ਬ੍ਰਹਮ ਗਿਆਨੀ ਸੰਤ ਬਾਬਾ ਮਿੱਤ ਸਿੰਘ ਜੀ ਦੀ ਸਲਾਨਾ 78 ਵੀਂ ਬਰਸੀ ਤੇ ਮਹਾਨ ਗੁਰਮਤਿ ਸਮਾਗਮ ਕਰਵਾਏ ਗਏ

 ਬ੍ਰਹਮ ਗਿਆਨੀ ਸੰਤ ਬਾਬਾ ਮਿੱਤ ਸਿੰਘ ਜੀ ਦੀ ਸਲਾਨਾ 78 ਵੀਂ ਬਰਸੀ ਤੇ ਮਹਾਨ ਗੁਰਮਤਿ ਸਮਾਗਮ ਕਰਵਾਏ ਗਏ


ਜਲੰਧਰ - ਕਿਸ਼ਨਗੜ - 23 ਜੁਲਾਈ 2022  (ਹਰਪ੍ਰੀਤ ਬੇਗ਼ਮਪੁਰੀ
, ਗੁਰਮਿੰਦਰ ਗੋਲਡੀ)  ਬ੍ਰਹਮ ਗਿਆਨੀ ਸੰਤ ਬਾਬਾ ਮਿੱਤ ਸਿੰਘ ਜੀ ਦੀ ਸਲਾਨਾ 78 ਵੀਂ ਬਰਸੀ ਤੇ ਮਹਾਨ ਗੁਰਮਤਿ ਸਮਾਗਮ ਪਿੰਡ ਕਾਲਾਬੱਕਰਾ ਨੇੜੇ ਪਿੰਡ ਕਿਸ਼ਨਪੁਰ ਵਿਖ਼ੇ ਕਰਵਾਇਆ ਗਿਆ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਜਥੇਦਾਰ ਤਲਵਿੰਦਰ ਸਿੰਘ ( ਪਰਮੇਸ਼ੁਰ ਸਿੰਘ ) ਜੀ ਨੇ ਦੱਸਿਆ 6 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਨਿਰੋਲ ਗੁਰਬਾਣੀ ਦੇ ਕੀਰਤਨ ਹੋਏ ਜਿਨ੍ਹਾਂ ਵਿੱਚ ਰਾਗੀ ਜੱਥਾ ਭਾਈ ਗੁਰਮੁੱਖ ਸਿੰਘ ਜੀ ਫਗਵਾੜਾ ਵਾਲੇ,ਸੰਤ ਸੇਵਕ ਸੰਤ ਬਾਬਾ ਅਤਰ ਸਿੰਘ ਬੁੰਗਾ ਮਸਤੂਆਣਾ ਵਾਲੇ, ਗਿਆਨੀ ਗੁਰਦਿਆਲ ਸਿੰਘ ਜੀ ਲੱਖਪੁਰੀ ਡਬਲ ਐਮ ਏ, ਗਿਆਨੀ ਬਖਸ਼ੀਸ਼ ਸਿੰਘ ਰਾਣੀ ਵਲਾਹ ਵਾਲੇ , ਕਥਾਵਾਚਕ ਸੰਤ ਅਮੀਰ ਸਿੰਘ ਜੀ ਜਵੰਦੀ ਕਲਾਂ ਟਕਸਾਲ ਵਾਲੇ, ਹਜ਼ੂਰੀ ਰਾਗੀ ਭਾਈ ਦਗਦੀਸ ਸਿੰਘ ਜੀ,ਗਿਆਨੀ ਬਲਕਾਰ ਸਿੰਘ ਜੀ, ਭਾਈ ਗੁਰਮੁੱਖ ਸਿੰਘ ਹੁਸ਼ਿਆਰਪੁਰ ਅਤੇ ਹੋਰ ਜੱਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗੁਰੂ ਕੇ ਅਤੁਟ ਲੰਗਰ ਲਗਾਏ ਗਏ ਇਸ ਮੋਕੇ ਸੰਤ ਤੇਜਾ ਸਿੰਘ ਜੀ ਖੁੱਡੇ ਵਾਲੇ (ਡਬਲ ਐਮ ਏ) ਤੇ ਜਿੰਦਾ ਸ਼ਹੀਦ ਜਥੇਦਾਰ ਬਾਬਾ ਨਿਹਾਲ ਸਿੰਘ ਜੀ ਤਰਨਾ ਦਲ ਹਰੀਆਂ ਬੇਲਾਂ ਹੁਸ਼ਿਆਰਪੁਰ , ਸੰਤ ਬਾਬਾ ਸੁਖਵੰਤ ਸਿੰਘ ਨਾਹਲਾ, ਸੰਤ ਬਾਬਾ ਬਲਵੀਰ ਸਿੰਘ ਟੂਟੋਮਜਾਰਾ,ਸੰਤ ਗੁਰਚਰਨ ਸਿੰਘ, ਸੰਤ ਮੱਖਣ ਸਿੰਘ, ਸੰਤ ਬਲਵੀਰ ਸਿੰਘ, ਬਾਬਾ ਮਨੀ ਸਾਰੋਬਾਦ ਅਤੇ ਹੋਰ ਮਹਾਂਪੁਰਸ਼ ਪਹੁੰਚੇ,  ਸੰਗਤਾਂ ਲਈ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਮਰੀਜ਼ਾਂ ਨੂੰ ਚੈੱਕ ਕਰਕੇ ਫ੍ਰੀ ਦੁਵਾਈਆ ਦਿਤੀਆਂ ਗਈਆਂ ਉਨ੍ਹਾਂ ਦੱਸਿਆ ਇਹ ਸਮਾਗਮ ਇਲਾਕ਼ਾ ਨਿਵਾਸੀ, ਸਮੂਹ ਸੰਗਤਾ ਦੇ ਸਹਿਯੋਗ ਨਾਲ ਕਰਵਾਇਆ ਗਿਆ ਸਮੂਹ ਸਾਧ ਸੰਗਤ ਅਤੇ ਗ੍ਰਾਮ ਪੰਚਾਇਤ ਪਿੰਡ ਕਿਸ਼ਨਪੁਰ,ਜੱਫਲ ਝਿੰਗੜ,ਸੰਤ ਸੇਵਕ ਸੰਤ ਬਾਬਾ ਰਣਜੀਤ ਸਿੰਘ ਜੀ ਸ਼੍ਰੀ ਹਰਗੋਬਿੰਦ ਸਾਹਿਬ ਭੋਗਪੁਰ ਅਤੇ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਪ੍ਰਬੰਧਕਾਂ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ

Post a Comment

0 Comments