ਵਿਸ਼ਵ ਆਬਾਦੀ ਪੰਦਰਵਾੜੇ ਵਿੱਚ 66 ਔਰਤਾਂ ਦੀ ਨਲਬੰਦੀ ਕੀਤੀ -- ਐਸ ਐਮ ਓ ਸ਼ਾਹਕੋਟ

 ਵਿਸ਼ਵ ਆਬਾਦੀ ਪੰਦਰਵਾੜੇ ਵਿੱਚ 66 ਔਰਤਾਂ ਦੀ ਨਲਬੰਦੀ ਕੀਤੀ -- ਐਸ ਐਮ ਓ ਸ਼ਾਹਕੋਟ  


ਸ਼ਾਹਕੋਟ 25 ਜੁਲਾਈ (ਲਖਵੀਰ ਵਾਲੀਆ)
:- ਬਲਾਕ ਸ਼ਾਹਕੋਟ ਵਿਖੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ 'ਤੇ ਵਿਸ਼ਵ ਆਬਾਦੀ ਪੰਦਰਵਾੜਾ ਮਨਾਇਆ ਗਿਆ। ਇਸ ਦੌਰਾਨ 66 ਔਰਤਾਂ ਦੀ ਨਸਬੰਦੀ ਕੀਤੀ ਗਈ ਅਤੇ 02 ਪੁਰਸ਼ਾਂ ਦੀ ਨਸਬੰਦੀ ਕੀਤੀ ਗਈ। ਪਰਿਵਾਰ ਨਿਯੋਜਨ ਸੇਵਾਵਾਂ ਪ੍ਰਦਾਨ ਕਰਨ ਲਈ ਦੂਸਰਾ ਕੈਂਪ ਸੋਮਵਾਰ ਨੂੰ ਸੀਨੀਅਰ ਮੈਡੀਕਲ ਅਫ਼ਸਰ ਡਾ. ਦਵਿੰਦਰਪਾਲ ਸਿੰਘ ਦੀ ਦੇਖ-ਰੇਖ ਹੇਠ ਲਗਾਇਆ ਗਿਆ। ਡਾ. ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਵਿਸ਼ਵ ਆਬਾਦੀ ਪੰਦਰਵਾੜੇ ਦੌਰਾਨ 11 ਜੁਲਾਈ ਤੋਂ 25 ਜੁਲਾਈ ਤੱਕ ਪਰਿਵਾਰ ਨਿਯੋਜਨ ਸਬੰਧੀ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਨਸਬੰਦੀ ਕਰਵਾਉਣ ਲਈ ਔਰਤਾਂ ਨੂੰ 600 ਰੁਪਏ ਅਤੇ ਮਰਦਾਂ ਨੂੰ 1100 ਰੁਪਏ ਨਸਬੰਦੀ ਲਈ ਪ੍ਰੇਰਕ ਰਕਮ ਵਜੋਂ ਦਿੱਤੇ ਜਾਂਦੇ ਹਨ। ਇਹ ਰਕਮ ਹਰ ਕਿਸੇ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾਂਦੀ ਹੈ।

Post a Comment

0 Comments