ਧੰਨ ਧੰਨ ਬਾਬਾ ਵਜੀਰ ਸਿੰਘ ਜੀ ਦਾ ਸਲਾਨਾ 65 ਵਾਂ ਬਰਸੀ ਸਮਾਗਮ ਕਰਵਾਇਆ ਗਿਆ

ਧੰਨ ਧੰਨ ਬਾਬਾ ਵਜੀਰ ਸਿੰਘ ਜੀ ਦਾ ਸਲਾਨਾ 65 ਵਾਂ ਬਰਸੀ ਸਮਾਗਮ ਕਰਵਾਇਆ ਗਿਆ


ਜਲੰਧਰ - ਭੋਗਪੁਰ - 27 ਜੁਲਾਈ 2022 ( ਹਰਪ੍ਰੀਤ ਬੇਗ਼ਮਪੁਰੀ,  ਗੁਰਮਿੰਦਰ ਗੋਲਡੀ )
ਧੰਨ ਧੰਨ ਬਾਬਾ ਵਜੀਰ ਸਿੰਘ ਜੀ ਦਾ ਸਲਾਨਾ 65 ਵਾਂ ਬਰਸੀ ਸਮਾਗਮ ਪਿੰਡ ਬਿਨਪਾਲਕੇ ਵਿਖ਼ੇ ਕਰਵਾਇਆ ਗਿਆ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਰਣਜੀਤ ਸਿੰਘ ਜੀ ਨੇ ਦੱਸਿਆ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ ਉਪਰੰਤ ਭੋਗ ਪਾਏ ਗਏ ਸੰਗਤਾਂ ਦੇ ਭਲੇ ਲਈ ਅਰਦਾਸ ਕੀਤੀ ਗਈ ਉਨ੍ਹਾਂ ਨੇ ਦੱਸਿਆ ਚਾਦਰ ਦੀ ਰਸਮ ਕੀਤੀ ਗਈ ਬਾਬਾ ਜੀ ਦਾ ਚੋਲਾ ਸਾਹਿਬ ਬਦਲਿਆ ਗਿਆ ਤੇ ਬਾਬਾ ਜੀ ਦਾ ਝੰਡਾ ਚੜਾਇਆ ਗਿਆ ਉਨ੍ਹਾਂ ਨੇ ਦੱਸਿਆ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਜੀ ਵਿਖੇ ਨਿਰੋਲ ਗੁਰਬਾਣੀ ਦੇ ਕੀਰਤਨ ਹੋਏ ਜਿਨ੍ਹਾਂ ਵਿੱਚ ਭਾਈ ਹਰਭਜਨ ਸਿੰਘ ਜੀ ਹਰੀਆਂ ਬੇਲਾਂ ਵਾਲੇ ਤੇ ਪੰਜਾਬੀ ਗਾਇਕ ਸੁਰਿੰਦਰ ਲਾਡੀ ਜੀ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ, ਅਤੁਟ ਲੰਗਰ ਲਗਾਏ ਗਏ ਇਸ ਮੋਕੇ ਸੇਵਾਦਾਰ ਅਵਤਾਰ ਸਿੰਘ, ਜਸਪਾਲ ਸਿੰਘ, ਰਮਨਦੀਪ ਸਿੰਘ, ਮਨਦੀਪ ਸਿੰਘ, ਸੋਮਨਾਥ, ਰਾਹੁਲ ਕੁਮਾਰ, ਮਨਜੀਤ ਸਿੰਘ, ਸਰਬਜੀਤ ਸਿੰਘ, ਬੂਟਾ ਸਿੰਘ, ਚਰਨਜੀਤ ਸਿੰਘ ਅਤੇ ਹੋਰ ਸੰਗਤਾਂ ਹਾਜ਼ਰ ਸਨ  ਇਸ ਸਮਾਗਮ ਵਿੱਚ ਵੱਖ ਵੱਖ ਡੇਰਿਆਂ ਤੋਂ ਮਹਾਂਪੁਰਸ਼ ਪਹੁੰਚੇ , ਉਨ੍ਹਾਂ ਦੱਸਿਆ ਇਹ ਬਰਸੀ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਪ੍ਰਬੰਧਕਾਂ ਵਲੋਂ ਸਭ ਦਾ ਧੰਨਬਾਦ ਕੀਤਾ
ਗਿਆ

Post a Comment

0 Comments