ਬਰਨਾਲਾ ਮੰਡੀ ਰਾਹੀਂ ਮਾਰਕਫੈੱਡ ਵਲੋਂ 8000 ਬੈਗ ਦੀ ਖਰੀਦਦਾਰੀ ਐਮ ਐਸ.ਪੀ ਤੇ ਕੀਤੀ ਗਈ !


 ਕਿਸਾਨਾਂ ਦੀ ਨਿਗਰਾਨੀ ਹੇਠ ਹੀ ਮੂੰਗੀ ਦੀ ਫ਼ਸਲ ਦੀ ਖਰੀਦ 80% ਪੂਰੀ ਹੋਈ 

ਬਰਨਾਲਾ,10,ਜੁਲਾਈ /ਕਰਨਪ੍ਰੀਤ ਧੰਦਰਾਲ/-ਪੰਜਾਬ ਸਰਕਾਰ ਦੀਆਂ ਹਿਦਾਇਤਾਂ ਤਹਿਤ ਮਾਰਕਫੈੱਡ ਵਲੋਂ ਕਿਸਾਨਾਂ ਦੀ ਮੂੰਗੀ ਦੀ ਫ਼ਸਲ ਘੱਟੋ-ਘੱਟ ਸਮਰਥਨ ਮੁੱਲ 'ਤੇ ਕਿਸਾਨਾਂ ਪਾਸੋ ਸੁਚੱਜੇ  ਢੰਗਾਂ ਨਾਲ ਸਿੱਧੇ ਤੌਰ 'ਤੇ ਖਰੀਦ ਕੀਤੀ ਜਾ ਰਹੀ ਹੈ। ਇਸ ਸੰਬੰਧੀ ਮੀਡਿਆ ਨਾਲ ਗਲਬਾਤ ਕਰਦਿਆਂ ਮੈਨੇਜਰ ਮਨਜੋਤ ਸਿੰਘ, ਉੱਗਰ ਸਿੰਘ ਮੈਨੇਜਰ ਮੰਡੀਕਰਨ ਸਭਾ ਨੇ ਦੱਸਿਆ ਕਿ ਸੈਂਟਰ ਪੂਲ ਦੀ 7300 ਤੇ ਸੂਬੇ ਦੀ 700  ਬੈਗਸ ਦੀ ਖ਼ਰੀਦਦਾਰੀ  ਤਹਿਤ ਬਰਨਾਲਾ ਮੰਡੀ ਰਾਹੀਂ ਮਾਰਕਫੈੱਡ ਵਲੋਂ 8000  ਬੈਗ  ਦੀ ਖਰੀਦਦਾਰੀ ਐਮ ਐਸ.ਪੀ ਤੇ ਕੀਤੀ ਗਈ ਹੈ ! ਕਿਸਾਨਾਂ ਦੀ ਨਿਗਰਾਨੀ ਹੇਠ ਹੀ ਮੂੰਗੀ ਦੀ ਫ਼ਸਲ ਦੇ ਮੰਡੀ ਚ ਆਉਂਦੀਆਂ ਹੀ ਪੱਖਾਂ ਤੇ ਝਾਰ ਲਾ ਕੇ ਕਿਸਾਨਾਂ ਦੀ ਪੂਰੀ ਤਸੱਲੀ ਤਹਿਤ ਕੁਆਲਿਟੀ ਚੈੱਕ ਕਰਦਿਆਂ ਚੰਗੇ ਢੰਗਾਂ ਨਾਲ ਬਾਰਦਾਨੇ ਚ ਭਰੀ ਹੰਦੀ ਹੈ ਤੇ  ਤੁਰੰਤ ਟਰੱਕਾਂ ਰਾਹੀਂ ਲੋਡ ਕਰਕੇ ਭੇਜੀਆਂ ਜਾਂਦੀਆਂ ਹਨ !  ਪੰਜਾਬ ਮੰਡੀ ਬੋਰਡ ਨੇ ਮੂੰਗੀ ਦੀ ਫ਼ਸਲ 31 ਜੁਲਾਈ ਤੱਕ ਖਰੀਦਣ ਲਈ ਸੂਬੇ ਭਰ 'ਚ 40 ਮੰਡੀਆਂ ਨੋਟੀਫ਼ਾਈ ਕੀਤੀਆਂ ਸਨ  ਤੇ ਬਰਨਾਲਾ ਚ ਮੂੰਗੀ ਦੀ ਖਰੀਦ  80%  ਪੂਰੀ ਹੋ ਚੁੱਕੀ ਹੈ  ਕਿਸਾਨਾਂ ਦੀ ਸਹੂਲਤ ਵਾਸਤੇ ਮਾਰਕਫੈੱਡ ਤੇ ਸਹਿਕਾਰੀ ਸਭਾਵਾਂ ਦਾ ਸਟਾਫ਼ ਤੈਨਾਤ ਰਿਹਾ! ਕਿਸਾਨਾਂ ਵਲੋਂ ਮੰਡੀ ਚ ਲਿਆਂਦੀ ਮੂੰਗੀ ਦੇ ਕਾਲੇ ਦਾਣੇ ਤੇ ਕਦੇ ਘਟਣ ਵੱਧਣ ਸੰਬੰਧੀ ਕਿਹਾ ਕਿ ਇਹ ਮੌਸਮ ਤੇ ਨਿਰਭਰ ਕਰਦਾ ਹੈ ਜਦੋਂ ਧੁੱਪ ਤੇਜ ਹੁੰਦੀ ਹੈ ਤਾਂ ਮੂੰਗੀ ਦਾ ਦਾਣਾ ਥੋੜਾ ਕਾਲਾ ਤੇ ਸਿਕੁੜਦਾ ਹੈ ਤੇ ਨਮੀ ਚ ਥੋੜਾ ਮੂੰਗੀ ਦਾ ਭਾਰ ਕੁਝ ਗ੍ਰਾਮਾਂ ਚ ਵਧਦਾ ਹੈ ਇਸ ਤਰ੍ਹਾਂ ਪਹਿਲਾਂ ਮੀਡਿਆ ਦੀਆਂ ਖ਼ਬਰਾਂ ਦਾ ਖੰਡਨ ਕਰਦਿਆਂ ਕਿਹਾ ਕਿ ਟਰੱਕ ਲੋਡ ਕਰਨ ਉਪਰੰਤ ਬਚੇ ਕੁਝ ਗੱਟਿਆਂ ਦੀ ਵੀ ਇਹੋ ਹੀ ਪ੍ਰਕਿਰਿਆ ਰਹੀ ! 24  ਘੰਟੇ ਮਾਰਕਫੈੱਡ ਦੇ ਅਧਿਕਾਰੀ ਡਟੇ ਰਹੇ ਤਾਂ ਜੋ ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ ! ਇਸ ਮੌਕੇ ਇੰਸਪੈਕਟਰ ਸੁਮਨਦੀਪ ਤੋਂ ਇਲਾਵਾ ਸੁਰਜੀਤ ਸਿੰਘ ਕਿਰਪਾਲ ਸਿੰਘ ਆਦਿ ਹੋਰ ਕਿਸਾਨ ਮੌਜੂਦ ਸਨ।

Post a Comment

0 Comments