ਪ੍ਰਭਾਤ ਫੇਰੀ ਨੂੰ 5 ਸਾਲ ਪੂਰੇ ਹੋਣ ਦੀ ਖੁਸ਼ੀ ਚ ਯੁਗਲ ਜੋੜੀ ਸਰਕਾਰ ਦੀ ਚੌਂਕੀ ਦਾ ਆਯੋਜਨ।

 ਪ੍ਰਭਾਤ ਫੇਰੀ ਨੂੰ 5 ਸਾਲ ਪੂਰੇ ਹੋਣ ਦੀ ਖੁਸ਼ੀ ਚ ਯੁਗਲ ਜੋੜੀ ਸਰਕਾਰ ਦੀ ਚੌਂਕੀ ਦਾ ਆਯੋਜਨ।


ਬੁਢਲਾਡਾ 19 ਜੁਲਾਈ (ਦਵਿੰਦਰ ਸਿੰਘ)
ਸਥਾਨਕ ਚੌੜੀ ਗਲੀ ਵਿਖੇ ਸ਼੍ਰੀ ਜੀ ਰਾਧਾ ਪ੍ਰਭਾਤ ਮੰਡਲ ਵੱਲੋਂ 5 ਸਾਲ ਨਿਰੰਤਰ ਸਵੇਰੇ ਪ੍ਰਭਾਤ ਫੇਰੀ ਨੂੰ ਪੂਰੇ ਹੋਣ ਦੀ ਖੁਸ਼ੀ ਵਿੱਚ ਯੁਗਲ ਜੋੜੀ ਸਰਕਾਰ ਦੀ ਚੌਂਕੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸੁਸ਼ੀਲ ਸ਼ਰਮਾਂ ਐਂਡ ਪਾਰਟੀ ਨੇ ਚੌਂਕੀ ਵਿੱਚ ਪਹੁੰਚੇ ਸ਼ਰਧਾਲੂਆਂ ਨੂੰ ਭੇਂਟਾਂ ਸੁਣਾ ਕੇ ਭਗਤਾ ਨੂੰ ਨਿਹਾਲ ਕੀਤਾ। ਜਿਸ ਵਿੱਚ ਗਣੇਸ਼ ਪੂਜਨ ਦੀ ਰਸਮ ਐਡਵੋਕੇਟ ਸੁਸ਼ੀਲ ਕੁਮਾਰ ਬਾਂਸਲ ਦੇ ਪਰਿਵਾਰ ਵੱਲੋਂ ਨਿਭਾਈ ਗਈ। ਇਸੇ ਤਰ੍ਹਾਂ ਤਿਲਕ ਕਰਨ ਦੀ ਰਸਮ ਗਿਆਨ ਚੰਦ ਲਾਡੀ, ਮਾਲਾ ਅਰਪਨ ਡਾ. ਕਪਲਾਸ਼ ਅਤੇ ਨਵਲ ਗੋਇਲ, ਜਯੋਤੀ ਪ੍ਰਚੰਡ ਦੀ ਰਸਮ ਰਾਜੀਵ ਗੋਇਲ, ਸ਼ੈਂਟੀ ਸੱਜਣ ਅਤੇ ਆਕਾਸ਼ ਗੋਇਲ, ਕ੍ਰਿਸ਼ਨ ਨੇ ਪੂਰੇ ਵਿਧੀ ਵਿਧਾਨ ਨਾਲ ਕੀਤਾ। ਪ੍ਰਭੂ ਪ੍ਰੇਮੀਆਂ ਨੇ ਚੌਂਕੀ ਵਿੱਚ ਬੈਠ ਕੇ ਭਜਨਾ ਦਾ ਆਨੰਦ ਮਾਣਿਆ। ਇਸ ਮੌਕੇ ਮੁਹੱਲਾ ਨਿਵਾਸੀਆਂ ਤੋਂ ਇਲਾਵਾ ਸੰਸਥਾਂ ਦੇ ਮੈਂਬਰ ਹਾਜਰ ਸਨ।

Post a Comment

0 Comments