ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਧੰਦੇ ਚ ਬੰਦ ਕੀਤੀਆਂ ਐਨ ਓ ਸੀਆ ਖਿਲਾਫ ਪ੍ਰਾਪਰਟੀ ਐਸੋਸੀਏਸ਼ਨ ਵੱਲੋਂ ਕੀਤੀ ਰੋਸ ਰੈਲੀ

 ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਧੰਦੇ ਚ ਬੰਦ ਕੀਤੀਆਂ ਐਨ ਓ ਸੀਆ ਖਿਲਾਫ ਪ੍ਰਾਪਰਟੀ ਐਸੋਸੀਏਸ਼ਨ ਵੱਲੋਂ ਕੀਤੀ ਰੋਸ ਰੈਲੀ


ਬਰਨਾਲਾ 29, ਜੁਲਾਈ,/ਕਰਨਪ੍ਰੀਤ ਕਾਰਨ
/-ਪਿਛਲੇ ਕਈ ਮਹੀਨਿਆਂ ਤੋਂ   ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਧੰਦੇ ਚ ਬੰਦ ਕੀਤੀਆਂ ਐਨ ਓ ਸੀਆ ਖਿਲਾਫ ਪ੍ਰਾਪਰਟੀ  ਐਸੋਸੀਏਸ਼ਨ। ਕਲੋਨਾਈਜ਼ਰਾਂ ਪ੍ਰਾਪਰਟੀ ਡੀਲਰਾਂ ਵੱਲੋਂ  ਲੁਧਿਆਣਾ ਵਿਖੇ ਇੱਕ ਵੱਡੀ ਰੋਸ਼ ਰੈਲੀ ਕੀਤੀ ਗਈ ਜਿਸ ਵਿਚ ਸੂਬੇ ਭਰ ਦੇ ਸਮੇਤ ਜ਼ਿਲਾ ਬਰਨਾਲਾ ਤੋਂ  ਕਲੋਨਾਇਜਰਾਂ ਪ੍ਰਾਪਰਟੀ ਡੀਲਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ ! ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਰਾਕੇਸ਼ ਕੁਮਾਰ,ਨਰਿੰਦਰ ਸ਼ਰਮਾ ,ਪਰਮਜੀਤ ਚੌਹਾਨ ,ਚਾਂਦੀ ਰਾਮ ਨੇ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਸਰਕਾਰ ਵਲੋਂ ਪਲਾਟਾਂ ਅਤੇ ਹੋਰ ਖਰੀਦੋ ਫਰੋਖਤ ਵਾਲਿਆਂ ਪ੍ਰਾਪਰਟੀਆਂ ਦੀ ਵੇਚ ਖਰੀਦ ਨਾ ਹੋਣ ਕਾਰਨ  ਜਿੱਥੇ ਪ੍ਰਾਪਰਟੀ ਧੰਦੇ ਨਾਲ ਜੁੜੇ ਲੋਕਾਂ ਦਾ ਰੁਜਗਾਰ ਖੁੱਸ਼ ਗਿਆ ਜਿਸ ਦੀ ਪੰਜਾਬ ਸਰਕਾਰ ਨੂੰ ਕੋਈ ਚਿੰਤਾ ਨਹੀਂ! ਉਹਨਾਂ ਕਿਹਾ ਕਿ ਇਕ ਡੀਲਰ ਦੀ ਮੇਹਨਤ ਨਾਲ ਹੀ ਕਲੋਨਾਇਜਰ,ਰੇਤਾ ਬਜ਼ਰੀ ਦੁਕਾਨਾਂ ਵਸੀਕਾ ਨਵੀਸ ,ਮਿਸਤਰੀਆਂ ਮਜ਼ਦੂਰਾਂ ਦਾ ਰੋਜ਼ਗਾਰ ਜੁੜਿਆ ਹੋਇਆ ਹੈ  ਉਹਨਾਂ ਕਿਹਾ ਐਨ ਓ ਸੀਆ ਰੁਕਣ ਕਰਨ ਜਿੱਥੇ ਪ੍ਰਾਪਰਟੀ ਡੀਲਰ ਦੀ ਸਥਿਤੀ  ਨੂੰ ਧੱਕਾ ਵੱਜਿਆ ਹੈ ਉੱਥੇ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਵੱਡੀ ਘਾਟ ਪਈ ਹੈ ! ਸਰਕਾਰ ਵਲੋਂ ਥੋਪੀਆਂ ਗਈਆਂ ਬੇਲੋੜੀਆਂ ਸ਼ਰਤਾਂ ਕਾਰਨ ਵੱਡੀਆਂ ਸਮੱਸਿਆ ਪੈਦਾ ਹੋਈਆਂ ਹਨ  ! ਉਹਨਾਂ ਇਸ ਧਰਨੇ ਦੀ ਲੜੀ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਕਿਹਾ ਕਿ ਸਾਰੇ ਹੀ ਪੰਜਾਬ ਵਿਚ ਪ੍ਰਾਪਰਟੀ ਧੰਦੇ ਨਾਲ ਜੁੜੇ ਲੱਖਾਂ ਡੀਲਰਾਂ ਵਲੋਂ  ਚੱਕਾ ਜਾਮ ਕੀਤਾ ਜਾਵੇਗਾ ਅਤੇ ਧਰਨਿਆਂ ਮੁਜਾਹਰਿਆਂ ਤਹਿਤ ਸਰਕਾਰ ਦੇ  ਨਾਦਰਸ਼ਾਹੀ ਫਰਮਾਨਾਂ ਨੂੰ  ਵਾਪਿਸ ਕਰਵਾਇਆ ਜਾਵੇਗਾ ! ਇਸ ਮੌਕੇ ਜਸਮੇਲ ਸੇਖਾ , ਰਘੁਵੀਰ ਗਰਗ ।ਰਾਜ ਧੌਲਾ,ਰੁਪਿੰਦਰ ਸਿੰਘ ਆਹਲੂਵਾਲੀਆ,ਤੀਰਥ ਸਿੰਘ, ਸੁਖਪਾਲ ਸਿੰਘ ਤਰਸੇਮ ਸਿੰਘ,ਵਿਜੈ ਕੁਮਾਰ,ਬਲਕਰਨ  ਸਿੰਘ , ਸਿਸਨਪਾਲ,ਰਾਜੂ ,ਰਾਜੇਸ਼ ਕੁਮਾਰ।ਸ਼ਰਮਾ ਪ੍ਰਾਪਰਟੀ ਵਾਲਾ ਸਮੇਤ ਹੋਰ ਹਾਜਿਰ ਸਨ!

Post a Comment

0 Comments