ਬਰਨਾਲਾ ਪੁਲਿਸ ਦੇ 8 ਥਾਣਿਆਂ ਤੇ 3 ਚੌਂਕੀਆਂ ਦੇ ਦੇ ਇੰਚਾਰਜ ਬਦਲੇ ,ਸੀ.ਆਈ ਏ ਇੰਚਾਰਜ ਬਲਜੀਤ ਸਿੰਘ ਹੀ ਰਹਿਣਗੇ

 


ਬਰਨਾਲਾ,6,ਜੁਲਾਈ /ਕਰਨਪ੍ਰੀਤ ਧੰਦਰਾਲ / ਪੰਜਾਬ ਸਰਕਾਰ ਵਲੋਂ ਬੀਤੇ ਕੱਲ 354 ਡੀ.ਐੱਸ.ਪੀਆਂ ਦੀਆਂ ਕੀਤੀਆਂ ਬਦਲੈ ਤੋਂ ਬਾਅਦ ਪੁਲਿਸ ਜਿਲਾ ਬਰਨਾਲਾ ਦੇ ਐੱਸ ਐੱਸ ਪੀ ਸੰਦੀਪ ਮਲਿਕ ਵਲੋਂ ਬਰਨਾਲਾ ਪੁਲਿਸ ਦੇ  8 ਥਾਣਿਆਂ ਤੇ 3 ਚੌਂਕੀਆਂ ਦੇ ਇੰਚਾਰਜ ਬਦਲੇ ਕੀਤੇ ਗਏ ਪਰੰਤੂ ਸੀ.ਆਈ ਏ ਇੰਚਾਰਜ ਬਲਜੀਤ ਸਿੰਘ ਹੀ ਰਹਿਣਗੇ ! ਬਰਨਾਲਾ ਪੁਲਿਸ ਸਿਟੀ ਥਾਣਾ 1 ਦੇ ਐੱਸ.ਐਚ.ਓ  ਲਖਵਿੰਦਰ ਸਿੰਘ ਨੂੰ ਬਦਲ ਕੇ ਧਨੌਲਾ ਭੇਜ ਦਿੱਤਾ ਗਿਆ ਤੇ ਮਹਿਲ ਕਲਾਂ ਤੋਂ ਬਦਲ ਕੇ ਆਏ ਬਲਜੀਤ ਸਿੰਘ ਢਿੱਲੋਂ ਨੂੰ ਸਿਟੀ ਥਾਣਾ1 ਦੇ ਐੱਸ.ਐਚ.ਓ ਨਿਯੁਕਤ ਕੀਤਾ ਗਿਆ ਹੈ  ਧਨੌਲੇ  ਤੋਂ ਬਦਲ ਕੇ ਆਏ  ਸਿਟੀ ਥਾਣਾ 2  ਦੇ ਐੱਸ.ਐਚ.ਓ  ਜਗਦੇਵ ਸਿੰਘ ਨੂੰ ਲਾਇਆ ਗਿਆ ਹੈ  ਜਦੋਂ ਕਿ ਪਹਿਲੇ ਥਾਣਾ ਮੁਖੀ ਮੁਨੀਸ਼ ਗਰਗ ਨੂੰ ਟ੍ਰੈਫਿਕ ਇੰਚਾਰਜ ਬਰਨਾਲਾ ਲਾਇਆ ਗਿਆ ਹੈ ! ਬਰਨਾਲਾ ਵਿਚ ਪੀ ਸੀ ਆਰ ਇੰਚਾਰਜ ਰਹੇ ਗੁਰਮੇਲ ਸਿੰਘ ਨੂੰ ਥਾਣਾ ਠੁੱਲੀਵਾਲ ਥਾਣਾ ਮੁਖੀ ਲਾਇਆ ਗਿਆ ਹੈ ! ਥਾਣਾ ਮੁਖੀ ਸਦਰ ਵਿਖੇ ਗੁਰਤਾਰ ਸਿੰਘ ਦੀਆਂ ਸੇਵਾਵਾੰ  ਬਰਕਰਾਰ ਰੱਖੀਆਂ ਗਈਆਂ  ਹਨ ! ਸਬ ਇੰਸਪੈਕਟਰ ਅਜਾਇਬ ਸਿੰਘ ਨੂੰ ਥਾਣਾ ਸਹਿਣਾ,ਬੱਸ ਸਟੈਂਡ ਚੋਂਕੀ ਵਿਖੇ ਚਰਨਜੀਤ ਸਿੰਘ ,ਤਰਸੇਮ ਸਿੰਘ ਪੱਖੋਂ ਕੈਂਚੀਆਂ ,ਬਲਵਿੰਦਰ ਸਿੰਘ ਨੂੰ ਹੰਡਿਆਇਆ ਚੋਂਕੀ ਇੰਚਾਰਜ ਸ਼ਿਫਟ ਕੀਤਾ ਗਿਆ ਹੈ ! ਸੀ ਆਈ ਏ ਸਟਾਫ ਇੰਚਾਰਜ ਵਜੋਂ ਸਰਦਾਰ ਬਲਜੀਤ ਸਿੰਘ ਹੀ ਸੇਵਾਵਾੰ ਨਿਭਾਉਣਗੇ !

Post a Comment

0 Comments