ਦੋ ਲੜਕੀਆਂ ਦੇ ਬਾਪ ਗੁਲਜ਼ਾਰਾ ਰਾਮ ਨੇ ਨਬਾਲਗ ਲੜਕੀ ਨਾਲ ਕੀਤਾ ਬਲਾਤਕਾਰ


ਪੰਜਾਬ ਇੰਡੀਆ ਨਿਊਜ਼ ਬਿਊਰੋ 

ਹੁਸ਼ਿਆਰਪੁਰ / ਦੋ ਲੜਕੀਆਂ ਦੇ ਬਾਪ ਨੇ ਨਬਾਲਗ ਉਮਰ 17 ਸਾਲ 11 ਮਹੀਨੇ ਦੀ ਲੜਕੀ ਨਾਲ ਕੀਤਾ ਜਬਰ ਜਨਾਹ ਮਿਲੀ ਜਾਣਕਾਰੀ ਮੁਤਾਬਿਕ ਗੁਲਜ਼ਾਰਾ ਰਾਮ ਪੁੱਤਰ ਸੋਢੀ ਰਾਮ ਪਿੰਡ ਹੁਕੜਾਂ ਥਾਣਾ ਮੇਹਟੀਆਣਾ ਨੇ ਨਬਾਲਗ ਲੜਕੀ ਉਮਰ 17 ਸਾਲ 11 ਮਹੀਨੇ ਵਾਸੀ ਬਸੀ ਮਰੂਫ ਹੁਸੈਨਪੁਰ ਜੋ ਕਿ ਆਯੁਰਵੈਦਕ ਉਤਪਾਦਾਂ ਦੀ ਸੈਲਜ ਵੁਮੈਂਨ ਵਜੋਂ ਕੰਮ ਕਰਦੀ ਸੀ ਮਿਤੀ 4- 7 - 2022 ਨੂੰ ਉਹ ਕੰਮ ਤੋਂ ਲੇਟ ਹੋ ਗਈ ਅਤੇ ਬਸ ਦੀ ਉਡੀਕ ਕਰ ਰਹੀ ਸੀ ਜਿਥੇ ਗੁਲਜਾਰਾ ਰਾਮ ਉਸ ਪਾਸ ਆਇਆ ਜੋ ਉਸ ਨੂੰ ਛੱਡਣ ਦੇ ਬਹਾਨੇ ਆਪਣੇ ਨਾਲ ਬਾਹਦ ਰਕਬਾ ਚੋਹਾਲ ਖੇਤਾਂ ਵਿੱਚ ਲੈ ਗਿਆ ਉੱਥੇ ਹੀ ਉਕਤ ਲੜਕੀ ਨਾਲ ਜਬਰ ਜਨਾਹ ਕੀਤਾ ਹੈ ਇਹ ਦੋਵੇਂ ਪਹਿਲਾਂ ਹੀ ਇੱਕ ਦੂਜੇ ਨੂੰ ਜਾਣਦੇ ਸਨ 

ਇਸ ਘਟਨਾ ਬਾਰੇ ਲੜਕੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਸਿਆ ਤੇ ਪਰਿਵਾਰਕ ਮੈਂਬਰਾਂ ਨੇ ਇਸ ਸਬੰਧੀ ਥਾਣਾ ਸਦਰ ਨੂੰ ਸ਼ਿਕਾਇਤ ਕੀਤੀ ਪੁਲਿਸ ਵਲੋਂ ਪੀੜਤ ਲੜਕੀ ਦਾ ਮੈਡੀਕਲ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿੱਚ ਕਰਵਾ ਕੇ ਉਕਤ ਦੋਸ਼ੀ ਖਿਲਾਫ ਧਾਰਾ 376,506 ਆਈਪੀਸੀ, 5 (1) ਅਤੇ 6 ਪੋਕਸੋ ਐਕਟ ਪੀ ਐਸ ਤਹਿਤ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਖ਼ਬਰ ਲਿਖੇ ਜਾਣ ਤੱਕ ਦੋਸ਼ੀ ਫਰਾਰ ਦਸਿਆ ਗਿਆ ਇੱਥੇ ਇਹ ਵੀ ਦੱਸਣਯੋਗ ਹੈ ਕਿ ਦੋਸ਼ੀ ਗੁਲਜਾਰਾ ਰਾਮ ਸ਼ਾਦੀ ਸ਼ੁਦਾ ਹੈ ਗੁਲਜਾਰਾ ਰਾਮ ਦੀਆਂ ਦੋ ਲੜਕੀਆਂ ਵੀ ਹਨ ਫਿਰ ਵੀ ਇਹੋ ਜਿਹੀ ਸ਼ਰਮਨਾਕ ਕਰਤੂਤ ਕੀਤੀ ਹੈ

Post a Comment

0 Comments