ਭਾਈ ਘਨਈਆ ਕਲੱਬ ਨੇ 500 ਪੌਦੇ ਲਗਾਏ

 ਭਾਈ ਘਨਈਆ ਕਲੱਬ ਨੇ 500 ਪੌਦੇ ਲਗਾਏ


ਮੋਗਾ/ਬਾਘਾਪੁਰਾਣਾ: 25 ਜੁਲਾਈ [ਸਾਧੂ ਰਾਮ ਲੰਗੇਆਣਾ/ਕੈਪਟਨ]:=ਭਾਈ ਘਨਈਆ ਜੀ ਲੋਕ ਸੇਵਾ ਕਲੱਬ ਲੰਗੇਆਣਾ ਕਲਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਾਤਾਵਰਨ ਦੀ ਸ਼ੁੱਧਤਾ ਅਤੇ ਵੱਧ ਤੋਂ ਵੱਧ ਹਰਿਆਲੀ ਪੈਦਾ ਕਰਨ ਵਾਸਤੇ 500 ਪੌਦੇ ਲਗਾਏ ਗਏ ਹਨ ਇਸ ਸਬੰਧੀ ਕਲੱਬ ਪ੍ਰਧਾਨ ਗੁਰਮੀਤ ਸਿੰਘ ਅਤੇ ਚੇਅਰਮੈਨ ਅਮਰਜੀਤ ਸਿੰਘ ਬਰਾੜ  ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ ਦੀਆਂ ਸਾਂਝੀਆਂ ਥਾਵਾਂ, ਸਰਕਾਰੀ ਸਕੂਲਾਂ, ਸ਼ਮਸ਼ਾਨਘਾਟ, ਅਨਾਜ ਮੰਡੀ, ਪਿੰਡ ਦੀ ਫਿਰਨੀ ਅਤੇ ਗੜਿਆਂ ਵਿਚ ਛਾਂਦਾਰ, ਫ਼ਲਦਾਰ ਅਤੇ ਫੁੱਲਦਾਰ ਬੂਟੇ ਲਗਾ ਕੇ ਵਣ ਮਹਾਂਉਤਸਵ ਮਨਾਉਣ ਵਿੱਚ ਯੋਗਦਾਨ ਪਾਇਆ ਗਿਆ ਹੈ।ਇਸ ਮੌਕੇ ਕਲੱਬ ਦੇ ਬਾਕੀ ਨੁਮਾਇੰਦਿਆਂ ਸਰਪੰਚ ਸੁਖਦੇਵ ਸਿੰਘ, ਨੰਬਰਦਾਰ ਸਾਧੂ ਰਾਮ ਸ਼ਰਮਾਂ, ਮਲਕੀਤ ਚੰਦ, ਇਕਬਾਲ ਸਿੰਘ, ਪੰਚਾਇਤ ਮੈਂਬਰ ਸਵਰਨ ਸਿੰਘ , ਜਗਤਾਰ ਸਿੰਘ, ਲਵਪ੍ਰੀਤ ਸਿੰਘ, ਕਾਲ਼ਾ, ਜੱਸੀ,ਸੀਪਾ,ਜੱਗੀ, ਗੁਰਮੀਤ ਸਿੰਘ,ਹੈਰੀ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ।


Post a Comment

0 Comments