*ਪ੍ਰਧਾਨ ਰਾਮੂੰਵਾਲੀਆ ਵਲੋਂ ਸਵਰਨਕਾਰ ਸੰਘ ਦੀ 51ਮੈਬਰੀ ਕਮੇਟੀ ਦਾ ਐਲਾਨ*

 ਪ੍ਰਧਾਨ ਰਾਮੂੰਵਾਲੀਆ ਵਲੋਂ ਸਵਰਨਕਾਰ ਸੰਘ ਦੀ 51ਮੈਬਰੀ ਕਮੇਟੀ ਦਾ ਐਲਾਨ*

 *ਸਵਰਨਕਾਰ ਭਾਈਚਾਰੇ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਲਈ ਚੁੱਕੇ ਜਾਣਗੇ ਠੋਸ ਉਪਰਾਲੇ - ਰਾਮੂੰਵਾਲੀਆ*

 


ਗੁਰਜੀਤ ਸਿੰਘ ਸ਼ੀਂਹ 

  ਮਾਨਸਾ/ ਮੋਗਾ- ਸਵਰਨਕਾਰ ਸੰਘ ਮੋਗਾ ਦੀ ਮੀਟਿੰਗ ਪ੍ਰਧਾਨ ਬਲਬੀਰ ਸਿੰਘ ਰਾਮੂੰਵਾਲੀਆ ਜੀ ਪ੍ਰਧਾਨਗੀ ਹੇਠ ਸ਼ਰਮਾ ਹੋਟਲ ਮੇਨ ਬਜਾਰ ਮੋਗਾ ਵਿਖੇ ਹੋਈ,ਜਿਸ ਵਿੱਚ ਜਰਨਲ ਸਕੱਤਰ ਯਸ਼ਪਾਲ ਪਾਲੀ, ਖਜਾਨਚੀ ਸੰਜੀਵ ਕੁਮਾਰ ਵਰਮਾ ਅਤੇ ਸੈਕਟਰੀ ਪੰਜਾਬ ਸੁਖਚੈਨ ਸਿੰਘ ਰਾਮੂੰਵਾਲੀਆ ਅਤੇ ਸੀਨੀਅਰ ਮੈਬਰਾਂ ਨਾਲ ਵਿਚਾਰਾਂ ਵਟਾਂਦਰੇ ਤੋਂ ਬਾਅਦ ਪ੍ਰਧਾਨ ਬਲਬੀਰ ਸਿੰਘ ਰਾਮੂੰਵਾਲੀਆ ਵਲੋਂ ਸਵਰਨਕਾਰ ਸੰਘ ਦੀ ਕਮੇਟੀ ਦਾ ਵਿਸਥਾਰ ਕਰਦਿਆਂ ਜੱਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ 51 ਨਵੇਂ ਚਿਹਰਿਆਂ ਨੂੰ ਜ਼ਿੰਮੇਵਾਰੀਆਂ ਦੇ ਕੇ ਅਹੁਦਿਆਂ ਨਾਲ ਨਿਵਾਜਿਆ ਗਿਆ! ਪ੍ਰਧਾਨ ਰਾਮੂੰਵਾਲੀਆ ਵਲੋਂ ਸਾਰੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੰਦਿਆਂ ਬਰਾਦਰੀ ਨੂੰ ਉੱਚਾ ਚੁੱਕਣ ਅਤੇ ਸਵਰਨਕਾਰ ਸੰਘ ਦੇ ਸੰਵਿਧਾਨ ਮੁਤਾਬਿਕ ਚੱਲਣ ਦੀ ਅਪੀਲ ਕੀਤੀ ਗਈ!ਅਤੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਆਪੋ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਹਦਾਇਤ ਕੀਤੀ! ਪ੍ਰਧਾਨ ਬਲਬੀਰ ਸਿੰਘ ਰਾਮੂੰਵਾਲੀਆ, ਜਰਨਲ ਸਕੱਤਰ ਯਸ਼ਪਾਲ ਪਾਲੀ ਅਤੇ ਖਜਾਨਚੀ ਸੰਜੀਵ ਕੁਮਾਰ ਵਰਮਾ ਨੇ ਸੀਨੀਅਰ ਸਿਟੀਜਨ ਵਿਅਕਤੀਆਂ ਨੂੰ ਜੱਥੇਬੰਦੀ ਦਾ ਸਰਪ੍ਰਸਤ ਬਣਾ ਕੇ ਸਨਮਾਨਿਤ ਕਰਦਿਆਂ ਨੌਜਵਾਨਾਂ ਦੇ ਮਾਰਗਦਰਸ਼ਕ ਬਣ ਦੀ ਅਪੀਲ ਕੀਤੀ! ਸੈਕਟਰੀ ਪੰਜਾਬ ਸੁਖਚੈਨ ਸਿੰਘ ਰਾਮੂੰਵਾਲੀਆ ਨੇ ਨੌਜਵਾਨ ਵਰਗ ਦੀ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਨੌਜਵਾਨ ਸਾਡੇ ਸਮਾਜ ਦੀ ਰੀੜ ਦੀ ਹੱਡੀ ਹੁੰਦੇ ਹਨ! ਇਸ ਲਈ ਨੌਜਵਾਨਾਂ ਨੂੰ ਵੱਧ ਤੋਂ ਵੱਧ ਜ਼ਿੰਮੇਵਾਰੀ ਦਿੱਤੀਆ ਜਾਣ! ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਕੰਮ ਨੂੰ ਨੇਪਰੇ ਚੜ੍ਹਾਉਣ ਲਈ ਬੁਜੁਰਗਾਂ ਦਾ ਹੋਸ਼ ਅਤੇ ਨੌਜਵਾਨਾਂ ਦਾ ਜੋਸ਼ ਹੋਣਾ ਬਹੁਤ ਜ਼ਰੂਰੀ ਹੈ!ਇਸ ਵਿਧੀ ਨਾਲ ਨਾਲ ਵੱਡੇ ਤੋਂ ਵੱਡੇ ਕਾਰਜ ਆਸਾਨੀ ਨਾਲ ਕੀਤੇ ਜਾ ਸਕਦੇ ਹਨ! ਸਾਰੇ ਨਵੇਂ ਚੁਣੇ ਗਏ ਅਹੁਦੇਦਾਰਾਂ ਵੱਲੋਂ ਪ੍ਰਧਾਨ ਬਲਬੀਰ ਸਿੰਘ ਰਾਮੂੰਵਾਲੀਆ ਅਤੇ ਸਾਰੀ ਜੱਥੇਬੰਦੀ ਦਾ ਧੰਨਵਾਦ ਕਰਦਿਆਂ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਵਿਸ਼ਵਾਸ ਦਿਵਾਇਆ! ਇਸ ਮੌਕੇ ਪ੍ਰਧਾਨ ਬਲਬੀਰ ਸਿੰਘ ਰਾਮੂੰਵਾਲੀਆ, ਜਰਨਲ ਸਕੱਤਰ ਯਸ਼ਪਾਲ ਪਾਲੀ, ਖਜਾਨਚੀ ਸੰਜੀਵ ਕੁਮਾਰ ਵਰਮਾ, ਸੈਕਟਰੀ ਪੰਜਾਬ ਸੁਖਚੈਨ ਸਿੰਘ ਰਾਮੂੰਵਾਲੀਆ, ਅਤੇ ਨਵੇਂ ਚੁਣੇ ਗਏ ਅਹੁਦੇਦਾਰ ਰਾਕੇਸ਼ ਭੱਲਾ, ਗੁਰਮੇਲ ਸਿੰਘ, ਜਗਦੇਵ ਸਿੰਘ ਖਾਲਸਾ,ਹਨੀ ਮੰਗਾ, ਚਮਕੌਰ ਭਿੰਡਰ, ਗਗਨਦੀਪ ਸਦਿਉੜਾ,ਸਵਰਨ ਸਿੰਘ ਧੁੰਨਾ,ਜਸਵੰਤ ਸਿੰਘ, ਰਣਜੀਤ ਸਿੰਘ ਡਾਲੇ ਵਾਲੇ, ਅੰਗਰੇਜ਼ ਸਿੰਘ, ਸੋਨੂੰ ਕੜਵਲ, ਚਰਨਜੀਤ ਮਹਾਸ਼ਾ, ਸ਼ਿਵਮ,ਵਰਣ ਭੱਲਾ, ਕਪਿਲ ਕੰਡਾ,ਰਿੰਕੂ ਜੌੜਾ, ਮਨਪ੍ਰੀਤ ਫਤੇਗੜ੍ਹੀਆਂ,ਸੰਨੀ ਅਰੌੜਾ,ਕਮਲ ਵਰਮਾ,ਰਾਜੇਸ਼ ਵਿੱਕੀ, ਰੋਹਿਤ ਸਿੰਗਲਾ, ਪਰਮਿੰਦਰ ਵਿੱਕੀ,ਉਮ ਪ੍ਰਕਾਸ਼,ਸੰਜੀਵ ਕੁਮਾਰ ਭੱਬੂ,ਸੌਰਵ ਬਜਾਜ,ਰਿੰਪੀ ਖੁਰਮੀ,ਮਨਦੀਪ ਸਿੰਘ,ਸੁਖਪਾਲ ਪਾਲੀ,ਰਾਕੇਸ਼ ਬੰਟੀ, ਨਵਜੋਤ ਸਿੰਘ ਜੋਤੀ, ਦਲੀਪ ਸਿੰਘ,ਮਨੀ ਪਲਤਾ, ਸੁਰੇਸ਼ ਭੱਲਾ,ਪੁਰੀ ਜਿਊਲਰਜ਼,ਹਰਦੀਪ ਸਦਿਉੜਾ, ਜਤਿੰਦਰਪਾਲ ਸਿੰਘ,ਰਾਜੂ ਸਦਿਉੜਾ,ਸੁਧੀਰ ਸਹਿਗਲ,ਵਿਜੈ ਕੰਡਾ, ਅਸ਼ੌਕ ਬੇਰੀ, ਸੁਰਜੀਤ ਸਿੰਘ ਬੁੱਗਾ, ਆਦਿ ਹਾਜ਼ਰ ਸਨ!

Post a Comment

0 Comments