ਰੀਠਾ ਸਾਹਿਬ ਵੈਲਫੇਅਰ ਕਲੱਬ ਰਜਿ. ਬਰਨਾਲਾ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਉਤਰਾਖੰਡ 'ਚ ਸਥਿਤ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਲਈ 97,140 ਨਕਦੀ ਭੇਜੀ


ਬਰਨਾਲਾ 2,ਜੁਲਾਈ /ਕਰਨਪ੍ਰੀਤ ਧੰਦਰਾਲ /
-  ਰੀਠਾ ਸਾਹਿਬ ਵੈਲਫੇਅਰ ਕਲੱਬ ਰਜਿ. ਬਰਨਾਲਾ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੂਹ ਪ੍ਰਰਾਪਤ ਉਤਰਾਖੰਡ 'ਚ ਸਥਿਤ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਲਈ 97,140 ਨਕਦੀ ਤੋਂ ਇਲਾਵਾ ਸੰਗਤਾਂ ਲਈ ਲੰਗਰ ਦਾ ਰਾਸ਼ਨ ਜਿਵੇਂਕਿ ਖੰਡ, ਦਾਲਾ, ਚੌਲ, ਦੇਸੀ ਘਿਓ, ਸੁੱਕਾ ਦੁੱਧ, ਬਿਸਤਰੇ ਆਦਿ ਦੀ ਸੇਵਾ ਭੇਜੀ ਗਈ। ਇਸ ਤੋਂ ਇਲਾਵਾ ਜਥੇਦਾਰ ਪਰਮਜੀਤ ਸਿੰਘ ਖਾਲਸਾ, ਮੈਂਬਰ ਸੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਸ੍ਰੀ ਦਰਬਾਰ ਸਾਹਿਬ ਤੋਂ ਚੰਦੋਆ ਸਾਹਿਬ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਨੂੰ ਭੇਟ ਕੀਤਾ ਗਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਗੁਰਜੰਟ ਸਿੰਘ ਸੋਨਾ ਨੇ ਦੱਸਿਆ ਕਿ ਕਲੱਬ ਵਲੋਂ ਇਲਾਕੇ ਦੇ 55 ਸ਼ਰਧਾਲੂ ਸੰਗਤਾਂ ਦਾ ਜੱਥਾ ਹਰ ਸਾਲ ਗੁਰਦੁਆਰਾ ਬਾਬਾ ਨਾਮਦੇਵ ਜੀ ਬਰਨਾਲਾ ਤੋਂ ਯਾਤਰਾ ਸ੍ਰੀ ਰੀਠਾ ਸਾਹਿਬ ਉਤਰਾਖੰਡ ਲਈ 7 ਦਿਨਾਂ ਲਈ ਬੱਸ ਜਾਦੀ ਹੈ। ਉਨ੍ਹਾਂ ਦੱਸਿਆ ਕਿ ਇਹ ਯਾਤਰਾ ਗੁਰਦੁਆਰਾ ਰੀਠਾ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ, ਗੁਰਦੁਆਰਾ ਰਿਸ਼ੀਕੇਸ਼, ਗੁਰਦੁਆਰਾ ਨਾਨਕ ਮੱਤਾ ਸਾਹਿਬ, ਗੁਰਦੁਆਰਾ ਦੁੱਧ ਵਾਲਾ ਖੂਹ, ਗੁਰਦੁਆਰਾ ਭੰਡਾਰਾ ਸਾਹਿਬ, ਗੁਰਦੁਆਰਾ ਨਨਕਾਣਾ ਸਾਹਿਬ ਕਾਸੀਪੁਰ, ਗੁਰਦੁਆਰਾ ਬਾਬਾ ਕਿਰਪਾਲ ਦਾਸ ਡੇਰਾ ਆਦਿ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਵਾਏ ਗਏ। ਗੁਰਦੁਆਰਾ ਸ੍ਰੀ ਰੀਠਾ ਸਾਹਿਬ ਵੈਲਫੇਅਰ ਕਲੱਬ ਰਜਿ. ਬਰਨਾਲਾ ਵਲੋਂ ਸਰਬੱਤ ਦੇ ਭਲੇ ਲਈ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਉਪਰੰਤ ਕੀਰਤਨ ਦਰਬਾਰ ਸਜਾਇਆ ਗਿਆ। ਰਾਸ਼ੀ ਤੇ ਦਾਨ ਹਿੱਤ ਸਮੱਗਰੀ ਗੁਰਦੁਆਰਾ ਸਾਹਿਬ ਦੀ ਦੇਖ ਰੇਖ ਕਰਨ ਵਾਲੇ ਬਾਬਾ ਸ਼ਾਮ ਸਿੰਘ ਜੀ ਨੂੰ ਭੇਟ ਕੀਤੀ ਗਈ। ਇਸ ਮੌਕੇ ਕਲੱਬ ਦੇ ਮੈਂਬਰ ਹਰਕੀਰਤ ਸਿੰਘ ਹਰੜ, ਹਰਦੇਵ ਸਿੰਘ, ਬਲਜਿੰਦਰ ਸਿੰਘ, ਸਤਵਿੰਦਰ ਸਿੰਘ, ਸੁਰਿੰਦਰ ਕੌਰ, ਮਹਿਤਾਬ ਸਿੰਘ, ਨਿਰਮਲਜੀਤ ਸਿੰਘ, ਮਲਕੀਤ ਸਿੰਘ, ਕੁਲਜੀਤ ਸਿੰਘ, ਕਿਰਨਜੀਤ ਕੌਰ, ਹਰਪ੍ਰਰੀਤਮ ਸਿੰਘ ਗਰੇਵਾਲ, ਗੁਰਪ੍ਰਰੀਤਮ ਸਿੰਘ ਗਰੇਵਾਲ, ਭਰਭੂਰ ਸਿੰਘ, ਬੇਅੰਤ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।

Post a Comment

0 Comments