ਬਲਾਕ‌ ਬੁਢਲਾਡਾ ਦੇ 8 MPAP ਯੂਨੀਅਨਾਂ ਦੀ ਹੋਈ ਮੀਟਿੰਗ

 


ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਰੋਇਲ ਰੈਸਟੋਰੈਂਟ ਵਿੱਚ ਬਲਾਕ ਬੁਢਲਾਡਾ MPAP ਯੂਨੀਅਨ ਦੀ ਮੀਟਿੰਗ ਹੋਈ। ਜਿਸ ਵਿੱਚ 8 ਬਲਾਕਾਂ ਨੇ ਭੂਮਿਕਾ ਨਿਭਾਈ। ਮੀਟਿੰਗ ਦੀ ਅਗਵਾਈ ਕਰਦੇ ਹੋਏ ਪ੍ਰਧਾਨ ਗੁਰਜੀਤ ਸਿੰਘ ਬਰ੍ਹੇ ਵੱਲੋਂ ਵੱਖ-ਵੱਖ ਬਲਾਕਾਂ ਤੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਥੇ ਹੀ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾ ਪ੍ਰਧਾਨ ਧੰਨਾਮੱਲ ਗੋਇਲ ਨੇ ਸਾਰੇ ਸਾਥੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਜੋ ਕਿ MPAP ਰਜਿਸਟਰ 292 ਦੀ ਜਥੇਬੰਦੀ ਹੈ। ਸਾਨੂੰ ਰਲ ਮਿਲ ਕੇ ਇਸ ਨੂੰ ਵੱਡਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਰੂਣ ਹੱਤਿਆ ਇੱਕ ਪਾਪ ਹੈ। ਇਸ ਨੂੰ ਜੋ ਕਰਦਾ ਹੈ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਦੂਸਰਾ ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੋ ਉਨ੍ਹਾਂ ਨਾਲ ਵਾਅਦੇ ਕੀਤੇ ਗਏ ਸਨ। ਸਰਕਾਰ ਉਨ੍ਹਾਂ ਨੂੰ ਪੂਰਾ ਕਰੇ।ਮੀਟਿੰਗ ਵਿਚ ਪਹੁੰਚੇ ਵਿਸ਼ੇਸ਼ ਤੌਰ ਤੇ ਸਾਥੀ ਪ੍ਰਧਾਨ ਡਾ. ਗੁਰਜੀਤ ਸਿੰਘ ਬਰ੍ਹੇ,ਡਾ.ਨੈਬ ਸਿੰਘ,ਸਿਮਨ ਕੁਮਾਰ,ਡਾ.ਗੋਰਾ ਜੀ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਸਾਥੀ ਸੂਬਾ ਪ੍ਰਧਾਨ ਧੰਨਾਮਲ ਗੋਇਲ, ਜ਼ਿਲ੍ਹਾ ਪ੍ਰਧਾਨ ਰਘਬੀਰ ਸ਼ਰਮਾ, ਜ਼ਿਲ੍ਹਾ ਚੈਅਰਮੈਨ ਤਾਰਾ ਚੰਦ ਬਾਵਾ,ਡਾ.ਅਸੋ਼ਕ ਕੁਮਾਰ, ਬਲਾਕ ਯੋਗਾ, ਬਲਾਕ ਝੁਨੀਰ, ਜ਼ਿਲ੍ਹਾ ਕੈਸ਼ੀਅਰ ਸੁਖਪਾਲ ਬੰਗ, ਬਲਾਕ ਸਕੱਤਰ ਸਿਮਰ ਗਾਗੋਵਾਰ ਤੇ ਬਲਾਕ ਭੀਖੀ ਤੋਂ ਡਾ.ਸਤਪਾਲ ਰੀਸੀ ਆਦਿ ਸ਼ਾਮਲ ਸਨ।

Post a Comment

0 Comments