ਅਜ਼ਾਦੀ ਦੇ 75 ਸਾਲਾ ਸਮਾਰੋਹ ਤਹਿਤ ਤਹਿਸੀਲ ਬੁਢਲਾਡਾ ਦੇ ਸਕਿੱਟ ਮੁਕਾਬਲੇ ਕਰਵਾਏ ਗਏ*

 *ਅਜ਼ਾਦੀ ਦੇ 75 ਸਾਲਾ ਸਮਾਰੋਹ ਤਹਿਤ ਤਹਿਸੀਲ ਬੁਢਲਾਡਾ ਦੇ  ਸਕਿੱਟ ਮੁਕਾਬਲੇ ਕਰਵਾਏ ਗਏ* 

ਮਿਡਲ ਵਰਗ ਵਿੱਚ ਮੱਲ ਸਿੰਘ ਵਾਲਾ ਅਤੇ ਸੈਕੰਡਰੀ ਵਰਗ ਵਿੱਚ ਖੁਡਾਲ ਕਲਾਂ ਚੈਂਪੀਅਨ ਬਣੇ 



ਬੁਢਲਾਡਾ 19ਜੁਲਾਈ (ਦਵਿੰਦਰ ਸਿੰਘ)ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਅਜ਼ਾਦੀ ਦੇ 75 ਸਾਲਾ ਸਮਾਰੋਹ ਨੂੰ ਸਮਰਪਿਤ  ਤਹਿਸੀਲ ਪੱਧਰੀ ਸਕਿੱਟ ਮੁਕਾਬਲੇ ਕਰਵਾਏ ਗਏ। ਸੰਜੀਵ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਾਨਸਾ ਨੇ ਕਿਹਾ ਕਿ ਤਹਿਸੀਲ ਮਾਨਸਾ ਦੇ ਸਕਿੱਟ ਮੁਕਾਬਲਿਆਂ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੇ ਹੁਨਰ ਦਾ ਪ੍ਰਗਟਵਾ ਕੀਤਾ,ਅਜਿਹੇ ਮੁਕਾਬਲਿਆਂ ਨਾਲਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਹੁੰਦਾ ਹੈ। ਡਾ. ਵਿਜੈ ਕੁਮਾਰ ਮਿੱਢਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਾਨਸਾ ਨੇ ਕਿਹਾ ਕਿ ਅਜਿਹੇ ਵਿੱਦਿਅਕ ਮੁਕਾਬਲਿਆਂ ਨਾਲ ਵਿਦਿਆਰਥੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਵੇਗੀ।ਸਮੁੱਚੇ ਮੁਕਾਬਲਿਆਂ ਦੇ ਨੋਡਲ ਅਫ਼ਸਰ ਪਰਵਿੰਦਰ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜ਼ਾਦੀ ਦੇ 75 ਸਾਲਾ ਸਮਾਰੋਹ ਦੇ ਸਕਿੱਟ ਮੁਕਾਬਲਿਆਂ ਲਈ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੁਢਲਾਡਾ ਵਿਖੇ ਭਾਗ ਲਿਆ,ਸੈਕੰਡਰੀ ਵਰਗ ਦੇ ਸਕਿੱਟ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਖੁਡਾਲ ਕਲਾਂ ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਗੜ੍ਹ ਸਾਹਪੁਰੀਆਂ  ਅਤੇ ਸਰਕਾਰੀ ਹਾਈ ਸਕੂਲ ਮੰਢਾਲੀ  ਨੇ ਕ੍ਰਮਵਾਰ ਪਹਿਲਾ,ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸ ਤਰ੍ਹਾਂ ਹੀ ਮਿਡਲ ਵਰਗ ਵਿੱਚ ਸਰਕਾਰੀ ਹਾਈ ਸਕੂਲ ਮੱਲ ਸਿੰਘ ਵਾਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਿਉਂਦ ਕਲਾਂ  ਨੇ ਪਹਿਲਾ,ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ।ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਸਕੂਲ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ।ਜੇਤੂ ਵਿਦਿਆਰਥੀਆਂ ਨੂੰ ਸਕੂਲ ਦੇ ਪ੍ਰਿੰਸੀਪਲ ਵਿਜੈ ਕੁਮਾਰ ਨੇ ਸਨਮਾਨਿਤ ਕੀਤਾ।ਇਨ੍ਹਾਂ ਮੁਕਾਬਲਿਆਂ ਵਿੱਚ ਊਧਮ ਸਿੰਘ ਸਰਕਾਰੀ ਹਾਈ ਸਕੂਲ ਕੁਲਾਣਾ, ਮੁਕੇਸ਼ ਕੁਮਾਰ ਸਾਇੰਸ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੋਹਾ ਅਤੇ ਜਸਕੀਰਤ ਸਿੰਘ ਸਾਇੰਸ ਮਾਸਟਰ ਸਰਕਾਰੀ ਹਾਈ ਸਕੂਲ ਮੱਲ ਸਿੰਘ ਵਾਲਾ ਨੇ ਬਤੌਰ ਜੱਜ ਦੀ ਭੂਮਿਕਾ ਨਿਭਾਈ।ਵਿੱਦਿਅਕ ਮੁਕਾਬਲਿਆਂ ਦੇ ਸਲਾਹਕਾਰ ਬਲਵਿੰਦਰ ਸਿੰਘ(ਸਟੇਟ ਐਵਾਰਡੀ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਹਾ(ਮਾਨਸਾ) ਨੇ ਜੇਤੂ ਵਿਦਿਆਰਥੀ ਨੂੰ ਵਧਾਈ ਦਿੱਤੀ ਅਤੇ ਅਗਵਾਈ ਕਰਨ ਵਾਲੇ ਅਧਿਆਪਕਾਂ ਦੀ ਪ੍ਰਸੰਸਾ ਕੀਤੀ।ਇਸ ਮੌਕੇ ਸ਼ੁਖਦਰਸਨ ਰਾਜੂ ,ਹਰਵਿੰਦਰ ਕੌਰ, ਸ਼ਾਲੂ ਕੱਕੜ, ਮਨੋਜ ਕੁਮਾਰ ਅਤੇ ਵਿਦਿਆਰਥੀ ਸ਼ਾਮਲ ਹੋਏ।

Post a Comment

0 Comments