ਉਨ੍ਹਾਂ ਕਿਹਾ ਕਿ ਪੂਰੇ ਜ਼ਿਲ੍ਹੇ ਵਿਚ ਵਿਭਾਗ ਵੱਲੋਂ ਯੂਥ ਕਲੱਬਾਂ, ਐਨ. ਐਸ. ਐਸ. ਯੂਨਿਟਾਂ, ਸੰਸਥਾਵਾਂ ਅਤੇ ਵਾਤਾਵਰਣ ਪ੍ਰੇਮੀਆਂ ਦੇ ਸਹਿਯੋਗ ਨਾਲ 50 ਹਜਾਰ ਬੂਟੇ ਲਗਾਉਣ ਦਾ ਟੀਚਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 25 ਹਜ਼ਾਰ ਦੇ ਕਰੀਬ ਪੌਦੇ ਲਗਾ ਦਿੱਤੇ ਹਨ। ਉਨ੍ਹਾਂ ਮਾਤਾ ਗੁਰਤੇਜ ਕੌਰ ਖਰੌੜ ਵੈਲਫੇਅਰ ਸੁਸਾਇਟੀ ਅਕਲੀਆ ਦੇ ਅਹੁਦੇਦਾਰਾਂ ਵੱਲੋਂ ਪਿੰਡ ਦੇ ਨੌਜਵਾਨਾਂ ਦੇ ਸਾਥ ਨਾਲ ਲਗਾਏ 500 ਪੌਦਿਆਂ ਲਈ ਵਧਾਈ ਦਿੱਤੀ ਅਤੇ ਸੁਸਾਇਟੀ ਵੱਲੋਂ ਬੀਤੇ ਸਮੇਂ ਤੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸਲਾਘਾ ਕੀਤੀ।

ਸੁਸਾਇਟੀ ਦੇ ਪ੍ਰਧਾਨ ਬਲਜੀਤ ਸਿੰਘ ਅਕਲੀਆ ਨੇ ਦੱਸਿਆ ਕਿ ਲਗਾਏ ਗਏ ਬੂਟਿਆਂ ਦੀ ਸਾਂਭ ਸੰਭਾਲ ਲਈ ਸੁਸਾਇਟੀ ਦੁਆਰਾ ਵਿਸ਼ੇਸ਼ ਤੌਰ ’ਤੇ ਵਿਉਂਤਬੰਦੀ ਬਣਾਈ ਗਈ ਹੈ ਜਿਸ ਤਹਿਤ ਲਗਾਏ ਗਏ ਸਾਰੇ ਬੂਟੇ ਕਾਮਯਾਬ ਕਰਨ ਦੀ ਕੋਸ਼ਿਸ਼ ਰਹੇਗੀ। ਉਨ੍ਹਾਂ ਦੱਸਿਆ ਕਿ ਸੜਕ ਕਿਨਾਰੇ ਲਗਾਏ ਬੂਟਿਆਂ ਦੁਆਲੇ 100 ਸੇਫਟੀ ਗਾਰਡ ਲਗਾਉਣ ਦਾ ਵੀ ਪ੍ਰਬੰਧ ਸੁਸਾਇਟੀ ਵੱਲੋਂ ਕੀਤਾ ਜਾਵੇਗਾ।

ਇਸ ਮੌਕੇ ਸੁਸਾਇਟੀ ਦੇ ਸਕੱਤਰ ਗੁਰਸੇਵਕ ਸਿੰਘ ਸਨਾਮੂ, ਖਜ਼ਾਨਚੀ ਮਿਲੀ ਖਰੌੜ, ਜਸਵੀਰ ਸਿੰਘ, ਬਾਦਲ ਸਿੰਘ, ਹਰਮਨ, ਅਮਰੀਕ ਸਿੰਘ, ਸੈਵੀ ਸਿੱਧੂ, ਬੰਟੀ ਸਿੱਧੂ, ਸੰਦੀਪ ਸਿੰਘ, ਭੋਲਾ ਸਿੰਘ ਯੋਧੇ ਕਾ, ਸੰਦੀਪ ਸਿੰਘ ਆਦਿ ਹਾਜਰ ਸਨ ।

Post a Comment

0 Comments