ਸ਼ਾਹਕੋਟ ਦੇ ਵਿਵੇਕ ਕੁਮਾਰ ਨੇ 97 ਫੀਸਦੀ ਅੰਕ ਲੈ ਕੇ ਤਹਿਸੀਲ ’ਚੋ ਪਹਿਲਾ ਸਥਾਨ ਪ੍ਰਾਪਤ ਕੀਤਾ


 ਸ਼ਾਹਕੋਟ 03 ਜੁਲਾਈ (ਲਖਵੀਰ ਵਾਲੀਆ) :- ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਐਲਾਨੇ ਬਾਰ੍ਹਵੀ ਜਮਾਤ ਦੇ ਨਤੀਜੇ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਾਜਵਾ ਕਲਾਂ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰਸੀਪਲ ਹਰਪ੍ਰੀਤ ਸਿੰਘ ਸੋਧੀ ਤੇ ਪ੍ਰਬੰਧਕ ਦੇਵ ਰਾਜ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ 208 ਵਿਦਿਆਰਥੀਆਂ ਵੱਲੋਂ ਪ੍ਰੀਖਿਆ ਦਿਤੀ ਗਈ। ਹਿਊਮੈਨਟੀਜ਼ ਗਰੁੱਪ ਦੇ 144 ਵਿਦਿਆਰਥੀਆਂ ਵਿਚੋ 09 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਇਲਾਕੇ ਵਿਚ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਵਿਵੇਕ ਕੁਮਾਰ ਨੇ 500 ਅੰਕਾਂ ਵਿਚੋ 483 ਅੰਕ ਪ੍ਰਾਪਤ ਕਰਕੇ ਕੇ ਤਹਿਸੀਲ ਸ਼ਾਹਕੋਟ ਵਿਚੋ ਪਹਿਲਾ, ਗੌਰਵ ਨੇ 473 ਅੰਕ ਲੈ ਕੇ ਸਕੂਲ ’ਚੋ ਦੂਜਾ ਅਤੇ ਜੌਰਬ ਨੇ 471 ਅੰਕ ਲੈ ਕੇ ਤੀਜਾ, ਹਰਪ੍ਰੀਤ ਕੌਰ ਨੇ 468 ਅੰਕ ਲੈ ਕੇ ਚੌਥਾ,ਗੌਤਮ ਨੇ 467 ਅੰਕ ਲੈ ਕੇ ਪੰਜਵਾ, ਰਿੱਕੀ ਨੇ 466 ਅੰਕ ਲੈ ਕੇ ਛੇਵਾਂ, ਅੰਮ੍ਰਿਤਪਾਲ ਸਿੰਘ ਨੇ 458 ਅੰਕ ਲੈ ਕੇ ਸੱਤਵਾਂ, ਲਛਮੀ ਨੇ 454 ਅੰਕ ਲੈ ਕੇ ਅੱਠਵਾ ਅਤੇ ਅਮਨਦੀਪ ਕੌਰ ਨੇ 452 ਅੰਕ ਲੈ ਕੇ ਨੌਵਾਂ ਸਥਾਨ ਪ੍ਰਾਪਤ ਕੀਤਾ ਹੈ। ਕਾਮਰਸ ਦੇ 30 ਵਿਦਿਆਰਥੀਆਂ ਨੇ ਪਹਿਲੇ ਦਰਜੇ ਵਿਚ ਪਾਸ ਹੋ ਕੇ ਸਕੂਲ ਦੀ ਸ਼ਾਨ ਨੂੰ ਹੋਰ ਵੀ ਬੁਲੰਦੀਆਂ ’ਤੇ ਪਹੁੰਚਾਇਆ। ਮੈਡੀਕਲ ਅਤੇ ਨਾਨ ਮੈਡੀਕਲ ਦੇ 34 ਵਿਦਿਆਰਥੀਆਂ ਨੇ 70 ਫੀਸਦੀ ਤੋਂ ਲੈ ਕੇ 91 ਫੀਸਦੀ ਤੱਕ ਅੰਕ ਪ੍ਰਾਪਤ ਕਰਕੇ ਸਕੂਲ ਦੀ ਸ਼ਾਨ ਬਰਕਰਾਰ ਰੱਖੀ।

Post a Comment

0 Comments